Sikh News

Kirtan ਸਮਾਗਮ ਵਿੱਚ 3 ਘੰਟੇ ਬਹਿ ਕੇ ਕੀਰਤਨ ਸੁਣਦਾ ਰਿਹਾ ਇਹ ਕੁੱਤਾ !!

ਕੁੱਤੇ ਦੀ ਵਫ਼ਾਦਾਰੀ ਤੋਂ ਸਾਰੇ ਭਲੀ ਭਾਂਤ ਜਾਣੂ ਹਨ ਪਰ ਕਦੇ ਸੰਗਤ ਵਿਚ ਬਹਿਕੇ ਕੀਰਤਨ ਸੁਣਦਾ ਕੁੱਤਾ ਦੇਖਿਆ ? ਅਸੀਂ ਤੁਹਾਨੂੰ ਹਜ਼ੂਰ ਸਾਹਿਬ ਰਹਿੰਦੇ ਕੁੱਤੇ ਬਾਰੇ ਦੱਸਿਆ ਸੀ ਜਿਸਨੂੰ ਅੱਖਾਂ ਤੋਂ ਭਾਵੇਂ ਨਹੀਂ ਦਿਸਦਾ ਪਰ ਉਹ ਗੋਦਾਵਰੀ ਨਦੀ ਤੋਂ ਗਾਗਰ ਵਿਚ ਜਲ ਲਿਆਉਣ ਸਮੇਂ ਨਾਲ ਜਾਂਦਾ ਹੈ ਜਿਸਨੂੰ ਤੁਸੀਂ ਉੱਪਰ ਬਟਨ ਤੇ ਕਲਿਕ ਕਰਕੇ ਦੇਖ ਸਕਦੇ ਹੋ। ਅਜਿਹਾ ਹੀ ਇੱਕ ਕੁੱਤਾ ਇਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਜੋ ਕੀਰਤਨ ਦਾ ਆਨੰਦ ਮਾਣ ਰਿਹਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਸ ਵੀਡੀਓ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਗੁਰਪੁਰਬ ਦੇ ਦਿਨਾਂ ਵਿਚ ਕਿਸੇ ਕੀਰਤਨ ਸਮਾਗਮ ਵਿਚ ਇਹ ਕੁੱਤਾ 3 ਘੰਟੇ ਸੰਗਤ ਵਿਚ ਬਹਿਕੇ ਕੀਰਤਨ ਸੁਣਦਾ ਰਿਹਾ। Image result for dog
ਬਹੁਤ ਸਾਰੇ ਲੋਕ ਕਹਿੰਦੇ ਹਨ ਹਨ ਕਿ ਇਸ ਤਰਾਂ ਨਾਲ ਸਿੱਖਾਂ ਦੀ ਬਦਨਾਮੀ ਹੁੰਦੀ ਹੈ,ਕਈ ਕਹਿਣਗੇ ਕਿ ਅਜਿਹਾ ਨਹੀਂ ਹੋ ਸਕਦਾ। ਜਦਕਿ ਕੁਝ ਕਹਿ ਰਹੇ ਕਿ ਗੁਰਬਾਣੀ ਸਭ ਦੀ ਸਾਂਝੀ ਹੁੰਦੀ ਹੈ ਜਿਸਨੂੰ ਇਨਸਾਨ ਵੀ ਸੁਣ ਸਕਦਾ ਤੇ ਜਾਨਵਰ ਜਾਂ ਕੋਈ ਹੋਰ ਜੀਵ ਜੰਤੂ ਵੀ ਸੋ ਵੀਡੀਓ ਸਬੰਧੀ ਸਭ ਦੇ ਵੱਖਰੇ ਵੱਖਰੇ ਵਿਚਾਰ ਹਨ। ਕਿਉਂਕਿ ਤਰਕ ਕਰਨ ਵਾਲੇ ਤਰਕ ਕਰਨਗੇ ਤੇ ਸਵਾਲ ਕਰਨਗੇ ਪਰ ਜੇਕਰ ਅਧਿਆਤਮਿਕਤਾ ਦੇਖੀਏ ਤਾਂ ਪਰਮਾਤਮਾ ਨੂੰ ਸਾਰੀ ਕਾਇਨਾਤ ਧਿਆਉਂਦੀ ਹੈ ਸੋ ਜੇਕਰ ਇਹ ਕੁੱਤਾ ਗੁਰਬਾਣੀ ਕੀਰਤਨ ਸੁਣ ਰਿਹਾ ਤਾਂ ਇਹ ਕੋਈ ਸਵਾਲ ਕਰਨ ਵਾਲੀ,ਸਿੱਖੀ ਦੀ ਬਦਨਾਮੀ ਦੀ ਗੱਲ ਨਹੀਂ ਕਹੀ ਜਾ ਸਕਦੀ। ਇਸ ਵੀਡੀਓ ਬਾਰੇ ਤੁਸੀਂ ਕੀ ਸੋਚਦੇ ਹੋ,ਕੀ ਇਹ ਕੁੱਤਾ ਕੋਈ ਰੱਬੀ ਰੂਹ ਹੋ ਸਕਦਾ ਜੋ ਕੀਰਤਨ ਸੁਣ ਰਿਹਾ ਜਾਂ ਫਿਰ ਅਜਿਹਾ ਕੁਝ ਵੀ ਨਹੀਂ ਹੈ,ਆਪਣੇ ਵਿਚਾਰ ਥੱਲੇ ਕਮੈਂਟ ਵਿਚ ਜਰੂਰ ਦਿਓ।

Related Articles

Back to top button