Agriculture

Learn the best formula for quick preparation of algae, replace urea with this spray

ਅੱਜ ਦੇ ਸਮੇਂ ਵਿੱਚ ਕਿਸਾਨਾਂ ਨੂੰ ਸਭਤੋਂ ਵੱਡੀ ਸਮੱਸਿਆ ਯੂਰੀਆ ਦੀ ਆ ਰਹੀ ਹੈ ਕਿਉਂਕਿ ਗੱਡੀਆਂ ਬੰਦ ਹੋਣ ਕਾਰਨ ਯੂਰੀਆ ਪੰਜਾਬ ਤੱਕ ਨਹੀਂ ਪਹੁੰਚ ਰਹੀ ਅਤੇ ਕਈ ਵਪਾਰੀ ਕਿਸਾਨਾਂ ਨੂੰ ਮਹਿੰਗੇ ਭਾਅ ਯੂਰੀਆ ਵੇਚ ਕੇ ਚੰਗੀ ਲੁੱਟ ਕਰ ਰਹੇ ਹਨ। ਇਸ ਕਾਰਨ ਕਿਸਾਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਿਸਾਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਬਰਸੀਮ ਤਿਆਰ ਕਰਨ ਲਈ ਯੂਰੀਆ ਦੀ ਜਗ੍ਹਾ ਕਿਸ ਚੀਜ ਦਾ ਇਸਤੇਮਾਲ ਕੀਤਾ ਜਾਵੇ।
ਅਸੀਂ ਅੱਜ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਯੂਰੀਆ ਤੋਂ ਬਿਨਾ ਕਿਸਾਨ ਬਰਸੀਮ ਜਲਦੀ ਕਿਵੇਂ ਤਿਆਰ ਕਰ ਸਕਦੇ ਹਨ ਅਤੇ ਨਾਲ ਹੀ ਤੁਹਾਨੂੰ ਬਰਸੀਮ ਦੇ ਪੱਤੇ ਲਾਲ ਹੋਣ ਅਤੇ ਗ੍ਰੋਥ ਰੁਕਣ ਦਾ ਇਲਾਜ ਵੀ ਦੱਸਾਂਗੇ। ਸਭਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਜਦੋਂ ਕਿਸਾਨ ਬਰਸੀਮ ਨੂੰ ਪਾਣੀ ਜਿਆਦਾ ਭਰਕੇ ਲਗਾ ਦਿੰਦੇ ਹਨ ਤਾਂ ਇਸ ਸਥਿਤੀ ਵਿੱਚ ਪੱਤੇ ਲਾਲ ਹੋ ਜਾਂਦੇ ਹਨ ਅਤੇ ਗ੍ਰੋਥ ਰੁਕ ਜਾਂਦੀ ਹੈ।ਇਹ ਸਭ ਫਾਸਫੋਰਸ ਦੀ ਕਮੀ ਦੇ ਕਾਰਨ ਹੁੰਦਾ ਹੈ। ਬਹੁਤੇ ਕਿਸਾਨ ਇਸ ਸਥਿਤੀ ਵਿੱਚ DAP ਦਾ ਇਸਤੇਮਾਲ ਕਰਦੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਅਜਿਹਾ ਕਰਨਾ ਗਲਤ ਹੈ। ਬਲਕਿ ਪੱਤੇ ਲਾਲ ਹੋਣ ਦੀ ਸਥਿਤੀ ਵਿੱਚ ਤੁਸੀਂ ਇੱਕ ਕਿੱਲੋ 0-52-34 ਲੈਣਾ ਹੈ ਅਤੇ ਪ੍ਰਤੀ ਕਿੱਲਾ 100 ਲੀਟਰ ਪਾਣੀ ਵਿੱਚ ਘੋਲ ਤਿਆਰ ਕਰਕੇ ਇਸਦੀ ਸਪਰੇਅ ਕਰਨੀ ਹੈ।ਧਿਆਨ ਰਹੇ ਕਿ ਇਸਨੂੰ ਚੰਗੀ ਤਰਾਂ ਘੋਲਣ ਤੋਂ ਬਾਅਦ ਹੀ ਇਸਦੀ ਸਪਰੇਅ ਕਰਨੀ ਹੈ। ਇਸੇ ਤਰਾਂ ਯੂਰੀਆ ਦੀ ਥਾਂ ‘ਤੇ ਕਿਸਾਨ 13-0-45 ਸਪਰੇਅ ਇੱਕ ਕਿੱਲੋ ਪ੍ਰਤੀ ਏਕੜ ਵਰਤ ਸਕਦੇ ਹਨ। ਜੇਕਰ ਤੁਹਾਨੂੰ ਇਹ ਸਪਰੇਅ ਨਹੀਂ ਮਿਲਦੀ ਤਾਂ ਇਸਦੀ ਜਗ੍ਹਾ ਤੁਸੀਂ 19-19-19 NPK ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Related Articles

Back to top button