Sikh News

Many sikhs may be don’t know clearly about Gurbani ! | Surkhab TV

ਅਜਿਹੇ ਕੁੱਝ ਕੁ ਫੁਰਮਾਣਾਂ ਦਾ ਜ਼ਿਕਰ ਕੀਤਾ ਜਾਵੇਗਾ ਜਿਹੜੇ ਅਕਸਰ ਹੀ ਸਾਡੀਆਂ ਸਿੱਖ ਸੰਗਤਾਂ ਵਲੋਂ ਜਾਣੇ-ਅਣਜਾਣੇ ਵਿੱਚ ਵਰਤੇ ਜਾਂਦੇ ਹਨ। ਪਰ ਅਗਿਆਨਤਾ ਕਾਰਣ ਬਹੁ-ਗਿਣਤੀ ਸਿੱਖਾਂ ਵਲੋਂ ਇਨ੍ਹਾਂ ਨੂੰ ਗੁਰਬਾਣੀ ਸਮਝ ਕੇ ਵਰਤਿਆ ਜਾਂਦਾ ਹੈ। ਕਿਉਂਕਿ ਇਨ੍ਹਾਂ ਦੇ ਭਾਵ-ਅਰਥ ਲਗਭਗ ਗੁਰਬਾਣੀ ਨਾਲ ਮਿਲਦੇ -ਜੁਲਦੇ ਹਨ।(ਜੋ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਨਹੀਂ ਹਨ ਪਰ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਹੇਠ ਪ੍ਰਚੱਲਤ ਹਨ.ਭੁਲੇਖੇ ਵੱਸ ਸੰਗਤ ਪੜਦੀ ਹੈ ਉਹ ਧਿਆਨ ਦੇਣ ਕਿ ਇਹਨਾਂ ਰਚਨਾਵਾਂ ਨੂੰ ਗੁਰੂ ਕੀ ਬਾਣੀ ਨਹੀਂ ਕਿਹਾ ਜਾ ਸਕਦਾ।ਨਾ ਹੀ ਬਾਣੀ ਵਿੱਚ ਇਹ ਦਰਜ ਹਨ।)ਨਾਮ ਖ਼ੁਮਾਰੀ ਨਾਨਕਾ ਚੜੀ ਰਹੇ ਦਿਨ ਰਾਤਿ। ਨਾਨਕ ਨੀਵਾਂ ਜੋ ਚਲੇ ਲਗੀ ਨਾ ਤੱਤੀ ਵਾਉ। ….ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹਿਆ ਸਮਾਏ ਦੂਜਾ ਕਾਹੇ ਸਿਮਰੀਏ ਜੋ ਜੰਮੇ ਤੇ ਮਰ ਜਾਇ। ਸ਼ੁੱਧ ਤੁਕ ਹੇਠਾਂ ਵਾਲੀ ਹੈ 👇ਸਦਾ ਸਦਾ ਸੋ ਸੋਵੀਐ ਜੋ ਸਭ ਮਹਿ ਰਹੇ ਸਮਾਇ॥ ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ॥ਬਚਨ ਕਰੇ ਤੈ ਖਿਸਕਿ ਜਾਇ✅ ❌ਸੋਈ ਨਰ ਕਚਾ❌ਬਚਨ ਕਰੇ ਤੈ ਖਿਸਕਿ ਜਾਏ ਬੋਲੇ ਸਭੁ ਕਚਾ॥ਅੱਜ ਦਾ ਸਿੱਖ ਇਕ ਹੈਰਾਨੀਕੁਨ ਤਰੀਕੇ ਨਾਲ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ ਤੋ ਦੂਰ ਹੁੰਦਾ ਜਾ ਰਿਹਾ ਹੈ, ਹਾਲਤ ਇਨ੍ਹੀ ਖਰਾਬ ਹੈ ਕੀ ਅੱਜ ਸਿੱਖ ਨੂੰ ਬਾਣੀ ਬਾਰੇ ਜਰਾ ਵੀ ਗਿਆਂਨ ਨਹੀ ਹੈ। ਜੋ ਤੁਕਾ ਬਾਣੀ ਦੇ ਵਿਰੋਧ ‘ਚ ਵਰਤੀਆਂ ਗਈਆਂ ਸਨ ਅੱਜ ਉਨ੍ਹਾਂ ਤੁਕਾਂ ਨੂੰ ਸਿੱਖ ਬਾਣੀ ਸਮਝ ਕੇ ਵਰਤੀ ਜਾ ਰਿਹਾ ਹੈ । ਏਹੋ ਜਹੀਆ ਹੀ ਕੁਝ ਤੁਕਾ ਤੁਸੀਂ ਵੀ ਸੁਣੀਆ ਹੋਣਗੀਆਂ। ਆਓ ਅੱਜ ਉਨ੍ਹਾ ਬਾਰੇ ਹੀ ਵਿਚਾਰ ਦੇ ਹਾਂ ;Gurbani - Wikipedia੧. ਸਤਿਗੁਰੁ ਦਾਤੇ ਕਾਜ ਰਚਾਇਆ ਆਪਣੀ ਮੇਹਰ ਕਰਾਈ , ਸੰਤਾ ਦੇ ਕਾਰਜ ਆਪ ਖਲੋਆ ਇਹ ਉਸਦੀ ਵਡਿਆਈਇਹ ਤੁਕ ਨੂੰ ਵੀ ਲੋਕ ਬਾਣੀ ਦੀ ਤੁਕ ਸਮਝਦੇ ਹਨ। ਇਹ ਤੁਕ ਤੁਹਾਨੂੰ ਲਗਭਗ ਹਰ ਸਿੱਖ ਦੇ ਵਿਆਹ ਵਾਲੇ ਕਾਰਡ ਤੇ ਜਰੂਰ ਮਿਲੇਗੀ। ਹਾਲਤ ਤਾਂ ਇਹ ਹੈ ਕਿ ਸਿੱਖ ਧਰਮ ਦੇ ਮੋਹਤਬਰ ਧਾਰਮਿਕ ਆਗੂ, ਸੰਤ ਬਾਬਿਆਂ ਦੇ ਬੱਚਿਆ ਦੇ ਕਾਰਡਾ ਤੇ ਵੀ ਲਿਖੀ ਹੁੰਦੀ ਹੈ। ਅਸਲ ‘ਚ ਇਹ ਤੁਕ ਸਿੱਖੀ ਚੋ ਖਾਰਜ ਕੀਤੇ ਪ੍ਰਿਥੀਚੰਦ ਦੇ ਪੁਤਰ ਮਿਹਰਬਾਨ ਤੇ ਪੋਤਰੇ ਹਰਿਜੀ ਨੇ ਲਿਖੀ ਸੀ।੨. ਭੰਗ ਬਤੂਰਾ ਸੁਰਾਪਾਨ, ਉਤਰ ਜਾਏ ਪ੍ਰਭਾਤ। ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤਇਹ ਤੁਕ ਵੀ ਬਾਬੇ ਨਾਨਕ ਦੇ ਨਾਮ ਦੀ ਛਾਪ ਹੋਣ ਕਰਕੇ ਬਾਣੀ ਦਾ ਭੁਲੇਖਾ ਪਾਉਂਦੀ ਹੈ, ਤੇ ਬਹੁਤ ਜਿਯਾਦਾ ਪ੍ਰਚਲਿਤ ਹੈ ਖਾਸ ਕਰਕੇ ਅਖੀਰਲੀ ਲਾਈਨ। ਜੱਟਾਂ ਦੀਆਂ ਟਰਾਲੀਆਂ ਤੇ ਆਮ ਲਿਖੀ ਮਿਲਦੀ ਹੈ। ਇਸਦਾ ਸਬੰਧ ਵੀ ਮੇਹਰਬਾਨ ਦੁਆਰਾ ਲਿਖੀ ਹਥ ਲਿਖਤ ਨਾਲ ਹੈ। . ਨਾਨਕ ਨੀਵਾ ਜੋ ਚਲੈ ਲਗੇ ਨਾ ਤਤੀ ਵਾਊ ।ਇਹ ਤੁਕ ਦਾ ਸਬੰਧ ਵੀ ਪ੍ਰਿਥੀ ਚੰਦ ਦੇ ਪੁਤਰ ਮੇਹਬਾਨ ਨਾਲ ਹੈ ਪਰ ਇਨ੍ਹਾਂ ਦੀ ਵਰਤੋਂ ਸਭ ਤੋਂ ਵਧ ਸਾਡੇ ਧਾਰਮਿਕ ਸੰਤ ਬਾਬੇ ਕਰਦੇ ਹਨ। ਕਿਸੀ ਜਗ੍ਹਾ ਧਾਰਮਿਕ ਦੀਵਾਨ ਸਜਿਆ ਹੋਵੇ ਤੇ ਉਥੇ ਕੋਈ ਖੋਤੀ ਸੰਤ ਆਇਆ ਹੋਵੇ ਤੇ ਇਹ ਤੁਕਾਂ ਦੀ ਵਰਤੋ ਨਾ ਹੋਈ ਹੋਵੇ, ਇਹ ਕਿੱਦਾਂ ਹੋ ਸਕਦਾ ਹੈ। ਗੱਲ ਤਾਂ ਇਹ ਹੈ ਕਿ ਜੇ ਬਾਬੇ ਨੂ ਨਹੀਂ ਪਤਾ ਤਾਂ ਲੋਕਾ ਨੂੰ ਕਿਹੜਾ ਪਤਾ ਆ, ਜਿਹੜਾ ਉਠ ਕੇ ਸਵਾਲ ਕਰਨਗੇ ?੪. ਜਾ ਕੋ ਰਾਖੈ ਸਾਈਆਂ ਮਾਰ ਸਕੈ ਨਾ ਕੋਏ …..ਇਹ ਤੁਕ ਤਾਂ ਮੈਂ ਬਹੁਤ ਸਮਾਂ ਪਹਿਲਾ ਇਕ ਜਥੇਬੰਦੀ ਦੇ ਮੁਖੀ ਵਲੋਂ ਅਖਬਾਰ ‘ਚ ਵਰਤੀ ਹੋਈ ਦੇਖੀ ਹੈ। Gurbani Word Of The Day: Sootra | Sikh24.comਓਸ ਤੇ ਹੋਏ ਇਕ ਹਮਲੇ ਦੋਰਾਨ ਓਹ ਬਚ ਗਿਆ ਸੀ ਤੇ ਆਖ ਰਿਹਾ ਸੀ ਕਿ ਗੁਰਬਾਣੀ ਕਹਿੰਦੀ ਹੈ ਕਿ ਜਾਕੋ ਰਾਖੈ …. ਹੁਣ ਬੇਚਾਰੇ ਆਮ ਸਿਖ ਜੋ ਕਦੇ ਗੁਰਬਾਣੀ ਦੇ ਨੇੜੇ ਤੇਰੇ ਨਹੀ ਢੁਕਿਆ ਓਸਨੇ ਤਾ ਆਗਿਆਨ ਵਸ ਵਰਤਣੀਆ ਹੀ ਹੋਈਆਂ।. ਕਬੀਰ ਤੇਰੀ ਝੋਪੜੀ ਗਲ ਕਾਟਿਓ ਕੇ ਪਾਸ, ਕਰਨਗੇ ਸੋ ਭਰਨਗੇ ਤੁਮ ਕਿਉ ਭਏ ਉਦਾਸਇਹ ਤੁਕ ਵੀ ਤੁਸੀਂ ਆਮ ਧਾਰਮਿਕ ਸਟੇਜਾ ਤੇ ਸੁਣੀ ਹੋਵੇਗੀ। ਕਈ ਵਾਰ ਗ੍ਰੰਥੀ, ਢਾਡੀ ਤੇ ਧਾਰਮਿਕ ਆਗੂ ਆਮ ਇਸਦੀ ਵਰਤੋ ਕਰਦੇ ਹਨ, ਜਦੋਂ ਕਿ ਇਹ ਤੁਕ ਗੁਰੂ ਗਰੰਥ ਸਾਹਿਬ ਵਿਚੋਂ ਨਹੀ ਹੈ ਪਰ ਸਾਡੀ ਅਗਿਆਨਤਾ ਵਸ ਵਰਤੀਆਂ ਜਾ ਰਹਿਆ ਹਨ।ਇਸ ਤੋ ਇਲਾਵਾ ਕੁਝ ਹੋਰ ਹਨ :i) ਜਦੋ ਦੁਲਦਾ ਖੂਨ ਸ਼ਹੀਦਾ ਦਾ ਤਕਦੀਰ ਬਦਲਦੀ ਕੌਮਾ ਦੀ ,ਇਥੇ ਤੁਹਾਨੂੰ ਇਕ ਹੋਰ ਅਹਿਮ ਗੱਲ ਦਸ ਦੇਈਏ ਕੀਰਤਨ ਬਾਰੇ .. ਕਿ ਸੰਗਤ ਵਿਚ ਕਿੰਵੇਂ ਦਾ ਕੀਰਤਨ ਹੋ ਸਕਦਾ ਹੈ ਤੇ ਕੌਣ ਕਰ ਸਕਦਾ ਹੈ ..?ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਵਲੋਂ ਛਾਪੀ ਜਾਂਦੀ ਸਿੱਖ ਰਹਿਤ ਮਰਿਯਾਦਾ ਦੇ ਅਨੁਸਾਰ ਸੰਗਤ ਵਿਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ …ਹੁਣ ਸਿੱਖ ਕੌਣ ਹੈ .. ਇਹ ਵੀ ਦਸਦੇ ਹਾਂ ..ਰਹਿਤ ਮਰਿਯਾਦਾ ਦੇ ਪੰਨਾ ਨਮ. ੯ ਤੇ ਦਿਤੀ ਗਈ ਹੈ ਸਿੱਖ ਦੀ ਤਾਰੀਫ … “”ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ ( ਰੂ ਨਾਨਕ ਦੇਵ ਜੀ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਤਕ ) ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਪਿਤਾ ਜੀ ਦੇ ਬਕਸ਼ੇ ਅੰਮ੍ਰਿਤ ਤੇ ਹੀ ਨਿਸਚਾ ਰੱਖਦਾ ਹੈ ..ਅਤੇ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ ..ਦੂਜੀ ਗੱਲ ਕਿ ਗੁਰਬਾਣੀ ਨੂੰ ਰਾਗਾਂ ਵਿਚ ਉਚਾਰਣ ਗਾਉਣ ਨੂੰ ਹੀ ਕੀਰਤਨ ਕਰਨਾ ਕਹਿੰਦੇ ਨੇ ..ਸੰਗਤ ਵਿਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵੇੱਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ ..ਤੇ ਸ਼ਬਦਾਂ ਨੂੰ ਜੋਟੀਆਂ ਦੀ ਧਾਰਨਾ ਜਾਂ ਰਾਗ ਨਾਲ ਪੜ੍ਹਦਿਆਂ ਬਾਹਰ ਦੀਆਂ ਮਨਘੜਤ ਤੇ ਵਾਧੂ ਤੁਕਾਂ ਲਾਕੇ ਧਾਰਨਾ ਗਾਉਣੀ ਜਾਂ ਗਾਉਣਾ ਅਯੋਗ ਹੈ ..ਸ਼ਬਦ ਦੀ ਤੁਕ ਹੀ ਧਾਰਨਾ ਬਣਾਈ ਜਾਵੇ ..

Related Articles

Back to top button