Know The History of 2 June 1984 | GhalluGhara Diwas

ਜਿਵੇਂ ਅਸੀਂ ਕੱਲ 1 ਜੂਨ ਬਾਰੇ ਵੀਡੀਓ ਪਾਈ ਸੀ ਤੇ ਓਸੇ ਨੂੰ ਅੱਗੇ ਤੋਰਦਿਆਂ ਅੱਜ 2 ਜੂਨ ਬਾਰੇ ਦਸਾਂਗੇ ਕਿ ਅੱਜ ਦੇ ਦਿਨ 1984 ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਕੀ ਹੋਇਆ ਸੀ ?? 1 ਜੂਨ ਦੀ ਸ੍ਰੀ ਦਰਬਾਰ ਸਾਹਿਬ ਤੇ BSF ਅਤੇ CRPF ਵੱਲੋਂ ਕੀਤੀ ਗੋਲੀਬਾਰੀ ਕਾਰਨ 2 ਜੂਨ ਨੂੰ ਅਕਾਲੀ ਦਲ ਨੇ ਸਵੇਰ ਵੇਲੇ ਤੇਜਾ ਸਿੰਘ ਸਮੁੰਦਰੀ ਹਾਲ ‘ਚ ਮੀਟਿੰਗ ਬੁਲਾਈ। ਇਹ ਮੀਟਿੰਗ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੰਗੋਵਾਲ ਨੇ ਰਾਸ਼ਟਰਪਤੀ ਗਿ:ਜ਼ੈਲ ਸਿੰਘ ਨੂੰ ਮਾਮਲੇ ‘ਚ ਦਖਲ ਦੇ ਕੇ ਗੋਲੀਬਾਰੀ ਬੰਦ ਕਰਾਉਣ ਲਈ ਕਿਹਾ। ਸ੍ਰੀ ਦਰਬਾਰ ਸਾਹਿਬ ਦੇ ਹੈਂਡ ਗ੍ਰੰਥੀ ਗਿ:ਸਾਹਿਬ ਸਿੰਘ ਅਤੇ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿ:ਕਿ੍ਪਾਲ ਸਿੰਘ ਨੇ 1 ਜੂਨ ਨੂੰ ਹੋਏ ਦਰਬਾਰ ਸਾਹਿਬ ਤੇ ਹਮਲੇ ਨੂੰ ਦੇਖਦਿਆਂ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਦਰਬਾਰ ਸਾਹਿਬ ਦੀ ਰਾਖੀ ਲਈ ਸਿੱਖ ਜਗਤ ਵਲੋਂ ਢੁੱਕਵੇਂ ਕਦਮ ਚੁੱਕੇ ਜਾਣ। ਇਸ ਘੱਲੂਘਾਰੇ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਜੋ ਕਿ 1 ਜੂਨ ਨੂੰ ਸ਼ਹੀਦ ਹੋਏ ਸਨ ਉਹਨਾਂ ਦਾ ਸ਼ਹੀਦ ਸਰੂਪ ਫੌਜ ਨੇ ਪੋਸਟਮਾਰਟਮ ਲਈ ਮੰਗਿਆ ਪਰ ਸਿੰਘਾਂ ਨੇ ਇਸਤੋਂ ਜਵਾਬ ਦੇ ਦਿੱਤਾ। ਇਸਤੋਂ ਪਹਿਲਾਂ ਸ਼ਹੀਦ ਭਾਈ ਮਹਿੰਗਾ ਸਿੰਘ ਦਾ ਅੰਤਮ ਸੰਸਕਾਰ ਮੰਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਦਰਬਾਰ ਸਾਹਿਬ ਕੰਪਲੈਕਸ ‘ਚ ਜੈਕਾਰਿਆਂ ਦੀ ਗੂੰਜ ਵਿੱਚ ਕੀਤਾ ਗਿਆ ਸੀ। 1 ਜੂਨ ਦੇ ਹਮਲੇ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ। ਉਹਨਾਂ ਕਿਹਾ ਸਿੱਖਾਂ ਲਈ ਇਸ ਤੋਂ ਵੱਡੀ ਗੁਲਾਮੀ ਦੀ ਨਿਸ਼ਾਨੀ ਨਹੀਂ ਹੋ ਸਕਦੀ ਅਤੇ ਸਿੱਖ ਕੌਮ ਇਸ ਹਮਲੇ ਦਾ ਮੂੰਹ ਤੋੜਵਾ ਜਵਾਬ ਦੇਵੇ। ਓਧਰ ਸ਼ਾਮ 4 ਵਜੇ 9 ਇਨਫੈਂਟਰੀ ਡਵੀਜ਼ਨ (Infantry Division) ਨੂੰ ਪੱਛਮੀ ਕਮਾਂਡ ਹੈਂਡਕਵਾਟਰ ਤੋਂ ਹੁਕਮ ਮਿਲੇ ਕੇ ਦਰਬਾਰ ਸਾਹਿਬ ਦੇ ਆਲੇ ਦੁਆਲੇ BSF ਅਤੇ CRPF ਦਾ ਘੇਰਾ ਮਜ਼ਬੂਤ ਕੀਤਾ ਜਾਵੇ। ਜਨਰਲ ਬਰਾੜ ਨੇ 350 ਇਨਫੈਂਟਰੀ ਬ੍ਰਿਗੇਡ (Infantry Brigade) ਦੇ ਕਮਾਂਡਰ ਬਰਗੇਡੀਅਰ ਡੀ.ਵੀ ਰਾਓ ਨਾਲ ਗੱਲ ਕਰਨ ਤੋਂ ਬਾਅਦ ਇਸ ਬ੍ਰਿਗੇਡ ਨੂੰ ਵੀ ਇਸ ੳਪਰੇਸ਼ਨ ‘ਚ ਸ਼ਾਮਲ ਕਰ ਲਿਆ। 12 ਬਿਹਾਰ ਇਨਫੈਂਟਰੀ ਬਟਾਲੀਅਨ (Bihar Infantry Battalion) ਨੇ “ਹਾਲ ਗੇਟ’ ਵੱਲ ਵੱਧਣਾ ਸ਼ੁਰੂ ਕਰ ਦਿੱਤਾ ਅਤੇ ਨਾਲ-ਨਾਲ ਇਲਾਕੇ ਦੀ ਘੇਰੀਬੰਦੀ ਵੀ ਕੀਤੀ ਗਈ। BSF ਅਤੇ CRPF ਨੂੰ ਹੁਕਮ ਦਿੱਤੇ ਗਏ ਕਿ ਹੁਣ ਉਹਨਾਂ ਦੀ ਅਗਵਾਈ ਫੌਜ ਕਰੇਗੀ। ਰਾਤ 8:45 ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੂਰਦਰਸ਼ਨ ਤੇ ਆਈ ਅਤੇ ਉਸ ਨੇ ਰਾਸ਼ਟਰ ਨੂੰ ਸੰਬੋਧਨ ਕਰਦੇ ਪੰਜਾਬ ਦੇ ਹਲਾਤਾਂ ਦੀ ਗੱਲ ਕੀਤੀ ਪਰ ਫੌਜ ਦੀ ਤੈਨਾਤੀ ਬਾਰੇ ਇੰਦਰ ਗਾਂਧੀ ਕੁਝ ਵੀ ਨਾ ਬੋਲੀ। ਰਾਤ 10 ਵਜੇ ਵਾਲੀਆਂ ਖ਼ਬਰਾਂ ‘ਚ ਆਲ ਇੰਡੀਆ ਰੇਡੀਓ ਨੇ ਪੰਜਾਬ ਵਿਚ ਫੌਜ ‘ਚ ਦੀ ਤੈਨਾਤੀ ਦੀ ਖ਼ਬਰ ਦਿੱਤੀ। ਜਦ ਕਿ ਫੌਜ ਪਹਿਲਾ ਹੀ ਤਿਆਰੀ ਕਰ ਚੁੱਕੀ ਸੀ ਤੇ ਸ੍ਰੀ ਦਰਬਾਰ ਸਾਹਿਬ ਤੇ 1 ਜੂਨ ਤੋਂ ਹੀ ਗੋਲਾਬਾਰੀ ਕੀਤੀ ਜਾ ਰਹੀ ਸੀ। ਪੱਛਮੀ ਕਮਾਂਡ ਦੇ ਚੀਫ਼ ਸਟਾਫ਼ ਨੂੰ ਰਾਜਪਾਲ ਦੇ ਸਰੁੱਖਿਆ ਸਲਾਹਕਾਰ ਵਜੋਂ ਲਗਾ ਦਿੱਤਾ ਗਿਆ।
ਕੇਂਦਰ ਸਰਕਾਰ ਨੇ ਸਾਰੇ ਕਾਨੂੰਨ ਇੱਕ ਪਾਸੇ ਰੱਖ ਕੇ ਪੁਲਿਸ ਅਤੇ ਨੀਮ ਫੌਜੀ ਬਲਾਂ ਨੂੰ ਫੌਜ ਅਧੀਨ ਕਰ ਦਿੱਤਾ। ਉੱਧਰ ਦਰਬਾਰ ਸਾਹਿਬ ਵਿਖੇ ਬੁੰਗਿਆਂ ਅਤੇ ਲੰਗਰ ਵਾਲੇ ਮੋਰਚਿਆਂ ਤੋਂ ਖਾੜਕੂਆਂ ਅਤੇ ਫੌਜ ਵਿਚਕਾਰ ਸਾਰਾ ਦਿਨ ਰੁਕ ਰੁਕ ਗੋਲੀਬਾਰੀ ਹੁੰਦੀ ਰਹੀ। 1 ਜੂਨ ਨੂੰ ਕੁੱਲ ਲੋਕਾਂ ਦੀ ਮੌਤ ਹੋਈ ਸੀ ਤੇ ਅੱਜ ਯਾਨੀ 2 ਜੂਨ ਨੂੰ 11 ਦੇ ਕਰੀਬ ਸਿੱਖ ਸ਼ਹੀਦ ਹੋਏ ਅਨੇਕਾਂ ਹੋਰ ਫਟੜ ਹੋਏ। ਕੱਲ 3 ਜੂਨ ਬਾਰੇ ਵੀਡੀਓ ਪਾਈ ਜਾਵੇਗੀ…ਇਸ ਘੱਲੂਘਾਰੇ ਹਫਤੇ ਸਬੰਧੀ ਹਰ ਤਰਾਂ ਦੀ ਜਾਣਕਾਰੀ ਲਈ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਲਓ।