News

Know the trick to do lizards outside the home | Surkhab TV

ਸਾਡੇ ਘਰ ਵਿੱਚ ਛਿਪਕਲੀ ਦਾ ਹੋਣਾ ਆਮ ਗੱਲ ਹੈ | ਛਿਪਕਲੀ ਦਾ ਘਰ ਵਿੱਚ ਹੋਣਾ ਸਿਹਤ ਦੇ ਮਾਮਲੇ ਵਿੱਚ ਠੀਕ ਨਹੀਂ ਹੈ, ਜੇਕਰ ਛਿਪਕਲੀ ਰਸੋਈ ਵਿੱਚ ਹੋਵੇ ਤਾਂ ਖਾਣ-ਪੀਣ ਦੇ ਸਾਮਾਨ ਵਿੱਚ ਡਿੱਗਣ ਦਾ ਵੀ ਡਰ ਰਹਿੰਦਾ ਹੈ। ਜੇਕਰ ਛਿਪਕਲੀ ਖਾਣੇ ਵਿੱਚ ਡਿੱਗ ਜਾਵੇ ਅਤੇ ਉਸ ਖਾਣੇ ਨੂੰ ਕੋਈ ਵਿਅਕਤੀ ਖਾ ਲਵੇ ਤਾਂ ਉਸਦੀ ਜਾਨ ਵੀ ਜਾ ਸਕਦੀ ਹੈ।ਇਸ ਲਈ ਛਿਪਕਲੀਆਂ ਨੂੰ ਦੂਰ ਕਰਣਾ ਜਰੂਰੀ ਹੋ ਜਾਂਦਾ ਹੈ| ਅਸੀ ਛਿਪਕਲੀ ਨੂੰ ਭਜਾਉਣ ਲਈ ਕਈ ਤਰੀਕੇ ਅਪਣਾਉਂਦੇ ਹਾਂ, ਬਹੁਤ ਉਪਾਅ ਕਰਨ ਦੇ ਬਾਵਜੂਦ ਵੀ ਛਿਪਕਲੀਆਂ ਘਰ ਵਿਚੋਂ ਨਹੀਂ ਜਾਂਦੀਆਂ |ਅਸੀਂ ਅੱਜ ਤੁਹਾਨੂੰ ਛਿਪਕਲੀਆਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਉਪਾਅ ਦੱਸਾਂਗੇ, ਜਿਸ ਦਾ ਇਸਤੇਮਾਲ ਕਰ ਤੁਸੀਂ ਕਿਰਲੀਆਂ ਨੂੰ ਘਰ ਤੋਂ ਦੂਰ ਕਰ ਸਕਦੇ ਹੋ।ਇਸ ਨੁਸਖੇ ਦੇ ਇਸਤੇਮਾਲ ਤੋਂ ਬਾਅਦ ਤੁਹਾਡੇ ਘਰ ਵਿੱਚ ਇੱਕ ਵੀ ਕਿਰਲੀ ਨਹੀਂ ਰਹੇਗੀ ਅਤੇ ਸਭ ਘਰ ਤੋਂ ਬਾਹਰ ਭੱਜ ਜਾਣਗੀਆਂ। ਇਸ ਨੁਸਖੇ ਨੂੰ ਤਿਆਰ ਕਰਨ ਲਈ ਇੱਕ ਪਿਆਜ ਨੂੰ ਕੱਦੂਕਸ ਕਰ ਲਵੋ। Six new lizard species found in Western Ghats - The Hinduਇਸਦੇ ਨਾਲ ਥੋੜੇ ਜਿਹੇ ਲੌਂਗ ਲੈ ਲਓ ਅਤੇ ਥੋੜੀਆਂ ਜਿਹੀਆਂ ਕਾਲੀਆਂ ਮਿਰਚਾਂ। ਲੌਂਗ ਅਤੇ ਕਾਲੀਆਂ ਮਿਰਚਾਂ ਨੂੰ ਪੀਸ ਕੇ ਤੁਸੀਂ ਇਨ੍ਹਾਂ ਦਾ ਪਾਊਡਰ ਬਣਾ ਲੈਣਾ ਹੈ।ਹੁਣ ਤੁਸੀਂ ਇੱਕ ਜੱਗ ਵਿੱਚ ਲਗਭਗ ਇੱਕ ਲੀਟਰ ਪਾਣੀ ਲੈਣਾ ਹੈ ਅਤੇ ਇਸ ਪਾਣੀ ਵਿੱਚ ਇਸ ਸਾਰੇ ਸਾਮਾਨ ਨੂੰ ਪਾ ਲੈਣਾ ਹੈ। ਧਿਆਨ ਰਹੇ ਕਿ ਪਿਆਜ ਨੂੰ ਸਿੱਧਾ ਵਿੱਚ ਨਾ ਪਾਓ ਬਲਕਿ ਇਸਦਾ ਰਸ ਕੱਢ ਕੇ ਪਾਓ। ਇਸ ਘੋਲ ਨੂੰ ਤੁਸੀਂ ਇੱਕ ਸਪਰੇ ਬੋਤਲ ਵਿਚ ਪਾ ਲੈਣਾ ਹੈ। ਹੁਣ ਇੱਕ dettol ਸਾਬਣ ਲਓ ਅਤੇ ਇਸਦੇ ਛੋਟੇ ਛੋਟੇ ਟੁਕੜੇ ਕਰ ਲਓ ਅਤੇ ਇਸਨੂੰ ਵੀ ਬੋਤਲ ਦੇ ਵਿੱਚ ਪਾ ਦਿਓ। ਇਸ ਨੁਸਖੇ ਨੂੰ ਕਿਰਲੀਆਂ ਦੇ ਉੱਤੇ ਇਸਤੇਮਾਲ ਕਰਨ ਦਾ ਤਰੀਕਾ ਹੇਠਾਂ ਦਿੱਤੀ ਗਈ ਵੀਡੀਓ ਵਿੱਚ ਜਾਣੋ….

Related Articles

Back to top button