Sikh News

Kashmiri ਨੌਜਵਾਨ ਨੇ ਸਜਾਈ ਦਸਤਾਰ, Turban in Kashmir Valley

ਸਿੱਖੀ ਦੀ ਸ਼ਾਨ ਵੱਖਰੀ ਪਹਿਚਾਨ ਵੱਖਰੀ। ਪੰਥ ਵੱਖਰਾ ਫਿਰ ਵੀ ਪਿਆਰ ਸਾਰੀ ਦੁਨੀਆਂ ਕਰਦੀ ਹੈ ਸਿੱਖਾਂ ਨਾਲ.ਇਹ ਵੀਡੀਓ ਕਸ਼ਮੀਰ ਦੀ ਬੇਤਾਬ ਵੈਲੀ ਦੀ ਹੈ ਜਿੱਥੇ ਰੋਜਾਨਾਂ ਹਜਾਰਾਂ ਸੈਲਾਨੀ ਘੁੰਮਣ ਆਉਂਦੇ ਹਨ। ਸਾਡੇ ਚੈਨਲ ਦੀ ਟੀਮ ਦੇ ਮੈਂਬਰ ਬੀਤੇ ਦਿਨੀ ਕਸ਼ਮੀਰ ਵਿੱਚ ਗਏ ਸਨ ਜਿੱਥੇ ਇੱਕ ਮੁਲਸਮਾਨ ਵੀਰ ਨੇ ਸਰਦਾਰ ਨੌਜਵਾਨਾਂ ਨੂੰ ਦੇਖ ਕੇ ਆਪਣੇ ਪੱਗ ਬੰਨਣ ਦੀ ਇੱਛਾ ਜਤਾਈ  ਤਾਂ ਸਿੱਖ ਨੌਜਵਾਨਾਂ ਨੇ ਕਾਫੀ ਦੂਰੀ ਤੇ ਖੜ੍ਹੀ ਗੱਡੀ ਵਿੱਚੋਂ ਪੱਗ ਲਿਆ ਕੇ ਉਸ ਨੌਜਵਾਨ ਦੇ ਸਿਰ ਤੇ ਦਸਤਾਰ ਸਜਾਈ। ਦਸਤਾਰ ਸਜਾਉਣ ਤੋਂ ਬਾਅਦ ਕਸ਼ਮੀਰੀ ਨੌਜਵਾਨਾਂ ਨੇ ਕਿਹਾ ਕਿ ਦਸਤਾਰ ਮੈਨੂੰ ਦੇ ਦਿਉ ਤੇ ਖੁਸ਼ੀ ਨਾਲ ਧੰਨਵਾਦ ਕੀਤਾ। ਦਸਤਾਰ ਦਾ ਸਿੱਖੀ ਨਾਲ ਬਹੁਤ ਗੂੜ੍ਹਾ ਸਬੰਧ ਹੈ। ਸਿਰਫ ਸਿੱਖੀ ਹੀ ਅਜਿਹਾ ਧਰਮ ਹੈ ਜਿਸ ਵਿੱਚ ਦਸਤਾਰ ਬੰਨਣੀ ਜਰੂਰੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਥਾਪਨਾ ਕਰਨ ਵੇਲੇ ਹਰ ਇੱਕ ਸਿੱਖ ਨੂੰ ਦਸਤਾਰ ਧਾਰਨ ਕਰਨ ਲਈ ਕਿਹਾ ਤਾਂ ਕਿ ਨਿਆਰਾ ਖਾਲਸਾ ਹਜ਼ਾਰਾਂ-ਲੱਖਾਂ ਵਿਚੋਂ ਦੂਰੋਂ ਹੀ ਪਛਾਣਿਆ ਜਾ ਸਕੇ। ਜਦੋਂ ਇੱਕ ਸਿੱਖ ਦਸਤਾਰ ਨੂੰ ਸਿਰ ਤੇ ਸਜਾਂਉਦਾ ਹੈ ਤਾਂ ਉਹ ਸਿਰ ਅਤੇ ਦਸਤਾਰ ਨੂੰ ਇੱਕ ਕਰ ਕੇ ਜਾਣਦਾ ਹੈ। ਦਸਤਾਰ ਸਜਾਉਣੀ ਸਿੱਖੀ ਵਿੱਚ ਪ੍ਰਪੱਕ ਹੁਣ ਦੀ ਨਿਸ਼ਾਨੀ ਹੀ ਨਹੀਂ ਸਗੋਂ ਇਹ ਦਸਤਾਰ ਧਾਰਕ ਦੇ ਆਤਮ ਵਿਸ਼ਵਾਸ਼ ਵਿੱਚ ਵੀ ਵਾਧਾ ਕਰਦੀ ਹੈ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੇ ਪੰਜ ਕਕਾਰਾਂ ਵਿਚੋਂ ਇੱਕ ਕਕਾਰ ‘ਕੇਸਾਂ’ ਨੂੰ ਸੰਭਾਲਣ ਵਿੱਚ ਵੀ ਮੱਦਦ ਕਰਦੀ ਹੈ।

Related Articles

Back to top button