Punjab

Lakha Sidhana spoken up to aware Punjab Government regarding current issues of Punjab | Surkhab TV

ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਨੁਮਾਇੰਦਿਆਂ ਵੱਲੋਂ ਨਕੋਦਰ ਵਿਖੇ ਸੁਧੀਰ ਸੂਰੀ ਦਾ ਪੁਤਲਾ ਫੁਕਿਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਿਵ ਸੈਨਾ ਦੇ ਸੁਧੀਰ ਸੂਰੀ ਨੇ ਪੰਜਾਬ ਦੀਆਂ ਧੀਆਂ- ਭੈਣਾਂ ਲਈ ਭੱਦੀ ਸ਼ਬਦਾਵਲੀ ਵਰਤੀ ਹੈ। ਇਸ ਕਰਕੇ ਉਸ ਦਾ ਪੁਤਲਾ ਫੂਕਿਆ ਗਿਆ।ਸੂਰੀ ਨੇ ਮੀਡੀਆ ਕੈਮਰਿਆਂ ਸਾਹਮਣੇ ਹਥਿਆਰ ... ਉਨ੍ਹਾਂ ਕਿਹਾ ਕਿ ਧੀਆਂ -ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਸੂਰੀ ਨੇ ਵਿਦੇਸ਼ਾਂ ਵਿਚ ਸਾਡੇ ਪੰਜਾਬੀ ਭਰਾਵਾਂ ਦੀਆਂ ਪੰਜਾਬ ਵਿਚ ਰਹਿੰਦੀਆਂ ਮਾਵਾਂ-ਭੈਣਾਂ ਲਈ ਜੋ ਭੱਦੀ ਸ਼ਬਦਾਵਲੀ ਵਰਤੀ ਹੈ, ਉਸ ਲਈ ਇਸ ‘ਤੇ ਪਰਚਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੇ ਅਨਸਰ ਪੰਜਾਬ ਦੀ ਭਾਈਚਾਰਕ ਸਾਂਝ ਲਈ ਖ਼ਤਰਾ ਹਨ ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਸਕਦੇ ਹਨ। ਇਸ ਲਈ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੂਰੀ ਖ਼ਿਲਾਫ਼ ਪਰਚਾ ਦਰਜ ਕਰ ਕੇ ਕਾਰਵਾਈ ਕੀਤੀ ਜਾਵੇ।

Related Articles

Back to top button