Latest

Joe Biden pulls out 15 new orders as Trump takes office, overturns several Trump decisions

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਕੁਰਸੀ ਸੰਭਾਲਦਿਆਂ ਹੀ 15 ਨਵੇਂ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਟ੍ਰੰਪ ਦੇ ਜ਼ਿਆਦਾਤਰ ਫ਼ੈਸਲੇ ਬਦਲ ਦਿੱਤੇ ਹਨ। ਬਾਇਡੇਨ ਵੱਲੋਂ ਬਦਲੇ ਗਏ ਦੋ ਵੱਡੇ ਫ਼ੈਸਲਿਆਂ ’ਚ ਪੈਰਿਸ ਜਲਵਾਯੂ ਸਮਝੌਤੇ ਤੇ ਕੋਰੋਨਾ ਤੋਂ ਪ੍ਰਭਾਵਿਤ ਭਾਈਚਾਰਿਆਂ ਨੂੰ ਆਰਥਿਕ ਮਦਦ ਦੇਣਾ ਹੈ।ਬਾਇਡੇਨ ਨੇ ਦਫ਼ਤਰ ’ਚ ਪਹਿਲੇ ਦਿਨ ਅਮਰੀਕਾ ਤੇ ਮੈਕਸੀਕੋ ਦੀ ਸਰਹੱਦ ਉੱਤੇ ਕੰਧ ਬਣਾਉਣ ਦਾ ਟ੍ਰੰਪ ਦਾ ਫ਼ੈਸਲਾ ਵਾਪਸ ਲੈ ਲਿਆ। ਇਸ ਦੇ ਨਾਲ ਹੀ ਅਮਰੀਕਾ ਦੋਬਾਰਾ ‘ਵਿਸ਼ਵ ਸਿਹਤ ਸੰਗਠਨ’ (WHO) ’ਚ ਸ਼ਾਮਲ ਹੋਵੇਗਾ। ਇਸ ਤੋਂ ਇਲਾਵਾ ਕਈ ਮੁਸਲਿਮ ਦੇਸ਼ਾਂ ਉੱਤੋਂ ਟ੍ਰੈਵਲ ਬੈਨ ਖ਼ਤਮ ਕਰਨ ਦਾ ਫ਼ੈਸਲਾ ਵੀ ਲਿਆ ਗਿਆ ਹੈ।

ਕੋਰੋਨਾ ਤੋਂ ਬਚਾਅ ਲਈ ਨਵੇਂ ਰਾਸ਼ਟਰਪਤੀ ਨੇ ਸਮੁੱਚੇ ਅਮਰੀਕਾ ’ਚ ਮਾਸਕ ਪਹਿਨਣਾ ਲਾਜ਼ਮੀ ਕਰਾਰ ਦਿੱਤਾ ਹੈ। ਬਾਇਡੇਨ ਨੇ ਕਿਹਾ ਕਿ ਮਾਸਕ ਪਹਿਨਣਾ ‘ਦੇਸ਼ ਪ੍ਰੇਮ’ ਦੀ ਨਿਸ਼ਾਨੀ ਹੈ ਕਿਉਂਕਿ ਇਸ ਨਾਲ ਅਣਗਿਣਤ ਜ਼ਿੰਦਗੀਆਂ ਬਚਦੀਆਂ ਹਨ।ਜੋਅ ਬਾਇਡੇਨ ਨੇ ਕਿਹਾ ਕਿ ਅਸੀਂ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਜਾ ਰਹੇ ਹਾਂ, ਜੋ ਅਸੀਂ ਹਾਲੇ ਤੱਕ ਨਹੀਂ ਕੀਤਾ। ਇਸ ਦੇ ਨਾਲ ਹੀ ਟ੍ਰਾਂਸਜੈਂਡਰ ਨੂੰ ਫ਼ੌਜੀ ਸੇਵਾ ਲਈ ਅਯੋਗ ਮੰਨਣ ਵਾਲਾ ਬੈਨ ਹਟੇਗਾ। ਗਰਭਪਾਤ ਵਿਰੁੱਧ ਹੋਣ ਵਾਲੇ ਅਪਰਾਧਾਂ ਵਿੱਚ ਅਮਰੀਕੀ ਮੁਹਿੰਮ ਦੀ ਫ਼ੰਡਿੰਗ ਉੱਤੇ ਵੀ ਰੋਕ ਹਟੇਗੀ।ਵਿਦਿਆਰਥੀਆਂ ਲਈ ਸਿੱਖਿਆ ਵਿਭਾਗ ਦੇ ਕਰਜ਼ਾ ਭੁਗਤਾਨ ਉੱਤੇ ਰੋਕ ਨੂੰ ਸਤੰਬਰ ਤੱਕ ਵਧਾਇਆ ਜਾਵੇਗਾ।

Related Articles

Back to top button