Sikh News

Kotakpura ਗੋਲੀ ਦੋਸ਼ੀਆਂ ਅਦਾਲਤ ਦਾ ਵੱਡਾ ਝਟਕਾ

ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੇ ਕੋਟਕਪੂਰਾ ਗੋਲੀਕਾਂਡ ਵਿੱਚ ਨਾਮਜ਼ਦ ਪੰਜ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਸਾਬਕਾ ਅਕਾਲੀ ਵਿਧਾਇਕ ਦੀ ਅੱਜ ਜ਼ਿਲ੍ਹਾ ਤੇ ਸੈਸ਼ਨ ਕੋਰਟ ਵਿੱਚ ਪੇਸ਼ੀ ਹੋਈ। ਇਸ ਦੌਰਾਨ ਆਈਜੀ ਪਰਮਰਾਜ ਉਮਰਾਨੰਗਲ ਤੇ ਸਾਬਕਾ ਵਿਧਾਇਕ ਮਨਤਾਰ ਬਰਾੜ ਹਾਜ਼ਰੀ ਮਾਫੀ ਦੀ ਅਰਜ਼ੀ ਕਰਕੇ ਅੱਜ ਅਦਾਲਤ ਵਿੱਚ ਪੇਸ਼ ਨਹੀਂ ਹੋਏ।ਸਰਕਾਰੀ ਵਕੀਲ ਰਜਨੀਸ਼ ਕੁਮਾਰ ਨੇ ਦੱਸਿਆ ਕਿ ਬਚਾਅ ਪੱਖ ਦੇ ਵਕੀਲਾਂ ਵੱਲੋਂ ਹੇਠਲੀ ਅਦਾਲਤ ਵਿੱਚ ਦਰਜ ਦੋ ਅਰਜ਼ੀਆਂ ਦੇ ਰਿਵਿਊ ਲਈ ਅਰਜ਼ੀ ਦਾਖਲ ਕੀਤੀ ਸੀ। ਇੱਕ ਅਰਜ਼ੀਵਿੱਚ ਸਿਰਫ ਐਸਆਈਟੀ ਮੈਂਬਰ ਵਿਜੈ ਪ੍ਰਤਾਪ ਦੇ ਹਸਤਾਖਰ ਹੇਠ ਪੇਸ਼ ਚਲਾਨ ਨੂੰ ਗਲਤ ਦੱਸਿਆ ਗਿਆ ਸੀ ਪਰ ਅਦਾਲਤ ਵੱਲੋਂ ਬਚਾਅ ਪੱਖ ਦੇ ਇਸ ਦਾਅਵੇ ਨੂੰ ਖਾਰਜ਼ ਕਰ ਦਿੱਤਾ ਗਿਆ।ਜਾਂਚ ਦੀਆਂ ਜ਼ਿਮਨੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਦਾਅਵੇ ਨੂੰ ਵੀ ਖਾਰਜ ਕਰਦਿੱਤਾ ਗਿਆ। ਇਸ ਤੋਂ ਇਲਾਵਾ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਐਸਪੀ ਬਲਜੀਤ ਸਿੰਘ, ਐਸਪੀ ਪਰਮਜੀਤ ਸਿੰਘ ਪੰਨੂ ਤੋਂ ਇਲਾਵਾ ਇੰਸਪੈਕਟਰ ਗੁਰਦੀਪ ਸਿੰਘ ਪੰਧੇਰ ਅੱਜ ਅਦਾਲਤ ਵਿੱਚ ਪੇਸ਼ ਹੋਏ। ਅਦਾਲਤ ਵੱਲੋਂ ਕਾਰਵਾਈ ਦੌਰਾਨ ਬਚਾਅ ਪੱਖ ਦੀਆਂਰਿਵਿਊ ਅਰਜ਼ੀਆਂ ਤੋਂ ਇਲਾਵਾ ਨਵੀਆਂ ਪਟੀਸ਼ਨ ਨੂੰ ਖਾਰਜ਼ ਕਰ ਦਿੱਤਾ ਗਿਆ। ਹੁਣ ਇਸ ਮਾਮਲੇ ਵਿੱਚ ਅਗਲੀ ਪੇਸ਼ੀ 29 ਨਵੰਬਰ ਨੂੰ ਹੋਵੇਗੀ। ਇਸ ਦੌਰਾਨ ਮੁਲਜ਼ਮਾਂ ‘ਤੇ ਦੋਸ਼ ਤੈਅ ਕਰਨ ਬਾਰੇ ਬਹਿਸ ਹੋ ਸਕਦੀ ਹੈ। ਇਸ ਤੋਂ ਇਲਾਵਾ 2015 ਵਿੱਚ ਦਰਜ FIR ਨੰਬਰ 192ਦੀ ਸਟੇਟਸ ਰਿਪੋਰਟ ਮੰਗਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਸਾਰੇ SIT ਮੈਬਰਾਂ ਦੇ ਫੋਨ ਕਾਲ ਦੀ ਇੱਕ ਸਾਲ ਦੀ ਡਿਟੇਲ ਤੇ ਉਨ੍ਹਾਂ ਦੇ ਟਾਵਰ ਲੋਕੇਸ਼ਨ ਦੀ ਡਿਟੇਲ ਮੰਗਣ ਵਾਲੀ ਪਟੀਸ਼ਨ ‘ਤੇ ਰਿਵਿਊ ਅਰਜ਼ੀ ਵੀ ਖਾਰਜ ਕਰ ਦਿੱਤੀ ਗਈ। ਹੁਣ ਇਸ ਮਾਮਲੇ ਵਿੱਚ ਅਗਲੀ ਪੇਸ਼ੀ 29 ਨਵੰਬਰ ਨੂੰ ਹੋਵੇਗੀ।

Related Articles

Back to top button