Agriculture

Mix these things with urea to increase the yield of wheat

ਕਿਸਾਨ ਵੀਰ ਇਨ੍ਹਾਂ ਦਿਨਾਂ ਵਿੱਚ ਸੋਚਣ ਲਗਦੇ ਹਨ ਕਿ ਕਣਕ ਵਿੱਚ ਅਜਿਹੀਆਂ ਕਿਹੜੀਆਂ ਚੀਜਾਂ ਦਾ ਇਸਤੇਮਾਲ ਕੀਤਾ ਜਾਵੇ ਜਿਨ੍ਹਾਂ ਨਾਲ ਕਣਕ ਦਾ ਝਾੜ ਵੀ ਵੱਧ ਮਿਲੇ ਅਤੇ ਨਾਲ ਹੀ ਸਾਰੀਆਂ ਬਿਮਾਰੀਆਂ ਅਤੇ ਨਦੀਨਾਂ ਤੋਂ ਵੀ ਕਣਕ ਨੂੰ ਬਚਾਇਆ ਜਾ ਸਕੇ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜਾਂ ਬਾਰੇ ਜਾਣਕਾਰੀ ਦੇਵਾਂਗੇ ਜਿਨ੍ਹਾਂ ਨੂੰ ਯੂਰੀਆ ਨਾਲ ਮਿਲਾ ਕੇ ਪਾਉਣ ਨਾਲ ਕਣਕ ਦਾ ਝਾੜ ਕਾਫੀ ਵੱਧ ਜਾਵੇਗਾ।ਇਸ ਨਾਲ ਕਣਕ ਦਾ ਫੁਟਾਰਾ ਵੀ ਚੰਗਾ ਹੋਵੇਗਾ ਅਤੇ ਕਣਕ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੋਵੇਗਾ। ਇਸ ਤਰੀਕੇ ਨਾਲ ਕਿਸਾਨ ਘੱਟੋ ਘੱਟ 70 ਮਣ ਤਕ ਝਾੜ ਲੈ ਸਕਦੇ ਹਨ। ਬਹੁਤੇ ਕਿਸਾਨ ਯੂਰੀਆ ਦੇ ਨਾਲ ਕਈ ਤਰਾਂ ਦੇ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ ਪਰ ਜਿਹੜੀਆਂ ਚੀਜਾਂ ਕਣਕ ਦੇ ਝਾੜ ਨਾਲ ਸਬੰਧ ਰੱਖਦਿਆਂ ਹਨ ਉਨ੍ਹਾਂ ਚੀਜਾਂ ਨੂੰ ਕਿਸਾਨ ਭੁੱਲ ਜਾਂਦੇ ਹਨ ਅਤੇ ਉਹ ਨਹੀਂ ਪਾਉਂਦੇ।ਸਭਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਕਣਕ ਦਾ ਝਾੜ 50 ਪ੍ਰਤੀਸ਼ਤ ਤਾਂ ਕੁਦਰਤ ਯਾਨੀ ਮੌਸਮ ਤੇ ਹੀ ਨਿਰਭਰ ਕਰਦਾ ਹੈ ਪਰ ਬਾਕੀ 50 ਪ੍ਰਤੀਸ਼ਤ ਆਪਣੇ ਹੱਥ ਵਿੱਚ ਹੁੰਦਾ ਹੈ ਕਿ ਆਪਾਂ ਕਿਨ੍ਹਾ ਤਰੀਕਿਆਂ ਨਾਲ ਝਾੜ ਨੂੰ ਵਧ ਸਕਦੇ ਹਾਂ। ਕਿਸਾਨ ਜਰੂਰਤ ਤੋਂ ਜਿਆਦਾ ਟੌਨਿਕ ਦੀ ਵਰਤੋਂ ਕਰਦੇ ਹਨ ਜਿਸ ਕਾਰਨ ਕਣਕ ਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਵੀ ਹੋ ਜਾਂਦਾ ਹੈ ਅਤੇ ਝਾੜ ਘਟ ਸਕਦਾ ਹੈ।ਕਿਉਂਕਿ ਜੇਕਰ ਆਪਣੀ ਜ਼ਮੀਨ ਵਿੱਚ ਜਰੂਰੀ ਪੋਸ਼ਕ ਤੱਤ ਪੂਰੇ ਹੋਣਗੇ ਤਾਂ ਹੀ ਕਣਕ ਦਾ ਝਾੜ ਚੰਗਾ ਮਿਲੇਗਾ। ਜਿਨ੍ਹਾਂ ਤੱਤਾਂ ਦੀ ਘਾਟ ਹੋਵੇ ਉਨ੍ਹਾਂ ਤੱਤਾਂ ਦੀ ਪੂਰਤੀ ਹੀ ਯੂਰੀਆ ਵਿੱਚ ਮਿਕਸ ਕਰਕੇ ਜਾਂ ਅਲੱਗ ਤੋਂ ਸਪਰੇਅ ਕਰਕੇ ਕਰਨੀ ਹੈ ਅਤੇ ਫਾਲਤੂ ਕੈਮੀਕਲਾਂ ਦੀ ਲੋੜ ਤੋਂ ਜਿਆਦਾ ਵਰਤੋਂ ਨਾ ਕਰੋ। ਕਣਕ ਅਤੇ ਤੁਹਾਡੀ ਜ਼ਮੀਨ ਵਿੱਚ ਕਹਿੰਦੇ ਤੱਤਾਂ ਦੀ ਘਾਟ ਹੈ ਇਹ ਪਤਾ ਕਰਨ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

Related Articles

Back to top button