Latest

Kangana Ranaut is in favour of israeli attack…but people are not satisfied with her

ਕੰਗਨਾ ਰਨੌਤ ਨੇ ਇਜ਼ਰਾਇਲ ਵੱਲੋਂ ਹਮਾਸ ਉੱਤੇ ਕੀਤੇ ਗਏ ਹਮਲੇ ਦੀ ਸ਼ਲਾਘਾ ਕੀਤੀ ਹੈ; ਜਿਸ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਰੱਜ ਕੇ ਟ੍ਰੋਲ ਕੀਤਾ ਜਾ ਰਿਹਾ ਹੈ। ਲੋਕ ਉਨ੍ਹਾਂ ਲਈ ‘ਬਦਦਿਮਾਗ਼’, ‘ਇਸਲਾਮੋਫ਼ੋਬਿਕ’ ਤੇ ‘ਨਿਰਾਸ਼’ ਜਿਹੇ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ। Twitter Suspends Kangana Ranaut's Account, She Terms it 'Death of Democracy'ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਦੀ ਇਹ ਆਲੋਚਨਾ ਟਵਿਟਰ ਉੱਤੇ ਗਿਆ ਹੈ, ਜਿਸ ਨੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਅਕਾਊਂਟ ਸਸਪੈਂਡ ਕੀਤਾ ਸੀ। ਲੋਕਾਂ ਨੇ ਉਨ੍ਹਾਂ ਨੂੰ ਇੰਨਾ ਮਾੜਾ ਆਖਿਆ ਕਿ ਇੱਕ ਵਾਰ ਉਹ ਟਵਿਟਰ ਉੱਤੇ ਟ੍ਰੈਂਡ ਵੀ ਕਰ ਗਏ।ਕੰਗਨਾ ਨੇ ਆਪਣੀ ਸੋਸ਼ਲ ਮੀਡੀਆ ਸਟੋਰੀ ’ਚ ਲਿਖਿਆ ਆਪਣੇ ਦੇਸ਼ ਤੇ ਲੋਕਾਂ ਨੂੰ ਕੱਟੜਪੰਥੀ ਇਸਲਾਮਿਕ ਅੱਤਵਾਦ ਤੋਂ ਬਚਾਉਣ ਲਈ ਇਹ ਹਰ ਦੇਸ਼ ਦਾ ਮੌਲਿਕ ਅਧਿਕਾਰ ਹੈ। ਭਾਰਤ ਇਜ਼ਰਾਇਲ ਨਾਲ ਖੜ੍ਹਾ ਹੈ। ਜਿਨ੍ਹਾਂ ਨੂੰ ਲੱਗਦਾ ਹੈ ਕਿ ਅੱਤਵਾਦ ਦਾ ਜਵਾਬ ਧਰਨਾ ਤੇ ਸਖ਼ਤ ਨਿਖੇਧੀ ਕਰ ਕੇ ਦੇਣਾ ਚਾਹੀਦਾ ਹੈ, ਉਨ੍ਹਾਂ ਨੂੰ ਇਜ਼ਰਾਇਲ ਤੋਂ ਸਿੱਖਣਾ ਚਾਹੀਦਾ ਹੈ।

ਸੋਸ਼ਲ ਮੀਡੀਆ ਯੂਜ਼ਰਜ਼ ਨੇ ਕੀ ਲਿਖਿਆ?ਇੱਕ ਯੂਜ਼ਰ ਨੇ ਲਿਖਿਆ ਕੀ ਬਦਦਿਮਾਗ਼, ਨਿਰਾਸ਼ ਤੇ ਇਸਲਾਮੋਫ਼ੋਬਿਕ ਕੰਗਨਾ ਰਨੌਤ ਜਾਣੀ ਹੈ ਕਿ ਅਸਲੀ ਅੱਤਵਾਦ ਕੀ ਹੈ? ਰਮਜ਼ਾਨ ਦੀ ਸਭ ਤੋਂ ਪਾਕ ਰਾਤ ਲੈਲਤ-ਅਲ-ਕਦਰ ਵਿੱਚ 300 ਰੋਜ਼ੇਦਾਰ ਲਗਾਤਾਰ ਜ਼ਖ਼ਮੀ ਹੋਏ ਸਨ ਤੇ ਇਸ ਮੂਰਖ ਲਈ ਨਿਹੱਥੇ ਰੋਜ਼ੇਦਾਰ ਬੇਰਹਿਮ ਅੱਤਵਾਦੀ ਸਨ? ਵਾਹ।

ਰ ਯੂਜ਼ਰ ਨੇ ਲਿਖਿਆ ਕੰਗਨਾ ਮੈਨੂੰ ਨਹੀਂ ਲਗੱਦਾ ਕਿ ਤੈਨੂੰ ਫਿਰ ਕਦੇ ਅੱਤਵਾਦ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ ਕਿਉਂਕਿ ਇਹ ਪਖੰਡ ਹੈ। ਤੂੰ ਅੱਜ ਜਿਹੜੀਆਂ ਚੀਜ਼ਾਂ ਪੋਸਟ ਕੀਤੀਆਂ ਹਨ, ਉਹ ਅੱਤਵਾਦ, ਨਾਜ਼ੀਵਾਦ ਤੇ ਕਤਲਾਂ ਵਾਂਗ ਤੇਰੀ ਮੈਲ਼ ਵਿਖਾਉਦੀਆਂ ਹਨ। Twitter reveals reason behind suspending Kangana Ranaut's account permanently is 'repeated violations of rules' | Hindi Movie News - Times of Indiaਜੋ ਤੂੰ ਆਖਿਆ ਸੀ, ਉਹੀ ਅੱਤਵਾਦ ਵੀ ਆਖੇਗਾ। ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੂੰ ਮਾਸੂਸਮਾਂ ਦੀ ਹੱਤਿਆ ਕਰਨ ਵਾਲਿਆਂ ਦੀ ਹਮਾਇਤ ਕਰ ਰਹੀ ਹੈਂ। ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਤੂੰ ਕਿਸ ਨੂੰ ਜ਼ਮੀਨ ਦਾ ਹੱਕਦਾਰ ਦੱਸ ਰਹੀ ਹੈਂ, ਸਗੋਂ ਇਸ ਤੋਂ ਪੈਂਦਾ ਹੈ ਕਿ ਤੂੰ ਬੇਗੁਨਾਹਾਂ ਦੀਆਂ ਹੱਤਿਆਵਾਂ ਨੂੰ ਸਹੀ ਦੱ ਰਹੀ ਹੈਂ, ਥੂ ਹੈ ਤੇਰੇ ਉੱਤੇ।

 

Related Articles

Back to top button