Mahindra Bolero ਬਾਰੇ 8 ਅਜਿਹੀਆਂ ਰੋਚਕ ਗੱਲਾਂ ਜੋ ਜਿਆਦਾਤਰ ਲੋਕਾਂ ਨੂੰ ਨਹੀਂ ਪਤਾ

ਕਈ ਗੱਡੀਆਂ ਹੌਲੀ-ਹੌਲੀ ਇੰਨੀਆਂ ਜ਼ਿਆਦਾ ਮਸ਼ਹੂਰ ਹੋ ਜਾਂਦੀਆਂ ਹਨ ਕਿ ਇਨ੍ਹਾਂ ਗੱਡੀਆਂ ਦੀ ਆਪਣੀ ਇੱਕ ਵੱਖ ਹੀ ਪਹਿਚਾਣ ਹੁੰਦੀ ਹੈ। ਇਸੇ ਤਰ੍ਹਾਂ ਦੀ ਇੱਕ ਗੱਡੀ ਹੈ Mahindra Bolero। ਇਹ ਗੱਡੀ ਬਹੁਤ ਸਾਲਾਂ ਯੋ ਤੋਂ ਕਈ ਲੋਕਾਂ ਦੀ ਪਹਿਲੀ ਪਸੰਦ ਹੈ ਅਤੇ ਇਸਦੀ ਵਿਕਰੀ ਵੀ ਹਰ ਸਾਲ ਕਾਫ਼ੀ ਜ਼ਿਆਦਾ ਹੁੰਦੀ ਹੈ। ਇਹ ਗੱਡੀ ਹੁਣ ਭਾਰਤੀ ਮਾਰਕਿਟ ਦੀ ਇੱਕ legend ਕਾਰ ਬਣ ਚੁੱਕੀ ਹੈ।ਅੱਜ ਅਸੀ ਤੁਹਾਨੂੰ Mahindra Bolero ਨਾਲ ਜੁੜੀਆਂ ਹੋਈਆਂ ਕੁੱਝ ਅਜਿਹੀਆ ਗੱਲਾਂ ਦੱਸਣ ਜਾ ਰਹੇ ਹਾਂ ਜੋ ਜਿਆਦਾਤਰ ਲੋਕਾਂ ਨੂੰ ਨਹੀਂ ਪਤਾ ਹੋਣਗੀਆਂ। ਤੁਹਾਨੂੰ ਦੱਸ ਦੇਈਏ ਕਿ ਕਰੀਬ 20 ਸਾਲ ਪਹਿਲਾਂ ਮਹਿੰਦਰਾ ਬੋਲੇਰੋ ਨੂੰ ਪਹਿਲੀ ਵਾਰ ਭਾਰਤੀ ਮਾਰਕਿਟ ਵਿੱਚ ਪੇਸ਼ ਕੀਤਾ ਗਿਆ ਸੀ। ਉਸ ਸਮੇਂ ਇਸਦੀ ਕੀਮਤ ਕਰੀਬ 4 ਲੱਖ ਰੁਪਏ ਸੀ। ਮਾਰਕਿਟ ਵਿੱਚ ਆਉਂਦੇ ਹੀ ਇਸ ਗੱਡੀ ਦੇ ਡਿਜ਼ਾਇਨ ਨੇ ਲੋਕਾਂ ਨੂੰ ਕਾਫ਼ੀ ਆਕਰਸ਼ਤ ਕੀਤਾ ਸੀ।ਇਹ ਮਹਿੰਦਰਾ ਦੀ ਪਹਿਲੀ ਅਜਿਹੀ ਗੱਡੀ ਸੀ ਜਿਸ ਵਿੱਚ ਇੰਡਿਪੇਂਡੇਂਟ ਫਰੰਟ ਸਸਪੇਂਸ਼ਨ ਦਾ ਇਸਤੇਮਾਲ ਕੀਤਾ ਗਿਆ ਸੀ। ਇੱਕ ਰੌਚਕ ਗੱਲ ਇਹ ਵੀ ਹੈ ਕਿ ਜਦੋਂ ਇਸ ਗੱਡੀ ਨੂੰ ਲਾਂਚ ਕੀਤਾ ਗਿਆ ਸੀ ਤਾਂ ਇਸ ਵਿੱਚ ਇਸਦਾ ਆਪਣਾ ਇੰਜਨ ਇਸਤੇਮਾਲ ਨਹੀਂ ਹੋਇਆ ਸੀ, ਬਲਕਿ ਇਸ ਵਿੱਚ ਕਿਸੇ ਹੋਰ ਗੱਡੀ ਦੇ ਇੰਜਨ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਇੰਜਨ ਨੂੰ ਉਸ ਸਮੇਂਤੇ ਕਾਫ਼ੀ ਜ਼ਿਆਦਾ ਪਾਵਰਫੁਲ ਮੰਨਿਆ ਜਾਂਦਾ ਸੀ। ਤੀਸਰੀ ਰੋਚਕ ਗੱਲ ਇਹ ਹੈ ਕਿ ਮਹਿੰਦਰਾ ਨੇ ਬੋਲੇਰੋ ਨੂੰ SUV ਬੋਲਕੇ ਲਾਂਚ ਕੀਤਾ ਸੀ ਅਤੇ ਅੱਜ ਵੀ ਕੰਪਨੀ ਇਸਨੂੰ SUV ਹੀ ਕਹਿੰਦੀ ਹੈ,ਪਰ ਇਹ ਗੱਡੀ SUV ਹੈ ਜਾਂ ਫਿਰ MUV ਇਹ ਅੱਜ ਤੱਕ ਕਲੀਅਰ ਨਹੀਂ ਹੋ ਪਾਇਆ ਹੈ। ਤੁਹਾਨੂੰ ਦੱਸ ਦੇਈਏ ਕਿ SUV ਉਸ ਗੱਡੀ ਨੂੰ ਕਿਹਾ ਜਾਂਦਾ ਹੈ ਜਿਸਦੀ ਗਰਾਉਂਡ ਕਲੀਅਰੈਂਸ ਕਾਫ਼ੀ ਚੰਗੀ ਹੁੰਦੀ ਹੈ ਤਾਂਕਿ ਆਫਰੋਡਿੰਗ ਆਸਾਨੀ ਨਾਲ ਕੀਤੀ ਜਾ ਸਕੇ। ਨਾਲ ਹੀ SUV ਵਿੱਚ 4 ਵਹੀਲ ਡਰਾਈਵ ਦਾ ਆਪਸ਼ਨ ਹੁੰਦਾ ਹੈ। ਪਰ ਬੋਲੇਰੋ ਵਿੱਚ ਹੁਣ ਸਿਰਫ 2 ਵਹੀਲ ਡਰਾਇਵ ਦਾ ਆਪਸ਼ਨ ਮਿਲਦਾ ਹੈ ਅਤੇ ਇਸਦੀ ਗਰਾਉਂਡ ਕਲੀਇਰੇਂਸ ਵੀ ਘੱਟ ਹੈ। ਬੋਲੇਰੋ ਬਾਰੇ ਅਜਿਹੀਆਂ ਹੋਰ ਵੀ ਗੱਲਾਂ ਜਾਣਨ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….