Agriculture

Markets begin preparations for wheat season in Corona era, marking pattern to be implemented like last year

ਪੰਜਾਬ ‘ਚ ਕਣਕ ਦੀ ਵਾਢੀ ਦਾ ਸੀਜਨ ਸ਼ੁਰੂ ਹੋਣ ਵਾਲਾ ਹੈ ਤੇ ਮੰਡੀਆਂ ‘ਚ ਵਾਢੀ ਸ਼ੁਰੂ ਹੁੰਦੇ ਹੀ ਕਣਕ ਮੰਡੀਆਂ ਵੱਲ ਆਉਣੀ ਸ਼ੁਰੂ ਹੋ ਜਾਵੇਗੀ। ਬੇਸ਼ਕ ਅੇੈਫਸੀਆਈ ਵੱਲੋਂ ਜਾਰੀ ਕੀਤੇ ਦੋ ਨਵੇਂ ਨਿਯਮਾਂ ਤੋਂ ਬਾਅਦ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿਚਾਲੇ ਰੇੜਕਾ ਬਰਕਰਾਰ ਹੈ ਪਰ ਕਣਕ ਦੀ ਆਮਦ ਨੂੰ ਧਿਆਨ ‘ਚ ਰੱਖਦੇ ਮੰਡੀ ਬੋਰਡ ਨੇ ਮੰਡੀਆਂ ‘ਚ ਕੋਰੋਨਾ ਦੇ ਹਾਲਾਤ ਧਿਆਨ ‘ਚ ਰੱਖਦੇ ਹੋਏ ਪਿਛਲੇ ਵਰੇ ਵਾਂਗ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ।Punjab, Haryana to begin wheat procurement with social distancing in mind |  Business Standard Newsਪਿਛਲੀ ਵਾਰ ਕੋਵਿਡ ਕਾਰਨ ਪੰਜਾਬ ‘ਚ ਕਰਫਿਊ ਲੱਗਾ ਹੋਣ ਦੇ ਕਾਰਨ ਮੰਡੀਆਂ ‘ਚ ਜਿਸ ਮਾਰਕਿੰਗ ਪੈਟਰਨ ਨੂੰ ਅਪਣਾਇਆ ਗਿਆ ਸੀ, ਉਸੇ ਪੈਟਰਨ ਨੂੰ ਇਸ ਵਾਰ ਵੀ ਅਪਣਾਇਆ ਜਾਵੇਗਾ ਤੇ ਮੰਡੀਆਂ ‘ਚ ਰੋਜ਼ਾਨਾ ਤੈਅ ਗਿਣਤੀ ਮੁਤਾਬਕ ਕਿਸਾਨਾਂ ਨੂੰ ਪਾਸ ਦਿੱਤੇ ਜਾਣਗੇ ਤੇ ਇਹ ਪਾਸ ਮੰਡੀ ਬੋਰਡ ਆੜਤੀਆਂ ਨੂੰ ਜਾਰੀ ਕਰੇਗਾ। ਮੰਡੀ ਚ ਮਾਰਕਿੰਗ ਪੈਟਰਨ ਤਹਿਤ 30×30 ਦੇ ਚੌਰਸ ਲਾਇਨਿੰਗ ਨਾਲ ਡੱਬੇ ਬਣਾਏ ਗਏ ਹਨ, ਜਿਨਾਂ ਚ ਕਿਸਾਨ ਨਿਸ਼ਚਤ ਸਥਾਨ ਤੇ ਕਣਕ ਸੁੱਟਣਗੇ।ਮੰਡੀ ਬੋਰਡ ਅੰਮ੍ਰਿਤਸਰ ਦੇ ਡੀਅੇੈਮਓ ਅਮਨਦੀਪ ਸਿੰਘ ਨੇ ਦੱਸਿਆ ਕਿ ਮੰਡੀ ‘ਚ ਸੈਨੇਟਾਈਜੇਸ਼ਨ, ਮਾਸਕ ਪਾਉਣਾ ਤੇ ਸੋਸ਼ਲ ਡਿਸਟੇਨਸਿੰਗ ਲਾਜ਼ਮੀ ਹੈ ਤੇ ਘੱਟ ਤੋਂ ਘੱਟ ਕਿਸਾਨ/ਮਜ਼ਦੂਰ/ ਆੜਤੀ ਇਕੱਠੇ ਹੋਣ ਇਸ ਲਈ ਸਾਰਿਆਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਹਨ। ਡੀਅੇੈਮਓ ਨੇ ਦੱਸਿਆ ਕਿ ਮੰਡੀ ‘ਚ ਤੈਨਾਤ ਸਾਰੇ ਮੁਲਾਜ਼ਮਾਂ ਦੀ ਵੈਕਸੀਨੇਸ਼ਨ ਲਾਜ਼ਮੀ ਹੈ ਤੇ ਉਨ੍ਹਾਂ ਵੱਲੋਂ ਮਾਸਕ ਵੀ ਵੰਡੇ ਜਾਣਗੇ।Punjab: More private players buying wheat this year, says Mandi board | India News,The Indian Expressਦੂਜੇ ਪਾਸੇ ਆੜਤੀਆਂ ਨੇ ਸਾਫ ਕਿਹਾ ਕਿ ਮੰਡੀ ‘ਚ ਤਿਆਰੀਆਂ ਭਾਵੇਂ ਮੁਕੰਮਲ ਹਨ ਪਰ ਜੇ ਅੇੈਫਸੀਆਈ ਨੇ ਬੇਲੋੜੀਆਂ ਸ਼ਰਤਾਂ ਵਾਪਸ ਨਾ ਲਈਆਂ ਤੇ ਸਾਡੀ ਪ੍ਰਦੇਸ਼ ਦੀ ਆੜਤੀਆਂ ਦੀ ਜਥੇਬੰਦੀ ਨੇ ਫੈਸਲਾ ਲਿਆ ਤਾਂ ਫਿਰ ਇਹ ਪ੍ਰਬੰਧ ਧਰੇ ਧਰਾਏ ਰਹਿ ਜਾਣਗੇ।

Related Articles

Back to top button