Agriculture

Learn from this farmer how to earn Rs. 1 lakh per acre from wheat

ਕਿਸਾਨ ਵੀਰੋ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਕਿਸਾਨ ਬਾਰੇ ਦੱਸਣ ਜਾ ਰਹੇ ਹਾਂ ਜੋ ਕੁਦਰਤੀ ਤਰੀਕੇ ਨਾਲ ਕਣਕ ਦੀ ਖੇਤੀ ਕਰ ਪ੍ਰਤੀ ਏਕੜ ਇੱਕ ਲੱਖ ਤੱਕ ਦੀ ਕਮਾਈ ਕਰ ਰਿਹਾ ਹੈ। ਨਾਲ ਹੀ ਅਸੀ ਤੁਹਾਨੂੰ ਦੱਸਾਂਗੇ ਕਿ ਅਜਿਹੇ ਕਹਿੰਦੇ ਤਰੀਕੇ ਆਪਣਾ ਕੇ ਇਹ ਕਿਸਾਨ ਇੰਨੀ ਕਮਾਈ ਕਰ ਰਿਹਾ ਹੈ ਅਤੇ ਤੁਸੀ ਕਿਵੇਂ ਕਣਕ ਦੀ ਫਸਲ ਤੋਂ ਪ੍ਰਤੀ ਏਕੜ ਇੱਕ ਲੱਖ ਰੁਪਏ ਕਮਾ ਸਕਦੇ ਹੋ।
ਅਸੀ ਗੱਲ ਕਰ ਰਹੇ ਹਾਂ ਰਾਜ ਕੁਮਾਰ ਨਾਮ ਦੇ ਇੱਕ ਕਿਸਾਨ ਬਾਰੇ ਜੋ ਕਿ ਹਰਿਆਣੇ ਦੇ ਕੁਰੁਕਸ਼ੇਤਰ ਦਾ ਰਹਿਣ ਵਾਲਾ ਹੈ। ਰਾਜ ਕੁਮਾਰ ਦਾ ਕਹਿਣਾ ਹੈ ਕਿ ਉਹ ਕਣਕ ਦੀ ਫਸਲ ਤੋਂ ਇੱਕ ਏਕੜ ਵਿਚੋਂ ਆਪਣਾ ਖਰਚਾ ਕੱਢ ਕੇ ਲਗਭਗ 70 ਹਜ਼ਾਰ ਰੁਪਏ ਕਮਾਉਂਦਾ ਹੈ। ਸਭਤੋਂ ਖਾਸ ਗੱਲ ਇਹ ਹੈ ਕਿ ਰਾਜ ਕੁਮਾਰ ਨੂੰ ਆਪਣੀ ਫਸਲ ਵੇਚਣ ਲਈ ਕਿਸੇ ਮੰਡੀ ਵਿੱਚ ਵੀ ਨਹੀਂ ਜਾਣਾ ਪੈਂਦਾ।wheat | Production, Types, Uses, & Facts | Britannicaਉਨ੍ਹਾਂ ਦੀ ਫਸਲ ਉਨ੍ਹਾਂ ਦੇ ਘਰ ਤੋਂ ਜਾਂ ਫਿਰ ਖੇਤਾਂ ਵਿਚੋਂ ਹੀ ਵਿਕ ਜਾਂਦੀ ਹੈ। ਉਨ੍ਹਾਂ ਦੀ ਗੰਨੇ ਅਤੇ ਕਣਕ ਦੀ ਫਸਲ ਤਿਆਰ ਹੋਣ ਤੋਂ ਪਹਿਲਾਂ ਹੀ ਵਿਕ ਜਾਂਦੀ ਹੈ। ਰਾਜ ਕੁਮਾਰ ਦਾ ਕਹਿਣਾ ਹੈ ਕਿ ਕੁਦਰਤੀ ਖੇਤੀ ਵਿੱਚ ਕਿਸਾਨ ਚਾਹੁਣ ਤਾਂ ਬਹੁਤ ਆਸਾਨੀ ਨਾਲ ਲੱਖਾਂ ਕਮਾ ਸਕਦੇ ਹਨ। ਪਰ ਅੱਜ ਦੇ ਸਮੇਂ ਵਿੱਚ ਕਿਸਾਨ ਜ਼ਿਆਦਾ ਉਤਪਾਦਨ ਲਈ ਬਹੁਤ ਜ਼ਿਆਦਾ ਕੈਮਿਕਲ ਦਾ ਇਸਤੇਮਾਲ ਕਰਦੇ ਹਨ।ਜੇਕਰ ਕੋਈ ਕਿਸਾਨ ਜੈਵਿਕ ਖੇਤੀ ਸ਼ੁਰੂ ਕਰਦਾ ਵੀ ਹੈ ਤਾਂ ਉਹ ਅਧੂਰੀ ਸਿੱਖਿਆ ਦੇ ਕਾਰਨ ਫਸਲ ਵਿੱਚ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਹੋਣ ਉੱਤੇ ਤੁਰੰਤ ਦਵਾਈਆਂ ਦਾ ਇਸਤੇਮਾਲ ਕਰਨ ਲਗਦਾ ਹੈ। ਪਰ ਰਾਜ ਕੁਮਾਰ ਆਪਣੀ ਫਸਲ ਵਿੱਚ ਸਿਰਫ ਆਪਣੀ ਗਾਂ ਦਾ ਗੋਬਰ ਅਤੇ ਗੌਮੂਤਰ ਦਾ ਇਸਤੇਮਾਲ ਕਰਦੇ ਹਨ। ਯਾਨੀ ਕਿ ਇਹ ਕਿਸਾਨ ਕਿਸੇ ਪ੍ਰਕਾਰ ਦੀਆਂ ਰਸਾਇਣਿਕ ਖਾਦਾਂ ਦਾ ਇਸਤੇਮਾਲ ਕੀਤੇ ਬਿਨਾਂ ਹੀ ਪ੍ਰਤੀ ਏਕੜ ਇੱਕ ਲੱਖ ਤੱਕ ਕਮਾ ਰਿਹਾ ਹੈ। ਕਣਕ ਦੀ ਕੁਦਰਤੀ ਖੇਤੀ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Related Articles

Back to top button