Sikh News

Khalsa Aid ਵਾਲੇ S.Ravi Singh ਨੇ ਰਿਲੀਜ਼ ਕੀਤੀ ਕਿਤਾਬ | ਜਾਣੋ ਕੀ ਹੈ ਕਿਤਾਬ ਵਿਚ ਖਾਸ ?

ਖ਼ਾਲਸਾ ਏਡ ਦੇ ਮੁਖੀ ਸਰਦਾਰ ਰਵੀ ਸਿੰਘ ਖ਼ਾਲਸਾ ਵੱਲੋਂ ਜੱਸ ਰਾਣੀ ਕੌਰ ਦੀ ਇਕ ਖ਼ੂਬਸੂਰਤ ਕਿਤਾਬ ‘ਮੰਤਰ ਆਰਟਸ’ ਰਿਲੀਜ਼ ਕੀਤੀ ਗਈ ਹੈ। ਜਿਸ ਵਿਚ ਵਾਹਿਗੁਰੂ ਸ਼ਬਦਾਂ ਜ਼ਰੀਏ ਗੁਰਬਾਣੀ ਦੀਆਂ ਵੱਖ-ਵੱਖ ਥੀਮ ‘ਤੇ ਆਧਾਰਿਤ ਕਲਾਕ੍ਰਿਤੀਆਂ ਬਣਾਈਆਂ ਗਈਆਂ ਹਨ। ਜੱਸ ਰਾਣੀ ਕੌਰ ਕਾਫ਼ੀ ਸਾਲਾਂ ਤੋਂ ਖ਼ਾਲਸਾ ਏਡ ਦੀ ਵੱਡੀ ਸਮਰਥਕ ਹੈ ਅਤੇ ਉਨ੍ਹਾਂ ਨੇ ਖ਼ਾਲਸਾ ਏਡ ਨੂੰ ਹਜ਼ਾਰਾਂ ਡਾਲਰ ਦਾਨ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਸ ਕਿਤਾਬ ਦੀ ਵਿਕਰੀ ਤੋਂ ਹੋਇਆ ਮੁਨਾਫ਼ਾ ‘ਖ਼ਾਲਸਾ ਏਡ’ ਦੇ ਖਾਤੇ ਵਿਚ ਜਾਵੇਗਾ, ਜਿਸ ਨਾਲ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਵੇਗੀ। ‘ਮੰਤਰ ਆਰਟਸ’ ਨਾਂਅ ਦੀ ਇਸ ਕਿਤਾਬ ਨੂੰ ਆਨਲਾਈਨ ਸ਼ਾਪਿੰਗ ਕੰਪਨੀ ਐਮਾਜ਼ੋਨ ਦੀ ਵੈਬਸਾਈਟ ਤੋਂ ਆਰਡਰ ਕੀਤਾ ਜਾ ਸਕਦਾ ਹੈ।Image result for ravi singh khalsa aid ਦੱਸ ਦਈਏ ਕਿ ਇਹ ਉਹੀ ਖ਼ਾਲਸਾ ਏਡ ਵਾਲੇ ਸਰਦਾਰ ਰਵੀ ਸਿੰਘ ਹਨ, ਜਿਨ੍ਹਾਂ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਵੇਖਦਿਆਂ ਭਾਰਤ ਦੀ ਕੇਂਦਰ ਸਰਕਾਰ ਵਲੋਂ ਭਾਰਤ ਦੇ ਬਹੁਤ ਵੱਡੇ ਪੁਰਸਕਾਰ ਨਾਲ ਸਨਮਾਨਿਤ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਕੇਂਦਰ ਵਲੋਂ ਪੰਜਾਬ ਅਤੇ ਸਿੱਖ ਕੌਮ ਨਾਲ ਕੀਤੀਆਂ ਵਧੀਕੀਆਂ ਦੇ ਰੋਸ ਵਜੋਂ ਸਰਦਾਰ ਰਵੀ ਸਿੰਘ ਨੇ ਉਹ ਪੁਰਸਕਾਰ ਲੈਣ ਤੋਂ ਸ਼ਰਤਾਂ ਦੇ ਅਧਾਰ ਤੇ ਇਨਕਾਰ ਕਰ ਦਿਤਾ ਸੀ। Image result for ravi singh khalsa aidਉਸ ਮੌਕੇ ਰਵੀ ਸਿੰਘ ਨੇ ਕੇਂਦਰ ਦੀ ਸਰਕਾਰ ਨੂੰ ਇਹ ਵੀ ਸਪੱਸ਼ਟ ਤੌਰ ਤੇ ਦੱਸ ਦਿਤਾ ਸੀ ਕਿ ਉਹ ਪੰਜਾਬੀ ਹੈ, ਪਰ ਭਾਰਤੀ ਨਹੀਂ ਹੈ, ਇਸ ਲਈ ਮੇਰੇ ਨਾਂ ਨਾਲ ਸ਼ਬਦ ਭਾਰਤੀ ਨਾ ਲਾਇਆ ਜਾਵੇ। ਅਜਿਹੀਆਂ ਹੋਰ ਵੀ ਕੁੱਝ ਘਟਨਾਵਾਂ ਹਨ ਜਦੋਂ ਰਵੀ ਸਿੰਘ ਨੂੰ ਇਹ ਦਸਣਾ ਪਿਆ ਹੈ ਕਿ ਉਹ ਭਾਰਤੀ ਨਹੀਂ ਹੈ। ਸੋ ਰਵੀ ਸਿੰਘ ਵਲੋਂ ਪੁਰਸਕਾਰ ਨਾ ਲੈਣ ਲਈ ਵਿਖਾਈ ਗਈ ਦ੍ਰਿੜਤਾ ਨੇ ਜਿੱਥੇ ਸਿੱਖ ਹਲਕਿਆਂ ਵਿਚ ਉਨ੍ਹਾਂ ਦਾ ਸਤਿਕਾਰ ਅਤੇ ਕੱਦ ਬਹੁਤ ਉੱਚਾ ਕਰ ਦਿਤਾ ਸੀ, ਉਥੇ ਉਹ ਕੇਂਦਰੀ ਹਕੂਮਤ ਦੀਆਂ ਅੱਖਾਂ ਵਿਚ ਜ਼ਰੂਰ ਰੜਕਣ ਪਏ।

Related Articles

Back to top button