News

Justin Trudeau ਦੀ ਕੈਬਿਨੇਟ ਵਿਚ Modi ਤੇ ਕੈਪਟਨ ਨਾਲੋਂ ਜਿਆਦਾ Sikh MP

ਟਰੂਡੋ ਬਣਨਗੇ ਕਨੇਡਾ ਦੇ ਪ੍ਰਧਾਨ ਮੰਤਰੀ ਤੇ ਪ੍ਰਧਾਨ ਮੰਤਰੀ ਬਣਨ ਲਈ ਉਹਨਾਂ ਨੂੰ ਲੈਣੀ ਪਵੇਗੀ ਜਗਮੀਤ ਸਿੰਘ ਦੀ ਸੁਪੋਰਟ। ਜੀ ਹਾਂ ਕਨੇਡਾ ਦੀਆਂ ਸੰਸਦੀ ਵੋਟਾਂ ਵਿਚ ਪੌਣੇ 3 ਕਰੋੜ ਵੋਟਰਾਂ ਵਿਚੋਂ 62 ਫੀਸਦੀ ਲੋਕਾਂ ਨੇ ਵੋਟਾਂ ਪਾਈਆਂ ਤੇ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਸਭ ਤੋਂ ਵੱਧ 157 ਸੀਟਾਂ ਜਿੱਤਣ ਵਿਚ ਕਾਮਯਾਬ ਰਹੀ। 338 ਮੈਂਬਰੀ ਸੰਸਦ ਵਿਚ ਲਿਬਰਲ ਪਾਰਟੀ ਨੂੰ 157 ਸੀਟਾਂ,ਕੰਜ਼ਰਵੇਟਿਵ ਪਾਰਟੀ ਨੂੰ 121 ਸੀਟਾਂ,ਜਗਮੀਤ ਸਿੰਘ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਨੂੰ 24 ਸੀਟਾਂ,ਕਿਉਬੇਕ ਬਲੌਕ ਪਾਰਟੀ ਨੂੰ 32 ਸੀਟਾਂ ਤੇ ਗ੍ਰੀਨ ਪਾਰਟੀ ਨੂੰ 3 ਸੀਟਾਂ ਮਿਲੀਆਂ ਹਨ। ਹੁਣ ਲਿਬਰਲ ਪਾਰਟੀ ਟਰੂਡੋ ਦੀ ਅਗਵਾਈ ਵਿਚ NDP ਦੀ ਮਦਦ ਨਾਲ ਸਰਕਾਰ ਬਣਾਵੇਗੀ। ਇਹਨਾਂ ਵੋਟਾਂ ਵਿਚ ਆਏ ਨਤੀਜਿਆਂ ਮਗਰੋਂ ਪੰਜਾਬੀ ਬਹੁਤ ਖੁਸ਼ ਹਨ,ਖਾਸ ਕਰਕੇ ਸਿੱਖ ਕੌਮ ਵਿਚ ਇਹ ਖੁਸ਼ੀ ਬਹੁਤ ਜਿਆਦਾ ਹੈ ਕਿਉਂਕਿ ਕਨੇਡਾ ਦੀਆਂ ਵੋਟਾਂ ਵਿਚ ਸਿੱਖਾਂ ਨੇ ਜੋ ਮਾਰਕੇ ਮਾਰੇ ਹਨ ਉਹ ਆਪਣੇ ਆਪ ਵਿਚ ਮਿਸਾਲ ਹੈ। ਇਹਨਾਂ ਚੋਣਾਂ ਵਿਚ 18 ਪੰਜਾਬੀਆਂ ਨੇ ਸੰਸਦ ਮੈਂਬਰਾਂ ਵਜੋਂ ਜਿੱਤ ਦਰਜ ਕੀਤੀ ਹੈ। ਹਾਲਾਂਕਿ ਪਿਛਲੀ ਸਰਕਾਰ ਵੇਲੇ ਵੀ 18 ਸੰਸਦ ਮੈਂਬਰ ਪੰਜਾਬੀ ਸਨ ਤੇ ਉਦੋਂ ਜਸਟਿਨ ਟਰੂਡੋ ਨੇ ਬਿਆਨ ਦਿੱਤਾ ਸੀ ਕਿ ਮੇਰੀ ਸੰਸਦ ਵਿਚ ਮੋਦੀ ਦੀ ਸੰਸਦ ਨਾਲੋਂ ਜਿਆਦਾ ਸਿੱਖ ਨੇ ਤੇ ਹੋ ਸਕਦਾ ਕਿ ਇਸ ਵਾਰੀ ਸਰਕਾਰ ਦੇ ਗਠਨ ਸਮੇਂ ਜਸਟਿਨ ਟਰੂਡੋ ਇਹ ਕਹਿ ਦੇਣ ਕਿ ਮੇਰੀ ਸੰਸਦ ਵਿਚ ਮੋਦੀ ਤਾਂ ਛੱਡੋ ਕੈਪਟਨ ਅਮਰਿੰਦਰ ਸਿੰਘ ਦੀ ਵਿਧਾਨ ਸਭ ਨਾਲੋਂ ਵੀ ਜਿਆਦਾ ਸਿੱਖ ਨੇ। ਸੋ ਤੁਹਾਨੂੰ ਅੱਜ ਉਹਨਾਂ ਪੰਜਾਬੀਆਂ ਨਾਲ ਮਿਲਾਉਂਦੇ ਹਾਂ,ਉਹਨਾਂ ਸਿੱਖਾਂ ਨਾਲ ਮਿਲਾਉਂਦੇ ਹਾਂ ਜਿਨਾਂ ਨੇ ਇਹਨਾਂ ਵੋਟਾਂ ਵਿਚ ਜਿੱਤ ਪ੍ਰਾਪਤ ਕਰਕੇ ਪੂਰੀ ਦੁਨੀਆ ਵਿਚ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਹੈ।Image result for jagmeet singh and trudeau
ਕੁੱਲ 338 ਸੀਟਾਂ ਵਿਚੋਂ 18 ਸੀਟਾਂ ਪੰਜਾਬੀਆਂ ਨੇ ਜਿੱਤੀਆਂ ਹਨ। ਇਹਨਾਂ 18 ਵਿਚੋਂ 13 ਸਾਂਸਦ ਇਕੱਲੀ ਟਰੂਡੋ ਵਾਲੀ ਲਿਬਰਲ ਪਾਰਟੀ ਵਲੋਂ ਜੇਤੂ ਹੋਏ ਹਨ ਜਿਨਾਂ ਵਿਚ-
ਸ.ਹਰਜੀਤ ਸਿੰਘ ਸੱਜਣ,ਹਲਕਾ ਵੈਨਕੂਵਰ ਸਾਊਥ,ਬ੍ਰਿਟਿਸ਼ ਕੋਲੰਬੀਆ ਨਵਦੀਪ ਸਿੰਘ ਬੈਂਸ,ਹਲਕਾ ਮਿਸੀਸਾਗਾ-ਮਾਲਟਨ,ਓਂਟਾਰੀਓ ਰਣਦੀਪ ਸਿੰਘ ਸਰਾਏ,ਹਲਕਾ ਸਰੀ ਸੈਂਟਰ,ਬ੍ਰਿਟਿਸ਼ ਕੋਲੰਬੀਆ ਸੁੱਖ ਧਾਲੀਵਾਲ,ਹਲਕਾ ਸਰੀ ਨਿਊਟਨ/ ਬ੍ਰਿਟਿਸ਼ ਕੋਲੰਬੀਆ ਬਰਦੀਸ਼ ਕੌਰ ਚੱਘੜ੍ਹ ਲਕਾ ਵਾਟਰਲੂ/ ਓਂਟਾਰੀਓ ਮਨਿੰਦਰ ਸਿੰਘ ਸਿੱਧੂ (ਹਲਕਾ ਬਰੈਂਪਟਨ ਈਸਟ/ ਓਂਟਾਰੀਓ ਕਮਲ ਕੌਰ ਖਹਿਰਾ (ਹਲਕਾ ਬਰੈਂਪਟਨ ਵੈਸਟ/ ਓਂਟਾਰੀਓ ਰੂਬੀ ਕੌਰ ਸਹੋਤਾ (ਹਲਕਾ ਬਰੈਂਪਟਨ ਨੌਰਥ/ ਓਂਟਾਰੀਓ, ਸੋਨੀਆ ਕੌਰ ਸਿੱਧੂ (ਬਰੈਂਪਟਨ ਸਾਊਥ/ ਓਂਟਾਰੀਓ ਰਾਜ ਕੌਰ ਸੈਣੀ (ਹਲਕਾ ਕਿਚਨਰ ਸੈਂਟਰ/ ਓਂਟਾਰੀਓ ਅੰਜੂ ਕੌਰ ਢਿੱਲੋਂ (ਹਲਕਾ ਲਛੀਨ-ਲਾਸਾਲ/ ਕਿਊਬੈੱਕ ਗਗਨ ਸਿਕੰਦ (ਹਲਕਾ ਮਿਸੀਸਾਗਾ-ਸਟਰੀਟਸਵਿਲ/ ਓਂਟਾਰੀਓ ਰਾਮੇਸ਼ਵਰ ਸਿੰਘ ਸੰਘਾ (ਹਲਕਾ ਬਰੈਂਪਟਨ ਸੈਂਟਰ/ ਓਂਟਾਰੀਓ….ਸ਼ਾਮਿਲ ਹਨImage result for jagmeet singh and trudeau
NDP ਵਲੋਂ ਸਿਰਫ ਜਗਮੀਤ ਸਿੰਘ ਹੀ ਹਨ ਜੋ ਜੇਤੂ ਪੰਜਾਬੀ/ਸਿੱਖ ਮੈਂਬਰ ਹਨ। ਕੰਜ਼ਰਵੇਟਿਵ ਪਾਰਟੀ ਵਲੋਂ 4 ਸਾਂਸਦ ਸਿੱਖ/ਪੰਜਾਬੀ ਹਨ ਜਿਨਾਂ ਵਿਚ- ਟਿਮ ਸਿੰਘ ਉਪਲ (ਹਲਕਾ ਐਡਮਿੰਟਨ-ਮਿੱਲਵੁੱਡਜ਼/ ਅਲਬਰਟਾ ਬੌਬ ਸਿੰਘ ਸਰੋਆ (ਹਲਕਾ ਮਾਰਖਮ ਯੂਨੀਅਨਵਿਲ/ ਓਂਟਾਰੀਓ ਜਸਰਾਜ ਸਿੰਘ ਹੱਲਣ (ਹਲਕਾ ਕੈਲਗਰੀ ਮੈਕਾਲ/ ਅਲਬਰਟਾ ਜੈਗ ਸਹੋਤਾ (ਹਲਕਾ ਕੈਲਗਰੀ ਸਕਾਈਵਿਊ/ ਅਲਬਰਟਾ ਸ਼ਾਮਿਲ ਹਨ।
ਸੋ ਪੰਜਾਬੀਆਂ ਦੇ ਚਹੇਤੇ 2 ਲੀਡਰ ਯਾਨੀ ਜਸਟਿਨ ਟਰੂਡੋ ਤੇ ਸਰਦਾਰ ਜਗਮੀਤ ਸਿੰਘ ਮਿਲਕੇ ਕਨੇਡਾ ਦੀ ਸਰਕਾਰ ਬਣਾਉਣਗੇ ਜਿਸਦਾ ਕਨੇਡਾ ਵਾਲੇ ਪੰਜਾਬੀਆਂ ਨਾਲੋਂ ਏਧਰ ਪੰਜਾਬ ਵੱਸਦੇ ਪੰਜਾਬੀਆਂ ਨੂੰ ਜਿਆਦਾ ਚਾਅ ਚੜਿਆ ਹੋਇਆ ਹੈ। ਸੋਸ਼ਲ ਮੀਡੀਆ ਤੇ ਇਹ ਵੀ ਚਰਚਾ ਹੈ ਕਿ ਏਧਰ ਪੰਜਾਬ ਦੀਆਂ ਜਿਮਨੀ ਵੋਟਾਂ ਨਾਲੋਂ ਕਨੇਡਾ ਦੀਆਂ ਵੋਟਾਂ ਦੀ ਪੰਜਾਬੀਆਂ ਨੂੰ ਜਿਆਦਾ ਫਿਕਰ ਸੀ ਕਿ ਓਧਰ ਕੌਣ ਜਿੱਤਦਾ ਹੈ ?? ਜੇ ਗੱਲ ਜਸਟਿਨ ਟਰੂਡੋ ਦੀ ਕਰੀਏ ਤਾਂ ਜਦੋਂ ਉਹ ਪੰਜਾਬ ਆਏ ਸਨ ਤਾਂ ਜੋ ਪਿਆਰ ਤੇ ਸਤਿਕਾਰ ਉਹਨਾਂ ਨੂੰ ਪੰਜਾਬ ਵਲੋਂ ਮਿਲਿਆ ਖਾਸ ਕਰਕੇ ਸਿੱਖਾਂ ਵਲੋਂ ਮਿਲਿਆ ਉਹ ਟਰੂਡੋ ਤੇ ਸਿੱਖਾਂ ਦੇ ਆਪਸੀ ਪਿਆਰ ਦੀ ਉਦਾਹਰਣ ਬਣਿਆ ਤੇ ਕਿਉਂਕਿ ਪੰਜਾਬ ਦੇ ਲੋਕ ਕਨੇਡਾ ਵਿਚ ਬਹੁਤ ਜਿਆਦਾ ਪਰਵਾਸ ਕੀਤੇ ਹਨ ਤੇ ਕਰ ਰਹੇ ਹਨ ਜਿਸ ਪਿੱਛੇ ਟਰੂਡੋ ਦੀਆਂ ਨਰਮ ਪਰਵਾਸ ਪੋਲੀਸੀਆਂ ਹਨ ਤੇ ਇਹੀ ਗੱਲ ਹੈ ਕਿ ਪੰਜਾਬੀ ਤੇ ਸਿੱਖ ਟਰੂਡੋ ਨੂੰ ਇਹਨਾਂ ਪਿਆਰ ਦਿੰਦੇ ਹਨ। ਦੂਜੇ ਪਾਸੇ ਗੱਲ ਜੇਕਰ ਜਗਮੀਤ ਸਿੰਘ ਦੀ ਕਰੀਏ ਤਾਂ ਜਗਮੀਤ ਤਾਂ ਪੰਜਾਬ ਦੇ ਆਪਣੇ ਨੇ,ਜਗਮੀਤ ਵਲੋਂ ਜੋ ਪੰਜਾਬ ਤੇ ਸਿੱਖੀ ਨੂੰ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਉਸਦਾ ਕਰਕੇ ਉਹਨਾਂ ਨਾਲ ਪੰਜਾਬ ਤੇ ਸਿੱਖਾਂ ਦਾ ਪਿਆਰ ਲਾਜ਼ਮੀ ਹੀ ਹੈ। ਇਥੇ ਜਾਣਕਾਰੀ ਲਈ ਦੱਸ ਦਈਏ ਕਿ ਕਨੇਡਾ ਦੇ ਜੇਤੂ 18 ਪੰਜਾਬੀ ਸੰਸਦਾਂ ਵਿਚੋਂ 7 ਸਾਂਸਦ ਪੰਜਾਬ ਦੇ ਸਿਰਫ ਦੁਆਬੇ ਤੋਂ ਹੀ ਨਾਤਾ ਰੱਖਦੇ ਹਨ ਸੋ ਪੰਜਾਬ ਵਿਚ ਟਰੂਡੋ-ਜਗਮੀਤ ਸਰਕਾਰ ਬਣਨ ਤੇ ਬਹੁਤ ਜਿਆਦਾ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਉਮੀਦ ਹੈ ਕਿ ਨਵੀਂ ਟਰੂਡੋ ਸਰਕਾਰ ਵੀ ਪੰਜਾਬੀਆਂ ਨਾਲ,ਸਿੱਖਾਂ ਨਾਲ ਪਹਿਲਾਂ ਵਾਲੇ ਪਿਆਰ ਤੇ ਸਾਂਝ ਨੂੰ ਬਰਕਰਾਰ ਰਖੇਗੀ। ਸਾਡੇ ਵਲੋਂ ਬਹੁਤ ਬਹੁਤ ਵਧਾਈਆਂ ਤੇ Best Of Luck ਜਸਟਿਨ ਟਰੂਡੋ ਤੇ ਜਗਮੀਤ ਸਿੰਘ ਨੂੰ..

Related Articles

Back to top button