Punjab

Kuldeep Manak ਦੀ Copy ਲਗਦਾ ਇਹ Manak | ਲੋਕ ਕਹਿੰਦੇ ‘ਕੁਲਦੀਪ ਮਾਣਕ ਆ ਗਿਆ’ | Surkhab Tv

ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਬੇਸੱਕ ਦੁਨੀਆ ਵਿਚ ਨਹੀਂ ਪਰ ਅੱਜ ਵੀ ਉਨ੍ਹਾਂ ਵੱਲੋਂ ਗਾਏ ਗੀਤ ਨਵੀਂ ਨੌਜਵਾਨ ਪੀੜ੍ਹੀ ਬੜੇ ਚਾਅ ਨਾਲ ਸੁਣ ਰਹੀ ਹੈ। ਇਥੋਂ ਤੱਕ ਕਿ ਅੱਜ ਕੱਲ ਦੇ ਨਵੇਂ ਗਾਇਕ ਵੀ ਕੁਲਦੀਪ ਮਾਣਕ ਦੇ ਗੀਤਾਂ ਨੂੰ ਕਾਪੀ ਕਰ ਆਪਣੀ ਅਵਾਜ਼ ਵਿੱਚ ਗਾਕੇ ਲੋਕਾਂ ਸਾਹਮਣੇ ਪੇਸ਼ ਕਰ ਰਹੇ ਹਨ। ਪਰ ਅੱਜ ਅਸੀਂ ਜਿਸ ਵਿਅਕਤੀ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹ ਨਾ ਤਾਂ ਉਹ ਕੁਲਦੀਪ ਮਾਣਕ ਹੈ ਅਤੇ ਨਾ ਹੀ ਕੋਈ ਗਾਇਕ ਹੈ ਇਹ ਵਿਅਕਤੀ ਹੈ ਇੱਕ ਟਰੱਕ ਡਰਾਈਵਰ ਜਿਸ ਦੀ ਸ਼ਕਲ ਸੂਰਤ,ਨਾਮ ਅਤੇ ਅਵਾਜ਼ ਕੁਲਦੀਪ ਮਾਣਕ ਦੀ ਯਾਦ ਦਵਾ ਰਹੀ ਹੈ। ਫਿਰੋਜ਼ਪੁਰ ਦੇ ਪਿੰਡ ਬੱਧਨੀ ਜੈਮਲ ਸਿੰਘ ਵਾਲਾ ਦੇ ਰਹਿਣ ਵਾਲੇ ਇਸ ਟਰੱਕ ਡਰਾਈਵਰ ਮਾਣਕ ਸਾਬ ਨੇ ਦੱਸਿਆ ਕਿ ਉਹ ਪੇਸ਼ੇ ਵਜੋਂ ਇੱਕ ਟਰੱਕ ਡਰਾਈਵਰ ਹੈ ਅਤੇ ਬਚਪਨ ਤੋ ਹੀ ਉਸਨੂੰ ਗਾਉਣ ਦਾ ਬਹੁਤ ਸ਼ੋਕ ਸੀ। ਅਨਪੜ੍ਹ ਹੋਣ ਕਾਰਨ ਉਹ ਕੋਈ ਨੌਕਰੀ ਅਤੇ ਆਪਣਾ ਕੰਮਕਾਜ ਨਹੀਂ ਕਰ ਸਕਿਆ ਅਤੇ ਉਹ ਡਰਾਇਵਰੀ ਕਰਨ ਲੱਗ ਗਿਆ। ਜਦ ਉਹ ਡਰਾਇਵਰੀ ਸਿਖ ਰਿਹਾ ਸੀKuldeep Manak-Kalian Da Baadshah - DesiComments.com ਤਾਂ ਉਸ ਦੇ ਉਸਤਾਦ ਦੀ ਗੱਡੀ ਵਿੱਚ ਅਕਸਰ ਹੀ ਕੁਲਦੀਪ ਮਾਣਕ ਦੇ ਗੀਤ ਚਲਦੇ ਰਹਿੰਦੇ ਸਨ ਅਤੇ ਉਹ ਵੀ ਡਰਾਇਵਰੀ ਸਿਖਦਾ ਸਿਖਦਾ ਅਕਸਰ ਹੀ ਕੁਲਦੀਪ ਮਾਣਕ ਦੇ ਗੀਤ ਗੁਣਗੁਣਾਉਂਦਾ ਰਹਿੰਦਾ ਸੀ ਅਤੇ ਟਰੱਕ ਡਰਾਇਵਰੀ ਦੇ ਨਾਲ ਨਾਲ ਉਹ ਗੀਤ ਗਾਉਣ ਲੱਗ ਗਿਆ ਅਤੇ ਉਪਰੋ ਉਸ ਦੀ ਸ਼ਕਲ ਸੂਰਤ ਵੀ ਕੁਲਦੀਪ ਮਾਣਕ ਦਾ ਭੁਲੇਖਾ ਪਾਉਦੀ ਸੀ ਜੋ ਵੀ ਉਸਨੂੰ ਦੇਖਦਾ ਜਾਂ ਸੁਣਦਾ,ਉਹ ਇਹੀ ਕਹਿੰਦਾ ਕਿ ਕੁਲਦੀਪ ਮਾਣਕ ਆ ਗਿਆ। ਮਾਣਕ ਦੇ ਸਾਥੀਆਂ ਨੇ ਪੰਜਾਬ ਦੇ ਗੀਤਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਮਾਣਕ ਸਾਬ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਇਹ ਆਪਣੀ ਅਵਾਜ਼ ਨੂੰ ਲੇਕੇ ਹੋਰਾਂ ਗਾਇਕਾਂ ਦੀ ਤਰ੍ਹਾਂ ਅੱਗੇ ਆ ਸਕੇ।

Related Articles

Back to top button