Punjab

Kanwar Grewal ਨੇ ਜੋ ਗੱਲਾਂ ਕਹੀਆਂ-ਜਲੂਸ ਫਿਰ ਕਿਵੇਂ ਨਿਕਲਿਆ !!

ਬਦਲਦੇ ਸਮੇਂ ਨਾਲ ਮਨੁੱਖ ਨੇ ਭਾਵੇਂ ਬਹੁਤ ਪ੍ਰਾਪਤੀਆਂ ਹਾਸਲ ਕਰ ਲਈਆਂ ਹਨ ਪਰ ਇਹ ਵੀ ਸਚਾਈ ਹੈ ਕਿ ਬੀਤ ਦੇ ਵਕਤ ਦੀ ਤੇਜ਼ ਰਫ਼ਤਾਰ ਨੇ ਮਨੁੱਖ ਤੋਂ ਬਹੁਤ ਕੁਝ ਖੋਹ ਲਿਆ ਹੈ। ਰੁਝੇਵਿਆਂ ਭਰੇ ਜੀਵਨ ਨੇ ਮਨੁੱਖ ਅੰਦਰ ਰਿਸ਼ਤਿਆਂ ਨੂੰ ਲੈ ਕੇ ਜੋ ਮੋਹ ਦੀਆਂ ਤੰਦਾਂ ਸਨ, ਉਸ ਨੂੰ ਤਾਰ-ਤਾਰ ਕਰ ਦਿੱਤਾ ਹੈ। ਪੰਜਾਬ ਵਿੱਚ ਵਿਆਹਾਂ-ਸ਼ਾਦੀਆਂ ਮੌਕੇ ਅੰਨ੍ਹੇਵਾਹ ਖ਼ਰਚ ਕੀਤਾ ਜਾਣ ਲੱਗਿਆ ਹੈ। ਮਹਿੰਗੇ ਮੈਰਿਜ ਪੈਲੇਸਾਂ ਅਤੇ ਵੱਡ-ਅੱਕਾਰੀ ਟੈਂਟਾਂ ਵਿੱਚ ਹੁੰਦੇ ਸ਼ਾਹੀ ਅੰਦਾਜ਼ ਵਾਲੇ ਵਿਆਹ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਜ਼ਰਾਇਤੀ ਖੇਤਰ ਦੇ ਨਿਘਾਰ ਅਤੇ ਨੌਜਵਾਨਾਂ ਵੱਲੋਂ ਬੇਰੁਜ਼ਗਾਰੀ ਦੇ ਆਲਮ ਵਿੱਚ ਵਿਦੇਸ਼ਾਂ ਵੱਲ ਨੂੰ ਵਹੀਰਾਂ ਘੱਤਣ ਦੀ ਲੱਗੀ ਦੌੜ ਦੇ ਉਲਟ ਤਸਵੀਰ ਪੇਸ਼ ਕਰਦੇ ਹਨ। ਖੇਤੀ ਆਰਥਿਕਤਾ ਦੇ ਲੀਹੋਂ ਲਹਿਣ ਕਾਰਨ ਇੱਕ ਪਾਸੇ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨImage result for kanwar grewal ਤੇ ਨੌਜਵਾਨ ਰੁਜ਼ਗਾਰ ਲਈ ਭਟਕ ਰਹੇ ਹਨ, ਐਨ ਉਸ ਸਮੇਂ ਕੁਝ ਪਰਿਵਾਰ ਨਵਾਂ ਸੱਭਿਆਚਾਰ ਸਿਰਜ ਰਹੇ ਹਨ। ਆਲਮ ਇਹ ਬਣ ਗਿਆ ਹੈ ਕਿ ਪੰਜਾਬ ਵਿੱਚ ਸਾਦਾ ਵਿਆਹ ਗ਼ਰੀਬ ਤੇ ਸਧਾਰਨ ਪਰਿਵਾਰ ਦੀ ਨਿਸ਼ਾਨੀ ਅਤੇ ਮਹਿੰਗਾ ਵਿਆਹ ਤੇ ਲੋਕ ਦਿਖਾਵਾ ਅਮੀਰ ਅਤੇ ਖਾਂਦੇ-ਪੀਂਦੇ ਘਰਾਂ ਦੀ ਪਛਾਣ ਮੰਨਿਆ ਜਾਣ ਲੱਗਿਆ ਹੈ। ਇਸੇ ਚੀਜ ਨੂੰ ਗਾਇਕ ਕੰਵਰ ਗਰੇਵਾਲ ਨੇ ਬੜੇ ਸੋਹਣੇ ਢੰਗ ਨਾਲ ਸਮਝਾਇਆ ਹੈ ਕਿ ਇਸ ਲੋਕ ਦਿਖਾਵੇ ਕਰਕੇ ਸਾਡਾ ਪੰਜਾਬੀਆਂ ਦਾ ਜਲੂਸ ਨਿਕਲਿਆ ਕਿਵੇਂ ?? ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ। ਅੱਜ ਸਾਡੀ ਜੋ ਹੋਣੀ ਹੈ,ਉਸਦੇ ਜਿੰਮੇਵਾਰ ਅਸੀਂ ਖੁਦ ਹਾਂ ਤੇ ਜੇਕਰ ਅਸੀਂ ਨਾ ਸੰਭਲੇ ਤਾਂ ਉਹ ਵੀ ਦਿਨ ਦੂਰ ਨਹੀਂ ਜਦੋਂ ਸਾਡੇ ਕੋਲ ਗਵਾਉਣ ਨੂੰ ਵੀ ਕੁਝ ਨਹੀਂ ਬਚਣਾ ਤੇ ‘ਲੋਕ ਕੀ ਕਹਿਣਗੇ’ ਇਹ ਵੀ ਦਿਮਾਗ ਚੋਂ ਉੱਡ ਪੁੱਡ ਜਾਣਾ।

Related Articles

Back to top button