Agriculture

Learn what happens to mutations and the disadvantages of not getting it done

ਅਸੀਂ ਕਿਸੇ ਵੀ ਤਰਾਂ ਦੀ ਜਮੀਨ ਖਰੀਦ ਕੇ ਉਸਦੀ ਰਜਿਸਟਰੀ ਕਰਵਾ ਲੈਂਦੇ ਹਾਂ ਪਰ ਉਸਦਾ ਇੰਤਕਾਲ ਨਹੀਂ ਕਰਵਾਉਂਦੇ। ਜਿਸ ਕਾਰਨ ਅਸੀਂ ਸਰਕਾਰੀ ਰਿਕਾਰਡ ਵਿੱਚ ਉਸ ਜ਼ਮੀਨ ਦੇ ਮਲਿਕ ਨਹੀਂ ਬਣਦੇ। ਪਰ ਤੁਹਾਨੂੰ ਦੱਸ ਦੇਈਏ ਕਿ ਇਸ ਛੋਟੀ ਜਿਹੀ ਲਾਪਰਵਾਹੀ ਕਰਕੇ ਸਾਨੂੰ ਬਹੁਤ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਜਮੀਨ ਦੇ ਇੰਤਕਾਲ ਬਾਰੇ ਪੂਰੀ ਜਾਣਕਾਰੀ ਦੇਵਾਂਗੇ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇੰਤਕਾਲ ਕੀ ਹੁੰਦਾ ਹੈ ਅਤੇ ਕਿੰਨੇ ਤਰਾਂ ਦਾ ਹੁੰਦਾ ਹੈ? ਇੰਤਕਾਲ ਕਰਵਾਉਣਾ ਕਿਉਂ ਜਰੂਰੀ ਹੁੰਦਾ ਹੈ? ਇੰਤਕਾਲ ਕਰਵਾਉਣ ਦਾ ਸਮਾਂ ਕਿੰਨਾ ਹੁੰਦਾ ਹੈ? ਇੰਤਕਾਲ ਕਰਵਾਉਣ ਲਈ ਕਿੰਨੀ ਫੀਸ ਲਗਦੀ ਹੈ ਅਤੇ ਇੰਤਕਾਲ ਨਾ ਕਰਵਾਉਣ ਦੇ ਕੀ ਕੀ ਨੁਕਸਾਨ ਹੋ ਸਕਦੇ ਹਨ?ਸਭਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਸਰਕਾਰ ਦੇ Revenue ਰਿਕਾਰਡ ਵਿੱਚ ਪੱਕੇ ਤੌਰ ਤੇ ਇੱਕ ਵਿਅਕਤੀ ਦੀ ਮਾਲਕੀ ਨੂੰ ਦੂਸਰੇ ਵਿਅਕਤੀ ਦੇ ਨਾਮ ਤੇ ਤਬਦੀਲ ਕਰਨ ਨੂੰ ਇੰਤਕਾਲ ਕਿਹਾ ਜਾਂਦਾ ਹੈ। ਹਲਕਾ ਪਟਵਾਰੀ ਵੱਲੋਂ ਇੰਤਕਾਲ ਨੂੰ ਇੰਤਕਾਲ ਰਜਿਸਟਰ ਵਿੱਚ ਦਰਜ ਕੀਤਾ ਜਾਂਦਾ ਹੈ ਅਤੇ ਇਸਦੀਆਂ ਦੋ ਪੜ੍ਹਤਾਂ ਹੁੰਦੀਆਂ ਹਨ। ਇਸਤੋਂ ਬਾਅਦ ਇਸ ਇੰਤਕਾਲ ਤੇ ਤਹਿਸੀਲਦਾਰ ਵੱਲੋਂ ਮਨਜੂਰ ਜਾਂ ਨਾ ਮਨਜੂਰ ਦਾ ਹੁਕਮ ਲਿਖਿਆ ਜਾਂਦਾ ਹੈ।ਹੁਣ ਤੁਹਾਨੂੰ ਦੱਸਦੇ ਹਾਂ ਕਿ ਇੰਤਕਾਲ ਕਰਵਾਉਣਾ ਕਿਉਂ ਜਰੂਰੀ ਹੈ। ਦੋਸਤੋ ਅਸੀਂ ਜਗ੍ਹਾ ਦੀ ਰਜਿਸਟਰੀ ਕਰਵਾ ਕੇ ਸਮਝਦੇ ਹਾਂ ਕਿ ਅਸੀਂ ਉਸ ਜਗ੍ਹਾ ਦੇ ਮਲਿਕ ਬਣ ਗਏ। ਪਰ ਜਦੋਂ ਤੱਕ ਅਸੀਂ ਰਜਿਸਟਰੀ ਤੋਂ ਬਾਅਦ ਇੰਤਕਾਲ ਆਪਣੇ ਨਾਮ ਮਨਜੂਰ ਨਹੀਂ ਕਰਵਾਉਂਦੇ ਅਸੀਂ ਸਰਕਾਰੀ ਰਿਕਾਰਡ ਵਿੱਚ ਉਸ ਜਗ੍ਹਾ ਦੇ ਮਾਲਕ ਨਹੀਂ ਬਣਦੇ। ਇੰਤਕਾਲ ਨਾ ਕਰਵਾਉਣ ਕੀ ਸਮੱਸਿਆਵਾਂ ਹੋ ਸਕਦੀਆਂ ਹਨ ਇਸਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Related Articles

Back to top button