News

Kolkata to London Bus | ਜਾਣੋ ਦੁਨੀਆ ਦੇ ਸਭ ਤੋਂ ਲੰਬੇ ਬੱਸ ਦੇ ਸਫਰ ਬਾਰੇ | Jaspreet Kaur

ਸਤਿੰਦਰ ਸਰਤਾਜ ਦਾ ਇੱਕ ਗੀਤ ਸੀ ਜਿਸ ਵਿਚ ਸਤਰਾਂ ਆਉਂਦੀਆਂ ‘ਇੱਕ ਸੜਕ ਹੈ ਜਾਂਦੀ ਦੋਸਤੋ ਇਥੋਂ ਇੰਗਲਿਸ਼ਤਾਨਾ ਤੀਕ’। ਇਥੋਂ ਯਾਨੀ ਭਾਰਤ ਤੋਂ,ਇੰਗਲਿਸ਼ਤਾਨ ਯਾਨੀ ਬਰਤਾਨੀਆ। ਅੱਜ ਅਸੀਂ ਦਸਾਂਗੇ ਕਿ ਭਾਰਤ ਤੋਂ ਇੱਕ ਅਜਿਹੀ ਬੱਸ ਸੱਚਮੁੱਚ ਬਰਤਾਨੀਆ ਜਾਂਦੀ ਸੀ By Road ਤੇ ਇਹ ਬੱਸ ਦਾ ਰੂਟ ਦੁਨੀਆ ਦਾ ਸਭ ਤੋਂ ਲੰਮਾ ਰੂਟ ਮੰਨਿਆ ਜਾਂਦਾ ਹੈ। ਇਹ ਬੱਸ ਕਲਕੱਤੇ ਤੋਂ ਤੁਰਦੀ ਸੀ ਤੇ ਲੰਡਨ ਤੱਕ ਪਹੁੰਚਦੀ ਸੀ। ਇਸ ਰੂਟ ਉੱਪਰ ਬੱਸ 15 ਅਪਰੈਲ 1957 ਨੂੰ ਸੁਰੂ ਕੀਤੀ ਗਈ ਸੀ। ਇਹ ਬੱਸ ਕੱਲਕੱਤਾ ਤੋਂ ਚੱਲ ਕੇ ਦਿੱਲੀ, ਸ੍ਰੀ ਅੰਮ੍ਰਿਤਸਰ, ਵਾਹਗਾ ਬਾਰਡਰ, ਲਾਹੌਰ (ਪਾਕਿਸਤਾਨ), ਕਾਬੁਲ, ਹੈਰਾਤ (ਅਫਗਾਨਿਸਤਾਨ), ਤਹਿਰਾਨ (ਈਰਾਨ), ਇੰਸਤਾਬੁਲ (ਤੁਰਕੀ), ਜਰਮਨੀ, ਅਸਟਰੀਆ, ਫਰਾਂਸ ਹੁੰਦੀ ਹੋਈ ਲਗਭਗ 7900 ਕਿਲੋਮੀਟਰ ਤਹਿ ਕਰਕੇ ਲੰਡਨ ਪਹੁੰਚਦੀ ਸੀ। ਇਹ ਬੱਸ ਸੰਨ 1973 ਤੱਕ ਚੱਲਦੀ ਰਹੀ। 1957 ਚ ਚੱਲਣ ਵੇਲੇ ਇਸਦਾ ਕਿਰਾਇਆ 85 ਪੌਂਡ ਸੀ। 1973 ਚ ਬੰਦ ਹੌਣ ਵੇਲੇ ਇਹ ਵਧ ਕੇ 145 ਪੌਂਡ ਹੋ ਗਿਆ ਸੀ। 145 ਪੌਂਡ ਦਾ ਅੱਜ ਦੇ ਸਮੇਂ ਹਿਸਾਬ ਲਾਈਏ ਤਾਂ ਇਹ ਖਰਚਾ ਕਰੀਬ 13 ਹਜਾਰ 644 ਰੁਪਏ ਬਣਦਾ ਹੈ। ਇਸ 145 ਪੌਂਡ ਦਾ ਕਿਰਾਇਆ ਇੱਕ ਪਾਸੇ ਦਾ ਸੀ ਤੇ ਇਸੇ 145 ਪੌਂਡ ਵਿਚ ਕਿਰਾਏ ਦੇ ਨਾਲ ਨਾਲ ਖਾਣ-ਪੀਣ,ਰਾਹ ਵਿਚ ਹੋਟਲ ਵਿਚ ਰਹਿਣ ਤੇ ਖਰੀਦਦਾਰੀ ਕਰਨ ਦਾ ਖਰਚਾ ਵੀ ਸ਼ਾਮਿਲ ਸੀ। ਖਰੀਦਦਾਰੀ ਲਈ ਦਿੱਲੀ,ਕਾਬੁਲ,ਇੰਸਤਾਬੁਲA Bus Ride From London to Kolkata in 1950s? Yes, The Viral Photo ...,ਵਿਆਨਾ ਵਰਗੇ ਸ਼ਹਿਰ ਮਿੱਥੇ ਹੋਏ ਸਨ। ਇਸ ਬੱਸ ਦਾ ਨਾਮ ਐਲਬਰਟ ਟਰੈਵਲ ਸੀ। ਇਸ ਇੱਕ ਪਾਸੇ ਦੇ ਟੂਰ ਲਈ 48 ਦਿਨ ਲਗਦੇ ਸਨ ਇਸ ਬੱਸ ਦੇ ਰੂਟ ਦੀ ਜੇ ਗੱਲ ਕਰੀਏ ਤਾਂ ਇਹ ਭਾਰਤ ਤੋਂ ਕੱਲਕੱਤਿਓਂ ਤੁਰਦੀ ਸੀ,ਓਥੋਂ ਬਨਾਰਸ,ਅਲਾਹਾਬਾਦ,ਆਗਰਾ,ਦਿੱਲੀ,ਅੰਮ੍ਰਿਤਸਰ ਤੇ ਵਾਹਗਾ ਬਾਰਡਰ ਤੋਂ ਅੱਗੇ ਪਾਕਿਸਤਾਨ ਦੇ ਲਾਹੌਰ ਤੇ ਰਾਵਲਪਿੰਡੀ ਹੁੰਦੀ ਹੋਈ ਅਫਗਾਨਿਸਤਾਨ ਦੇ ਸ਼ਹਿਰ ਕਾਬੁਲ,ਕੰਧਾਰ ਤੇ ਹੈਰਾਤ ਹੁੰਦੀ ਹੋਈ ਇਰਾਨ ਵਿਚ ਦਾਖਲ ਹੁੰਦੀ। ਇਰਾਨ ਦੇ ਤਹਿਰਾਨ ਤੇ ਮਸ਼ਦ ਸ਼ਹਿਰਾਂ ਵਿੱਚ ਦੀ ਲੰਘਕੇ ਤੁਰਕੀ ਦੇ ਤਰਾਬਜੋਨ,ਅੰਕਾਰਾ ਤੇ ਇੰਸਤਾਨਬੁਲ ਤੋਂ ਬੁਲਗਾਰੀਆ ਦੇ ਸੋਫੀਆ ਸ਼ਹਿਰ ਜਾਂਦੀ ਤੇ ਇਥੋਂ ਯੂਗੋਸਲੋਵਾਕੀਆ ਵਿੱਚ ਦੀ ਲੰਘਦੀ ਹੋਈ ਅਸਟਰੀਆ ਦੇ ਸ਼ਹਿਰ ਵਿਆਨਾ ਤੇ ਸਾਲਜ਼ਬਰਗ,ਇਥੋਂ ਜਰਮਨੀ ਦੇ ਸ਼ਹਿਰਾਂ ਮੁਨੀਚ ਤੇ ਫਰੈਂਕਫਰਟ ਵਿੱਚੋ ਹੋ ਕੇ ਬੈਲਜੀਅਮ ਦੇ ਜੀਬਰਗ ਪੋਰਟ ਵਿੱਚੋ ਲੰਘ ਕੇ ਅਖੀਰ ਬਰਤਾਨੀਆ ਦੇ ਲੰਡਨ ਸ਼ਹਿਰ ਰੁਕਦੀ ਸੀ।ਇਸ ਬੱਸ ਵਿਚ ਮਿਲਦੀਆਂ ਸਹੂਲਤਾਂ ਵਿਚ ਥੱਲੇ ਵਾਲੀ ਡੈੱਕ ਤੇ Dining ਤੇ Reading Saloon ਸਨ,Music System,Fan Heater ਸਮੇਤ ਬਾਹਰ ਦਾ ਨਜਾਰਾ ਦੇਖਣ ਨੂੰ ਬਾਲਕੋਨੀ ਤੇ ਹੋਰ ਵੀ ਸਹੂਲਤਾਂ ਸਨ। ਐਲਬਰਟ ਟਰੈਵਲ ਵਲੋਂ ਛਾਪੇ ਇਸਦੇ pamphlet ਤੇ ਕਾਫੀ ਸਹੂਲਤਾਂ ਦਾ ਜਿਕਰ ਮਿਲਦਾ ਹੈ ਤੇ ਐਲਬਰਟ ਟਰੈਵਲ ਦਾ ਦਾਅਵਾ ਸੀ ਕਿ ਇਸ ਬੱਸ ਵਿਚ ਤੁਹਾਨੂੰ ਘਰ ਵਰਗੀਆਂ ਸਹੂਲਤਾਂ ਮਿਲਣਗੀਆਂ। ਇਸ ਬੱਸ ਦੀ ਟਿਕਟ ਵਿਚ ਇਹ ਵੀ ਜ਼ਿਕਰ ਮਿਲਦਾ ਹੈ ਕਿ ਪਾਕਿਸਤਾਨ ਤੋਂ ਭਾਰਤ ਆਉਂਦੇ ਸਮੇਂ ਜੇਕਰ ਵਾਹਗਾ ਬਾਰਡਰ ਬੰਦ ਮਿਲਦਾ ਹੈ ਤਾਂ ਯਾਤਰੂਆਂ ਨੂੰ ਹਵਾਈ ਜਹਾਜ ਰਾਹੀਂ ਬਾਰਡਰ ਪਾਰ ਕਰਵਾਇਆ ਜਾ ਸਕਦਾ ਹੈ ਜਿਸਦਾ ਕੁਝ ਕਿਰਾਇਆ ਵੱਖਰਾ ਲਗੇਗਾ। 1973 ਵਿਚ ਇਹ ਬੱਸ ਸੇਵਾ ਬੰਦ ਹੋ ਗਈ ਪਰ ਇਹਨਾਂ ਦਿਨਾਂ ਵਿਚ ਸੋਸ਼ਲ ਮੀਡੀਆ ਤੇ ਇਸ ਬੱਸ ਦੀਆਂ ਤਸਵੀਰਾਂ ਦੀਆਂ ਫੋਟੋ,ਇਸਦੀਆਂ ਟਿਕਟਾਂ ਦੀਆਂ ਫੋਟੋ ਤੇ ਬੱਸ ਬਾਰੇ ਜਾਣਕਾਰੀ ਲੋਕਾਂ ਵਲੋਂ ਸਾਂਝੀ ਕੀਤੀ ਜਾ ਰਹੀ ਹੈ।

Related Articles

Back to top button