Latest

Kangana reveals mother-in-law, daughter-in-law and conspiracy in interviews with Prince Harry and Meghan Markle

ਪਿਛਲੇ ਕੁਝ ਦਿਨਾਂ ਤੋਂ ਪ੍ਰਿੰਸ ਹੈਰੀ ਤੇ ਉਨ੍ਹਾਂ ਦੀ ਪਤਨੀ ਮੇਘਨ ਮਾਰਕੇਲ ਦਾ ਓਪਰਾ ਵਿਨਫ੍ਰੇ ਨੂੰ ਦਿੱਤਾ ਇੰਟਰਵਿਊ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਇਸ ਇੰਟਰਵਿਊ ਦੌਰਾਨ ਮੇਘਨ ਨੇ ਸ਼ਾਹੀ ਪਰਿਵਾਰ ‘ਚ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਖੁਲਾਸੇ ਕੀਤੇ ਸਨ। ਉਨ੍ਹਾਂ ਰੌਇਲ ਫੈਮਿਲੀ ਤੇ ਨਸਲਵਾਦ ਦਾ ਵੀ ਇਲਜ਼ਾਮ ਲਾਇਆ ਸੀ। ਜਿਸ ਤੋਂ ਬਾਅਦ ਕਾਫੀ ਵਿਵਾਦ ਖੜਾ ਹੋ ਗਿਆ। ਅਕਸਰ ਵਿਵਾਦਤ ਮਾਮਲਿਆਂ ‘ਤੇ ਟਿੱਪਣੀ ਕਰਨ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਇਸ ਮੁੱਦੇ ‘ਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।ਕੰਗਨਾ ਨੇ ਇਕ ਤੋਂ ਬਾਅਦ ਇਕ ਟਵੀਟ ਕਰਕੇ ਰਾਣੀ ਦਾ ਸਮਰਥਨ ਕੀਤਾ ਹੈ।Meghan Markle and Prince Harry Interview With Oprah Fetches at Least $7  Million From CBS - WSJ ਉਨ੍ਹਾਂ ਲਿਖਿਆ ਅਜਿਹੇ ਇੰਟਰਵਿਊ ਉਨ੍ਹਾਂ ਨੂੰ ਉਤਸ਼ਾਹਿਤ ਨਹੀਂ ਕਰਦੇ।ਕੰਗਨਾ ਨੇ ਟਵੀਟ ਕਰ ਕਿਹਾ ਅਜਿਹੇ ਇੰਟਰਵਿਊ  ਲਈ ਨਹੀਂ ਉਤਸ਼ਾਹਤਸ਼ੁੱਕਰਵਾਰ ਕੰਗਨਾ ਨੇ ਦੋ ਟਵੀਟ ਕੀਤੇ ਸਨ। ਕੰਗਨਾ ਨੇ ਲਿਖਿਆ, ‘ਬੀਤੇ ਕੁਝ ਦਿਨਾਂ ਤੋਂ ਲੋਕਾਂ ਨੇ ਇਕ ਪਰਿਵਾਰ ‘ਤੇ ਵਨਸਾਈਡ ਸਟੋਰੀ ਸੁਣ ਕੇ ਖੂਬ ਗੌਸਿਪ ਕੀਤੀ, ਖੂਬ ਜੱਜ ਕੀਤਾ, ਆਨਲਾਈਨ ਚਿੱਕੜ ਵੀ ਉਛਾਲਿਆ। ਮੈਂ ਕਦੇ ਇੰਟਰਵਿਊ ਨਹੀਂ ਦੇਖਿਆ। ਕਿਉਂਕਿ ਸੱਸ, ਬਹੂ ਤੇ ਸਾਜ਼ਿਸ਼ ਜਿਹੀਆਂ ਚੀਜ਼ਾਂ ਮੈਨੂੰ ਬਹੁਤ ਉਤਸ਼ਾਹਿਤ ਨਹੀਂ ਕਰਦੀਆਂ।’

ਕੰਗਨਾ ਨੇ ਰਾਣੀ ਨੂੰ ਕੀਤਾ ਸਪੋਰਟਕੰਗਨਾ ਰਣੌਤ ਨੇ ਆਪਣੇ ਟਵੀਟਸ ‘ਚ ਰਾਣੀ ਦੇ ਸਪੋਰਟ ‘ਚ ਲਿਖਿਆ, ‘ਮੈਂ ਸਿਰਫ ਏਨਾ ਕਹਿਣਾ ਚਾਹੁੰਦੀ ਹਾਂ ਕਿ ਪੂਰੇ ਗਲੋਬ ‘ਚ ਉਹ ਇਕੱਲੀ ਮਹਿਲਾ ਸ਼ਾਸ਼ਕ ਬਚੀ ਹੋਈ ਹੈ। ਪੌਸੀਬਲ ਹੈ ਕਿ ਉਹ ਇਕ ਆਦਰਸ਼ MIL ਜਾਂ ਪਤਨੀ ਜਾਂ ਭੈਣ ਨਹੀਂ ਹੋ ਸਕਦੀ ਪਰ ਉਹ ਇਕ ਮਹਾਨ ਰਾਣੀ ਹੈ। ਉਨ੍ਹਾਂ ਆਪਣੇ ਪਿਤਾ ਦੇ ਸੁਫਨੇ ਨੂੰ ਅੱਗੇ ਵਧਾਇਆ ਹੈ। ਕਿਸੇ ਵੀ ਬੇਟੇ ਤੋਂ ਬਿਹਤਰ ਸ਼ਾਹੀ ਮੁਕਟ ਬਚਾਇਆ ਹੈ। ਇਸ ਜ਼ਿੰਦਗੀ ਦੇ ਹਰ ਰੋਲ ਨੂੰ ਬਿਹਤਰੀ ਨਾਲ ਨਹੀਂ ਨਿਭਾ ਸਕਦੇ। ਉਨ੍ਹਾਂ ਨੂੰ ਰਾਣੀ ਵਾਂਗ ਰਿਟਾਇਰ ਹੋਣ ਦੇਣਾ ਚਾਹੀਦਾ ਹੈ।’

Related Articles

Back to top button