Punjab

Khan Saab arrested by Phagwara police

ਪੰਜਾਬੀ ਗਾਇਕ ਖਾਨ ਸਾਬ ਨੂੰ ਫਗਵਾੜਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਖਾਨ ਸਾਬ ਦੀ ਗ੍ਰਿਫਤਾਰੀ ਦਾ ਕਾਰਨ ਆਪਣੇ ਬਰਥਡੇ ਪਾਰਟੀ ‘ਤੇ ਇਕੱਠ ਕਰਨਾ ਹੈ। ਬੀਤੇ ਦਿਨ ਖਾਨ ਸਾਬ ਦਾ ਜਨਮ ਦਿਨ ਸੀ ਤੇ ਖਾਨ ਸਾਬ ਆਪਣਾ ਜਨਮ ਦਿਨ Khan Saab Album Songs- Download Khan Saab New Albums MP3 Hit Songs Online  on Gaana.comਆਪਣੇ ਫਗਵਾੜਾ ਵਾਲੇ ਘਰ ਵਿੱਚ ਹੀ ਮਨਾ ਰਹੇ ਸੀ।ਇਸ ਦੌਰਾਨ ਉਨ੍ਹਾਂ ਨੇ ਆਪਣੇ ਘਰ ਵਿੱਚ ਕਾਫੀ ਭੀੜ ਇਕੱਠੀ ਕਰ ਲਈ। ਇਹ ਹੀ ਨਹੀਂ ਉਨ੍ਹਾਂ ਦੇ ਬਰਥਡੇ ਸੈਲੀਬ੍ਰੇਸ਼ਨ ਲਈ ਜਲੰਧਰ ਦਾ ਇੱਕ ਮਿਊਜ਼ਿਕ ਬੈਂਡ ਵੀ ਆਇਆ। ਕੋਰੋਨਾ ਗਾਈਡਲਾਈਨਜ਼ ਕਰਕੇ ਹਰ ਪਾਸੇ ਇਕੱਠ ਕਰਨ ਦੀਆਂ ਪਾਬੰਦੀਆਂ ਹਨ। ਇਸ ਦੇ ਬਾਵਜੂਦ ਉਨ੍ਹਾਂ ਆਪਣੇ ਘਰ ਤੇ ਘਰ ਬਾਹਰ ਇਨ੍ਹਾਂ ਲੋਕਾਂ ਦਾ ਇਕੱਠ ਕੀਤਾ।ਖਾਨ ਸਾਬ ਦਾ ਜਦ ਇਹ ਵੀਡੀਓ ਬਾਹਰ ਵਾਇਰਲ ਹੋਇਆ, ਫਗਵਾੜਾ ਪੁਲਿਸ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ। Khan Saab - Songs Lyrics Mintਖਾਨ ਸਾਬ ਦੇ ਨਾਲ ਉਨ੍ਹਾਂ ਦੇ 4 ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਸਭ ‘ਤੇ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਧਾਰਾ 188 ਦੇ ਤਹਿਤ ਖਾਨ ਸਾਬ ਤੇ ਉਨ੍ਹਾਂ ਦੇ 4 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Related Articles

Back to top button