Latest

Learn how a truck driver earns in the US

ਬਹੁਤ ਸਾਰੇ ਲੋਕ ਸਾਡੇ ਦੇਸ਼ ਤੋਂ ਦੂੱਜੇ ਦੇਸ਼ਾਂ ਵਿੱਚ ਜਾਕੇ ਟਰੱਕ ਡਰਾਇਵਰ ਦੀ ਨੌਕਰੀ ਕਰ ਰਹੇ ਹਨ, ਖਾਸਕਰ ਪੰਜਾਬ ਦੇ ਨੌਜਵਾਨ, ਅਤੇ ਬਹੁਤ ਸਾਰੇ ਨੌਜਵਾਨ ਇਸ ਕੰਮ ਨੂੰ ਕਰਨਾ ਚਾਹੁੰਦੇ ਹਨ ਅਤੇ ਜਾਨਣਾ ਚਾਹੁੰਦੇ ਹਨ ਕਿ ਹੋਰ ਦੇਸ਼ ਵਿਚ ਜਾਕੇ ਇੱਕ ਡਰਾਈਵਰ ਕਿੰਨੀ ਕਮਾਈ ਕਰ ਸਕਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਮਰੀਕਾ ਵਿੱਚ ਟਰੱਕ ਡਰਾਇਵਰ ਦਾ ਲਾਇਫਸਟਾਇਲ ਅਤੇ ਉਸਦੀ ਕਮਾਈ ਕਿੰਨੀ ਹੁੰਦੀ ਹੈ।USA Truck Plans to Cut Costs Following Disappointing Q3 Earnings | Transport Topicsਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਵਿੱਚ ਲੰਮੇ ਰੂਟ ਦੇ ਟਰੱਕ ਇੱਕ ਚਲਦੇ ਫਿਰਦੇ ਘਰ ਵਰਗੇ ਹੁੰਦੇ ਹਨ। ਇਸ ਵਿੱਚ ਬੈੱਡ ਲੱਗਿਆ ਹੁੰਦਾ ਹੈ। ਜਿਵੇਂ ਕਿ ਇੱਕ ਡਰਾਇਵਰ ਡਰਾਇਵਿੰਗ ਕਰ ਰਿਹਾ ਹੈ ਅਤੇ ਇੱਕ ਸੌਂ ਜਾਂਦਾ ਹੈ। ਇਸ ਵਿੱਚ ਦੋ ਲੋਕਾਂ ਦੇ ਸੌਂ ਲਈ ਉੱਤੇ -ਥੱਲੇ ਬੈੱਡ ਲੱਗਿਆ ਹੋਇਆ ਹੁੰਦਾ ਹੈ। ਟਰੱਕ ਵਿੱਚ ਕੱਪੜੇ ਅਤੇ ਬਾਕੀ ਸਾਮਾਨ ਵਗੈਰਾ ਰੱਖਣ ਲਈ ਵੀ ਕਾਫ਼ੀ ਜਗ੍ਹਾ ਦਿੱਤੀ ਗਈ ਹੁੰਦੀ ਹੈ।ਸਭਤੋਂ ਖਾਸ ਗੱਲ ਇਹ ਹੈ ਕਿ ਇਸ ਟਰੱਕ ਵਿੱਚ ਖਾਣ ਪੀਣ ਦੇ ਸਮਾਨ ਰੱਖਣ ਲਈ ਇੱਕ ਵੱਖ ਅਲਮਾਰੀ ਹੈ ਅਤੇ ਉਸਦੇ ਹੇਠਾਂ ਇੱਕ ਛੋਟਾ ਜਿਹਾ ਫਰਿੱਜ ਵੀ ਦਿੱਤਾ ਗਿਆ ਹੁੰਦਾ ਹੈ। ਯਾਨੀ ਕਿ ਤੁਹਾਨੂੰ ਇੱਕ ਟਰੱਕ ਵਿੱਚ ਪੂਰਾ ਚੱਲਦਾ ਫਿਰਦਾ ਘਰ ਮਿਲ ਜਾਂਦਾ ਹੈ। ਇਹ ਟਰੱਕ ਪੂਰਾ ਏਅਰ ਕੰਡੀਸ਼ਨਡ ਹੁੰਦਾ ਹੈ। ਟਰੱਕ ਨੂੰ ਬੰਦ ਕਰਨ ਤੋਂ ਬਾਅਦ ਵੀ ਇਸ ਵਿੱਚ ਦਿੱਤੇ ਗਏ ਇਨਵਰਟਰ ਦੀ ਮਦਦ ਨਾਲ AC ਚਲਦਾ ਰਹਿੰਦਾ ਹੈ।ਡਰਾਇਵਰ ਨੇ ਸਿਰਫ ਇੱਕ ਸ਼ਹਿਰ ਤੋਂ ਦੂੱਜੇ ਸ਼ਹਿਰ ਡਿਲੀਵਰੀ ਦੇਣ ਲਈ ਜਾਣਾ ਹੁੰਦਾ ਹੈ ਅਤੇ ਲੋਡਿੰਗ ਅਨਲੋਡਿੰਗ ਸਭ ਕੰਪਨੀ ਦੇ ਬੰਦੇ ਕਰਦੇ ਹਨ। ਕਮਾਈ ਦੀ ਗੱਲ ਕਰੀਏ ਤਾਂ ਇੱਕ ਡਿਲੀਵਰੀ ਯਾਨੀ ਕਿ ਇੱਕ ਗੇੜੇ ਦੇ ਲਗਭਗ 1500 ਅਮੇਰਿਕਨ ਡਾਲਰ ਤੁਸੀ ਸਾਰਾ ਖਰਚਾ ਕੱਢ ਕੇ ਕਮਾ ਸਕਦੇ ਹੋ।ਅਤੇ ਮਹੀਨੇ ਵਿੱਚ ਜੇਕਰ ਤੁਸੀ 4 ਗੇੜੇ ਵੀ ਲਾਓ ਤਾਂ ਕਰੀਬ 6000 ਡਾਲਰ ਯਾਨੀ ਕਿ 4 ਲੱਖ ਤੋਂ ਵੀ ਜ਼ਿਆਦਾ ਰੂਪਏ ਪ੍ਰਤੀ ਮਹੀਨਾ ਕਮਾ ਸਕਦੇ ਹੋ ਅਤੇ ਉਹ ਵੀ ਸਾਰੇ ਖਰਚੇ ਕਰਨ ਤੋਂ ਬਾਅਦ। ਜੇਕਰ ਤੁਹਾਨੂੰ ਜ਼ਿਆਦਾ ਡਿਲੀਵਰੀ ਮਿਲੇ ਤਾਂ ਤੁਸੀ ਇਸਤੋਂ ਵੀ ਜ਼ਿਆਦਾ ਕਮਾਈ ਕਰ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

Related Articles

Back to top button