Latest

Know when to get rid of severe cold, bright sun will come out from this day

ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਇਸ ਠੰਡ ਤੋਂ ਛੁਟਕਾਰਾ ਪਾਉਣ ਲਈ ਚੰਗੀ ਧੁੱਪ ਦੀ ਉਡੀਕ ਕਰ ਰਹੇ ਹਨ ਪਰ ਸੂਰਜ ਨੇ ਪਿਛਲੇ ਦਿਨੀਂ ਬਹੁਤ ਘੱਟ ਦਰਸ਼ਨ ਦਿੱਤੇ ਹਨ। ਦੱਸ ਦੇਈਏ ਕਿ 13 ਦਸੰਬਰ ਤੋਂ ਕੋਲਡ ਡੇ ਦੀ ਸਥਿਤੀ ਜਾਰੀ ਹੈ ਅਤੇ ਰਾਤਾਂ ਦਾ ਪਾਰਾ ਵੀ ਤੇਜੀ ਨਾਲ ਹੇਠਾਂ ਡਿੱਗ ਰਿਹਾ ਹੈ।ਸੂਬੇ ਦੇ ਕਈ ਇਲਾਕਿਆਂ ਵਿੱਚ ਤਾਂ ਰਾਤ ਦਾ ਪਾਰਾ 2°C ਤੋਂ ਹੇਠਾਂ ਜਾ ਰਿਹਾ ਹੈ। ਜਿਸ ਨਾਲ ਕੋਰਾ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਮੌਸਮ ਵਿਭਾਗ ਦੇ ਅਨੁਸਾਰ ਇੱਕ-ਦੋ ਜਗ੍ਹਾ ਤਾਪਮਾਨ 0°C ਤੱਕ ਵੀ ਜਾ ਸਕਦਾ ਹੈ। ਜਿਸ ਕਾਰਨ ਪੰਜਾਬ ਚ ਜਲਦ ਹੀ ਸ਼ੀਤ ਲਹਿਰ ਐਲਾਨੀ ਜਾਵੇਗੀ। ਭਾਵੇਂ ਕੱਲ ਯਾਨੀ ਮੰਗਲਵਾਰ ਸੂਬੇ ਦੇ ਕਈ ਇਲਾਕਿਆਂ ਵਿੱਚ ਧੁੱਪ ਖਿੜੀ ਰਹੀ, ਪਰ ਦਿਨ ਦਾ ਪਾਰਾ ਪਿਛਲੇ ਕਈ ਦਿਨਾਂ ਤੋਂ 12-14° ਦਰਮਿਆਨ ਚੱਲ ਰਿਹਾ ਹੈ।ਅਤੇ ਆਉਣ ਵਾਲੇ ਕੁਝ ਦਿਨ ਇਸ ਚ ਹੋਰ 2-3° ਦੀ ਗਿਰਾਵਟ ਆ ਸਕਦੀ ਹੈ। ਹਾਲਾਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਠੰਢੇ ਮੌਸਮ ਤੇ ਸ਼ੀਤ ਲਹਿਰ ਦੀ ਇਹ ਸਥਿਤੀ ਜਿਆਦਾ ਲੰਮਾ ਨਹੀਂ ਚੱਲੇਗੀ। ਇਸ ਚ 19-20 ਦਸੰਬਰ ਤੋਂ ਵੱਡਾ ਸੁਧਾਰ ਹੋਵੇਗਾ। ਜਾਣਕਾਰੀ ਦੇ ਅਨੁਸਾਰ ਇਨ੍ਹਾਂ 19 ਦਿਸੰਬਰ ਨੂੰ ਜਮੀਨ ਤੇ ਵਹਿ ਰਹੇ ਨੀਵੇਂ ਬੱਦਲ ਤੇ ਸ਼ੀਤ ਹਵਾ ਨੂ਼ੰ ਰੋਕ ਲੱਗੇਗੀ ਅਤੇ ਉਸਦੀ ਜਗ੍ਹਾ ਸਾਧਾਰਨ ਬੱਦਲਵਾਈ ਲੈ ਲਵੇਗੀ।ਇਸ ਤੋਂ ਬਾਅਦ ਚੰਗੀ ਅਤੇ ਤਿੱਖੀ ਧੁੱਪ ਦੇਖਣ ਨੂੰ ਮਿਲ ਸਕਦੀ ਹੈ ਅਤੇ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਰਾਹਤ ਮਿਲਣ ਦੀ ਪੂਰੀ ਉਮੀਦ ਹੈ। ਇਸਦੇ ਨਾਲ ਹੀ ਦਿੱਲੀ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਦੀ ਧੁੰਦ ਦੇ ਬਾਵਜੂਦ ਪੰਜਾਬ ਨਾਲੋਂ ਬੇਹਤਰ ਮੌਸਮ ਨਾਲ ਦੇਰੀ ਨਾਲ ਧੁੱਪ ਨਿੱਕਲਦੀ ਰਹੇਗੀ। 19 ਦਸੰਬਰ ਤੋਂ ਠੰਢ ਤੋਂ ਵੱਡੀ ਰਾਹਤ ਤੇ ਚਮਕਦਾਰ ਧੁੱਪ ਨਾਲ ਮੌਸਮ ਸੁਹਾਵਣਾ ਰਹੇਗਾ ਅਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਵੀ ਠੰਡ ਤੋਂ ਰਾਹਤ ਮਿਲੇਗੀ।

Related Articles

Back to top button