Sikh News

Mandeep Manna Back Again | ਇੱਕ ਵਾਰੀ ਫਿਰ ਲੋਕਾਂ ਦੀ ਕਚਿਹਰੀ ਵਿੱਚ ਆ ਗਏ ਮਨਦੀਪ ਮੰਨਾ

ਧਰਮ ਅਤੇ ਰਾਜਨੀਤੀ ਦੋ ਅਜਿਹੇ ਮਾਰਗ ਹਨ ਜਿਨ੍ਹਾਂ ਰਾਹੀਂ ਆਮ ਲੋਕਾਂ ਦੀ ਅਗਵਾਈ ਕਰਕੇ ਇਨ੍ਹਾਂ ਦੇ ਆਗੂਆਂ ਨੇ ਲੋਕ ਭਲਾਈ ਦੇ ਕੰਮ ਕਰਨੇ ਹੁੰਦੇ ਹਨ ਪਰ ਅੱਜ ਧਰਮ ਅਤੇ ਰਾਜਨੀਤੀ ਦੇ ਨਾਲ-ਨਾਲ ਅਫ਼ਸਰਸ਼ਾਹੀ ਦਾ ਮਿਲਭੋਗਾ ਸਮਾਜ ਦਾ ਵੱਡਾ ਨੁਕਸਾਨ ਕਰਨ ’ਤੇ ਉਤਾਰੂ ਹੋਇਆ ਨਜ਼ਰ ਆ ਰਿਹਾ ਹੈ। ਕੋਈ ਧਾਰਮਿਕ ਆਗੂ, ਚਾਹੇ ਉਹ ਕਿਸੇ ਵੀ ਧਰਮ ਨਾਲ ਸਬੰਧਿਤ ਹੋਵੇ, ਉਸਦਾ ਮੁੱਢਲਾ ਫਰਜ਼ ਆਪਣੇ ਧਰਮ ਵਿੱਚ ਆ ਰਹੀਆ ਊਣਤਾਈਆਂ ਪ੍ਰਤੀ ਲੋਕਾਂ ਨੂੰ ਜਾਗੂਰਕ ਕਰਕੇ ਆਪਣੇ ਧਰਮ ਨੂੰ ਉਸਾਰੂ ਲੀਹਾਂ ’ਤੇ ਤੋਰਨਾ ਹੁੰਦਾ ਹੈ। ਧਰਮ ਵਿੱਚ ਫੈਲੀਆਂ ਕੁਰੀਤੀਆਂ ਅਤੇ ਮਨਮੱਤਾਂ ਨੂੰ ਖਾਰਜ ਕਰਨਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਬੁਰਾਈਆਂ ਦੇ ਨਾਲ-ਨਾਲ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦੇਣਾ ਵੀ ਕਿਸੇ ਧਾਰਮਿਕ ਆਗੂ ਦੇ ਮੁੱਢਲੇ ਫਰਜ਼ ਹੁੰਦੇ ਹਨ।Image result for ਧਰਮ ਅਤੇ ਠੱਗੀ

ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਭਾਵੇਂ ਸਾਰੇ ਧਰਮਾਂ ਦੇ ਹੀ ਆਗੂ ਉਪਦੇਸ਼ ਤਾਂ ਬੁਰਾਈਆ ਤੋਂ ਸਦਾ ਬਚਣ ਦੇ ਹੀ ਦਿੰਦੇ ਹਨ ਪਰ ਬਹੁਤੇ ਧਾਰਮਿਕ ਆਗੂ ਖੁਦ ਅਜਿਹੀਆ ਬੁਰਾਈਆਂ ਨਾਲ ਲਬਰੇਜ਼ ਹੁੰਦੇ ਹਨ।Image result for gobind singh longowal ਸੋਸ਼ਲ ਮੀਡੀਆਂ ’ਤੇ ਆਏ ਦਿਨ ਹੀ ਵਾਇਰਲ ਹੋ ਰਹੀਆ ਅਜਿਹੀਆਂ ਵੀਡੀਓ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਅੱਜਕਲ ਲੋਕ ਆਪਣੀਆਂ ਬੁਰਾਈਆ ਨੂੰ ਛੁਪਾਉਣ ਲਈ ਧਾਰਮਿਕਤਾਂ ਦਾ ਸਹਾਰਾ ਲੈਣ ਲੱਗ ਪਏ ਹਨ। ਅਜਿਹੀ ਪ੍ਰਵਿਰਤੀ ਵਾਲੇ ਲੋਕ ਅਕਸਰ ਹੀ ਆਪਣੇ ਨਜ਼ਦੀਕੀ ਰਾਜਨੀਤਿਕ ਲੋਕਾਂ ਨਾਲ ਵੀ ਬਣਾ ਕੇ ਰੱਖਦੇ ਹਨ ਤਾਂ ਕਿ ਕਿਸੇ ਮੁਸੀਬਤ ਸਮੇਂ ਆਪਣੇ ਆਪ ਨੂੰ ਬਚਾਉਣ ਲਈ ਕੋਈ ਦਿੱਕਤ ਪੇਸ਼ ਨਾ ਆਵੇ।Image result for badal minister

ਇੱਕ ਸਿਆਸਤਦਾਨ ਅਸਲ ਮਾਅਨਿਆਂ ਵਿੱਚ ਲੋਕਾਂ ਦਾ ਸੇਵਾਦਾਰ ਹੁੰਦਾ ਹੈ ਪਰ ਚੋਣਾਂ ਜਿੱਤਣ ਤੋਂ ਬਾਅਦ ਸਿਆਸੀ ਲੋਕਾਂ ’ਤੇ ਵੀ ਅਕਸਰ ਹੀ ਹੈਂਕੜਬਾਜ਼ੀ ਭਾਰੂ ਹੋਈ ਨਜ਼ਰ ਆਉਂਦੀ ਹੈ। ਉਹ ਆਪਣੇ ਕਰੀਬੀਆਂ ਨੂੰ ਗੈਰ-ਸਮਾਜਿਕ ਕੰਮ ਕਰਨ ਦੀ ਖੁੱਲ੍ਹ ਦੇ ਕੇ ਗੈਰ-ਜ਼ਿਮੇਵਾਰਾਨਾ ਭੂਮਿਕਾ ਨਿਭਾਉਂਦੇ ਹਨ, ਜੋ ਭਵਿੱਖ ਲਈ ਖਤਰਨਾਕ ਹੋ ਨਿੱਬੜਦੀ ਹੈ। ਅਜਿਹੇ ਸਿਆਸੀ ਲੋਕਾਂ ਦੀ ਸ਼ਹਿ ’ਤੇ ਪਿੰਡਾਂ, ਬਲਾਕ ਜਾਂ ਜ਼ਿਲ੍ਹਾ ਪੱਧਰ ਤੇ ਪਲਦੇ ਛੋਟੇ-ਛੋਟੇ ਸਿਆਸੀ ਲੀਡਰਾਂ ਦਾ ਅਸਲ ਕੰਮ ਵੀ ਲੋਕ ਸੇਵਾ ਕਰਨਾ ਨਹੀਂ ਸਗੋਂ ਲੋਕਾਂ ਦਾ ਨੁਕਸਾਨ ਕਰਨਾ ਹੁੰਦਾ ਹੈ। ਅਜਿਹੇ ਬਹੁਤੇ ਲੋਕ ਅਕਸਰ ਨਸ਼ਿਆਂ ਆਦਿ ਦੇ ਧੰਦਿਆਂ ਵਿੱਚ ਸ਼ਾਮਲ ਹੁੰਦੇ ਹਨ ਜੋ ਲੋਕ ਸੇਵਾ ਦੇ ਨਾਮ ’ਤੇ ਲੋਕਾਂ ਦੇ ਨੌਜਵਾਨ ਮੁੰਡਿਆਂ-ਕੁੜੀਆਂ ਦੀਆਂ ਜਵਾਨੀਆਂ ਨੂੰ ਬਰਬਾਦ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਹਨ। ਭ੍ਰਿਸ਼ਟ ਅਫ਼ਸਰਸ਼ਾਹੀ ਵੀ ਧਰਮ ਅਤੇ ਰਾਜਨੀਤੀ ਦੇ ਨਾਲ ਰਲਕੇ ਅਪਰਾਧੀ ਕਿਸਮ ਦੇ ਲੋਕਾਂ ਨੂੰ ਕਾਨੂੰਨ ਤੋਂ ਬਚਾਉਣ ਵਿੱਚ ਵੱਡੀ ਭੂਮਿਕਾ ਨਿਭਾ ਰਹੀ ਹੈ ਜੋ ਅਤਿ ਨਿੰਦਣਯੋਗ ਹੈ।

Related Articles

Back to top button