Punjab

Ludhiana ਦੇ ਇਸ ਸਿੱਖ ਮੁੰਡੇ ਦੀ ਤਾਕਤ ਦੇਖ ਲੋਕਾਂ ਦੇ ਉੱਡੇ ਹੋਸ਼, ਲੋਕ ਖਿੱਚਣ ਲੱਗੇ ਸੈਲਫੀਆਂ, ਦੇਖੋ ਤਸਵੀਰਾਂ

ਲੁਧਿਆਣਾ ਦਾ ਸ਼ਰਨਦੀਪ ਸਿੰਘ ਨਾਮ ਦਾ ਨੌਜਵਾਨ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ। ਇਹ ਨੌਜਵਾਨ 40 ਧਨ ਦੀ ਫਾਇਰ ਬ੍ਰਿਗੇਡ ਦੀ ਗੱਡੀ ਖਿੱਚਣ ਦੀ ਹਿੰਮਤ ਰੱਖਦਾ ਹੈ। ਉਸ ਦੀ ਆਪਣੀ ਉਮਰ 18 ਸਾਲ ਹੈ ਅਤੇ ਵਜ਼ਨ 130 ਕਿੱਲੋ ਤੋਂ ਕੁਝ ਵੱਧ ਹੈ। ਸਰਨਦੀਪ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਨੇ 14 ਸਾਲ ਦੀ ਉਮਰ ਵਿੱਚ ਆਪਣੇ ਘਰ ਵਿੱਚ ਹੀ ਮੋਟਰਸਾਈਕਲ ਚੁੱਕਣਾ ਸ਼ੁਰੂ ਕਰ ਦਿੱਤਾ ਸੀ। ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਜਿੰਮ ਨਹੀਂ ਜਾਣ ਦਿੰਦੇ ਸਨ। ਕਿਉਂਕਿ ਉਸ ਦੀ ਉਮਰ ਘੱਟ ਸੀ।ਫਿਰ ਉਸ ਨੇ ਗੱਡੀ ਖਿੱਚਣੀ ਸ਼ੁਰੂ ਕਰ ਦਿੱਤੀ। ਉਸ ਦਾ ਇੱਕ ਕੋਚ ਸੀ। ਜੋ ਕਿ ਹੁਣ ਬੰਗਾਲ ਚਲਾ ਗਿਆ ਹੈ। ਉਸ ਨੇ ਹੀ ਉਸ ਨੂੰ ਇਸ ਰਸਤੇ ਤੇ ਚੱਲਣ ਦੀ ਸਲਾਹ ਦਿੱਤੀ। ਉਸ ਦੇ ਕੋਚ ਦੇ ਦੱਸਣ ਅਨੁਸਾਰ ਇਹ ਕੰਮ ਪੰਜਾ ਲੜਾਉਣ ਲਈ ਠੀਕ ਹੈ। ਕਿਉਂਕਿ ਉਹ ਨੈਸ਼ਨਲ ਪੰਜਾ ਲੜਾਉਣਾ ਖੇਡਦੇ ਸੀ ਅਤੇ ਅੱਜ ਵੀ ਖੇਡਦੇ ਹਨ। ਉਸ ਦੇ ਕੋਚ ਨੇ ਉਸ ਨੂੰ ਇਸ ਰਸਤੇ ਤੇ ਪਾਇਆ ਹੈ। ਜਦ ਕਿ ਰੱਬ ਨੇ ਉਨ੍ਹਾਂ ਨੂੰ ਸਫਲਤਾ ਬਖ਼ਸ਼ ਦਿੱਤੀ ਹੈ।
ਸ਼ਰਨਦੀਪ ਸਿੰਘ ਦੇ ਦੱਸਣ ਅਨੁਸਾਰ ਮੋਟਰਸਾਈਕਲ ਤੋਂ ਬਾਅਦ ਉਹ ਸਕੂਲ ਬੱਸ ਖਿੱਚਣ ਲੱਗ ਪਏ। ਉਹ ਬੱਸ 12-13 ਟਨ ਦੀ ਹੁੰਦੀ ਸੀ। ਉਹ ਇਸ ਬੱਸ ਨੂੰ ਹੀ 50-55 ਤੋਂ ਲੈ ਕੇ 100 ਵਾਰ ਤੱਕ ਖਿੱਚ ਦਿੰਦੇ ਹਨ। ਕਦੇ ਉਹ ਬੱਸ ਨੂੰ ਉੱਚੀ ਢਲਾਣ ਤੇ ਖੜ੍ਹੀ ਕਰ ਲੈਂਦੇ ਸਨ। ਇਸ ਤਰ੍ਹਾਂ ਹੀ ਉਹ ਮਿਹਨਤ ਕਰਦੇ ਰਹੇ। ਹੁਣ ਉਸ ਨੇ 40 ਤਨ ਦੀ ਫਾਇਰ ਬ੍ਰਿਗੇਡ ਦੀ ਗੱਡੀ ਖਿੱਚਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਉਨ੍ਹਾਂ ਨੂੰ ਲੱਗਾ ਤਾਂ ਪੰਜ ਵਾਰ ਇਹ ਗੱਡੀ ਖਿੱਚਣ ਦੇ ਯਤਨ ਕੀਤੇ ਅਤੇ ਛੇਵੀਂ ਵਾਰ ਆਪਣੇ ਯਤਨਾਂ ਵਿੱਚ ਕਾਮਯਾਬੀ ਮਿਲੀ।ਸ਼ਰਨਦੀਪ ਸਿੰਘ ਦੇ ਦੱਸਣ ਅਨੁਸਾਰ ਨੌਜਵਾਨਾਂ ਨੂੰ ਅਮਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਸਗੋਂ ਇਨ੍ਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਕਿਉਂਕਿ ਅਮਲ ਦੀ ਵਰਤੋਂ ਕਰਨ ਵਾਲਾ ਨੌਜਵਾਨ ਇਸ ਕੰਮ ਵਿੱਚ ਕਾਮਯਾਬ ਨਹੀਂ ਹੋ ਸਕਦਾ। ਇਸ ਨੌਜਵਾਨ ਨੇ ਵਰਲਡ ਰਿਕਾਰਡ ਬਣਾ ਦਿੱਤਾ ਹੈ। ਇਸ ਤਰ੍ਹਾਂ 40 ਧਨ ਦੀ ਗੱਡੀ ਖਿੱਚਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਹੁਣ ਸ਼ਰਨਦੀਪ ਸਿੰਘ ਦਾ ਨਾਮ ਗਿਨੀਜ਼ ਬੁੱਕ ਆਫ ਰਿਕਾਰਡ ਵਿੱਚ ਦਰਜ ਹੋ ਜਾਵੇਗਾ।

Related Articles

Back to top button