News

Leh-Ladakh ਬਾਈਕ ਟੂਰ ਬਾਰੇ ਪੂਰੀ ਜਾਣਕਾਰੀ

ਸਾਡੇ ਵਿੱਚੋਂ ਬਹੁਤ ਸਾਰੇ ਲੋਕ ਮੋਟਰਸਾਈਕਲ ‘ਤੇ ਲੇਹ-ਲੱਦਾਖ ਜਾਣਾ ਚਾਹੁੰਦੇ ਹਨ ਪਰ ਜਿਆਦਾਤਰ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਹੁੰਦੀ ਕਿ ਲੱਦਾਖ ਬਾਇਕ ਟੂਰ ਵਿੱਚ ਕਿੰਨਾ ਖਰਚਾ ਆਵੇਗਾ? ਨਾਲ ਕੀ ਕੀ ਲੈ ਕੇ ਜਾਈਏ? ਜਾਣ ਵਿੱਚ ਕਿੰਨੇ ਦਿਨ ਲੱਗਣਗੇ ? ਉੱਥੇ ਹੋਟਲ ਵਿੱਚ ਰੁਕਣ ਦਾ ਕਿੰਨਾ ਕਿਰਾਇਆ ਹੁੰਦਾ ਹੈ? ਅਤੇ ਕੁੱਲ ਖਰਚ ਕਿੰਨਾ ਹੋ ਜਾਵੇਗਾ।ਜੇਕਰ ਤੁਸੀ ਵੀ ਲੇਹ-ਲੱਦਾਖ ਬਾਇਕ ਟੂਰ ਉੱਤੇ ਜਾਣਾ ਚਾਹੁੰਦੇ ਹੋ ਤਾਂ ਅੱਜ ਅਸੀ ਤੁਹਾਨੂੰ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਜਾ ਰਹੇ ਹਾਂ।ਸਭਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਲੱਦਾਖ ਬਾਇਕ ਟੂਰ ਦਾ ਪਲਾਨ ਕਰਨ ਤੋਂ ਪਹਿਲਾਂ ਸਾਨੂੰ ਕਾਫ਼ੀ ਚੀਜਾਂ ਸੋਚਣੀਆਂ ਪੈਂਦੀਆਂ ਹਨ। ਸਾਨੂੰ ਸਭਤੋਂ ਪਹਿਲਾਂ ਇਹ ਸੋਚਣਾ ਹੁੰਦਾ ਹੈ ਕਿ ਅਸੀਂ ਕਿਸ ਰੁਟ ਤੋਂ ਜਾਣਾ ਹੈ ਕਿਉਂਕਿ ਲੱਦਾਖ ਜਾਣ ਦੇ ਵੱਖ ਵੱਖ ਰੁਟ ਹਨ। ਪਹਿਲਾ ਰੁਟ ਹੈ ਦਿੱਲੀ, ਜੰਮੂ, ਸ਼੍ਰੀਨਗਰ, ਕਾਰਗਿਲ ਹੁੰਦੇ ਹੋਏ ਲੇਹ ਪਹੁੰਚ ਜਾਣਾ। ਵਾਪਸ ਵੀ ਤੁਸੀ ਇਸ ਰੁਟ ਤੋਂ ਹੀ ਆ ਸਕਦੇ ਹੋ।ਦੂਜੇ ਰੁਟ ਦੀ ਗੱਲ ਕਰੀਏ ਤਾਂ ਇਹ ਦਿੱਲੀ ਸ਼ੁਰੂ ਹੋਕੇ ਚੰਡੀਗੜ, ਮਨਾਲੀ, ਕੈਲਾਂਗ ਹੁੰਦੇ ਹੋਏ ਲੇਹ ਤੱਕ ਜਾਂਦਾ ਹੈ ਅਤੇ ਇਸ ਰੁਟ ਤੋਂ ਤੁਸੀ ਵਾਪਸ ਵੀ ਆ ਸਕਦੇ ਹੋ।Manali to Leh Ladakh Biking Trip 2020 | Book with BanBanjara ਤੀਜਾ ਰੁਟ ਅਜਿਹਾ ਹੈ ਜਿਸ ਵਿੱਚ ਤੁਸੀ ਜਾਣਾ ਅਲੱਗ ਰਸਤੇ ਤੋਂ ਹੈ ਅਤੇ ਵਾਪਸ ਕਿਸੇ ਹੋਰ ਰੂਟ ਤੋਂ ਆਉਣਾ ਹੈ। ਇਸ ਰੁਟ ਵਿੱਚ ਤੁਸੀਂ ਦਿੱਲੀ ਤੋਂ ਜੰਮੂ, ਸ਼੍ਰੀ ਨਗਰ, ਕਾਰਗਿਲ ਹੁੰਦੇ ਹੋਏ ਲੇਹ ਜਾਣਾ ਹੈ ਅਤੇ ਤੁਸੀ ਲੇਹ ਤੋਂ ਵਾਪਸ ਮਨਾਲੀ, ਚੰਡੀਗੜ ਅਤੇ ਦਿੱਲੀ ਆ ਸੱਕਦੇ ਹੋ।ਇਸਤੋਂ ਬਾਅਦ ਗੱਲ ਆਉਂਦੀ ਹੈ ਕਿ ਬਾਇਕ ਕਿਹੜੀ ਲੈ ਕੇ ਜਾਈਏ, ਉਸ ਵਿੱਚ ਪਟਰੋਲ ਦਾ ਖਰਚਾ ਕਿੰਨਾ ਹੋਵੇਗਾ ਅਤੇ ਉੱਥੇ ਰਹਿਣ ਦਾ ਅਤੇ ਬਾਕੀ ਸਾਰਾ ਕੁੱਲ ਖਰਚਾ ਕਿੰਨਾ ਹੋਵੇਗਾ। ਇਸ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..

Related Articles

Back to top button