News

Learn from the Punjabis the examples of Punjabis given by the people of other states, fighting for their rights

ਕਿਸਾਨਾਂ ਵੱਲੋਂ ਲਗਾਤਾਰ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੇ ਰਸਤੇ ਵਿੱਚ ਆਉਣ ਵਾਲੀਆਂ ਸਾਰੀਆਂ ਮੁਸ਼ਕਿਲਾਂ ਨੂੰ ਪਾਰ ਕਰਕੇ ਦਿੱਲੀ ਪੱਕਾ ਮੋਰਚਾ ਲਾ ਦਿੱਤਾ ਹੈ। ਇਸ ਅੰਦੋਲਨ ਦੀ ਅਗਵਾਈ ਕਰ ਰਹੇ ਪੰਜਾਬੀਆਂ ਦੀਆਂ ਹੁਣ ਹੋਰਾਂ ਸੂਬਿਆਂ ਦੇ ਲੋਕ ਉਦਾਹਰਨਾਂ ਦੇਣ ਲੱਗੇ ਹਨ। ਤੁਹਾਨੂੰ ਦੱਸ ਦੇਈਏ ਕਿ ਪੰਜਾਬੀਆਂ ਤੋਂ ਦੇਸ਼ ਦਾ ਹਰ ਸੂਬਾ ਵਾਰੇ-ਵਾਰੇ ਜਾ ਰਿਹਾ ਹੈ।ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਹੋਰਾਂ ਸੂਬਿਆਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬੀਆਂ ਨੇ ਸਾਡੀ ਸੁੱਤੀ ਜ਼ਮੀਰ ਨੂੰ ਜਗਾ ਦਿੱਤਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਹਮੇਸ਼ਾ ਪੂਰੇ ਦੇਸ਼ ਨੂੰ ਜ਼ੁਲਮਾਂ ਖਿਲਾਫ ਲੜਨ ਦੀ ਜਾਚ ਸਿਖਾਉਂਦੇ ਆਏ ਹਨ।ਸਮਾਜਿਕ ਕਾਰਕੁਨ ਤੇ ਪ੍ਰਸਿੱਧ ਵਕੀਲ ਪ੍ਰਸ਼ਾਂਤ ਭੂਸ਼ਣ ਦਾ ਇਸ ਸਬੰਧੀ ਇਹ ਕਹਿਣਾ ਹੈ ਕਿ ਸੂਬਾ ਸਰਕਾਰਾਂ ਜਾਂ ਰਾਜਨੀਤਿਕ ਆਗੂ ਕੇਂਦਰ ਸਰਕਾਰ ਨਾਲ ਮੱਥਾ ਲਾਉਣ ਲਈ ਸੌ ਵਾਰ ਸੋਚਦੇ ਹਨ। ਪਰ ਪੰਜਾਬੀ ਕਿਸਾਨਾਂ ਨੇ ਗੁਰੂ ਨਾਨਕ ਦੀ ਸਿੱਖਿਆ ’ਤੇ ਚੱਲ ਕੇ ਇਹ ਕੰਮ ਕਰਕੇ ਦਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਵੀ ਬਾਬਰ ਨੂੰ ਵੰਗਾਰਿਆ ਸੀ।ਪ੍ਰਸ਼ਾਂਤ ਭੂਸ਼ਣ ਦਾ ਕਹਿਣਾ ਹੈ ਕਿ ਭਾਵੇਂ ਉਹ ਆਪ ਸਿੱਖ ਨਹੀਂ ਹਨ ਪਰ ਉਨ੍ਹਾਂ ਦੀ ਪਤਨੀ ਸਿੱਖ ਪਰਿਵਾਰ ’ਚੋਂ ਹੈ ਅਤੇ ਉਨ੍ਹਾਂ ਨੇ ਪਤਨੀ ਕੋਲੋਂ ਸਿੱਖਾਂ ਦੀਆਂ ਨਾ-ਇਨਸਾਫੀ ਵਿਰੁੱਧ ਡਟਣ ਦੀਆਂ ਕਈ ਮਿਸਾਲਾਂ ਸੁਣੀਆਂ ਹਨ। ਸਿਰਫ ਪ੍ਰਸ਼ਾਂਤ ਭੂਸ਼ਣ ਹੀ ਨਹੀਂ ਸਗੋਂ ਹੋਰ ਵੀ ਬਹੁਤ ਸਾਰੇ ਰਾਜਾਂ ਦੇ ਲੋਕ ਪੰਜਾਬ ਦੇ ਕਿਸਾਨਾਂ ਦੇ ਇਸ ਸੰਘਰਸ਼ ਦੀ ਬੜੀ ਸਲਾਹਣਾ ਕਰ ਰਹੇ ਹਨ।

Related Articles

Back to top button