Jathedar ਦੇ ਬਿਆਨ ਤੇ AAP MLA ਪ੍ਰੋ.ਬਲਜਿੰਦਰ ਕੌਰ ਦਾ ਆਇਆ ਬਿਆਨ | Surkhab TV

6 ਜੂਨ ਵਾਲੇ ਦਿਨ ਦਾ ਦਿੱਤਾ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਦਾ ਖਾਲਿਸਤਾਨ ਵਾਲਾ ਬਿਆਨ ਅਜੇ ਵੀ ਚਰਚਾ ਵਿਚ ਹੈ। ਹਲਕਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ MLA ਪ੍ਰੋ ਬਲਜਿੰਦਰ ਕੌਰ ਨੇ ਅੱਜ ਜਥੇਦਾਰ ਦੇ ਇਸ ਬਿਆਨ ਦੀ ਵਿਰੋਧਤਾ ਕੀਤੀ ਹੈ। ਦੱਸ ਦਈਏ ਕਿ ਪ੍ਰੋ ਬਲਜਿੰਦਰ ਕੌਰ ਬੱਬਰ ਖਾਲਸਾ ਦੇ ਚੋਟੀ ਦੇ ਖਾੜਕੂ ਰਹਿ ਚੁੱਕੇ ਭਾਈ ਸੁਖਪਾਲ ਸਿੰਘ ਪਾਲਾ ਜੋ ਖਾਲਿਸਤਾਨ ਦੀ ਪ੍ਰਾਪਤੀ ਲਈ ਸ਼ਹੀਦ ਹੋ ਗਏ ਸਨ,ਉਹਨਾਂ ਦੀ ਸਕੀ ਭਤੀਜੀ ਹੈ। ਇਸ ਬਾਰੇ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਤਾਂ ਉਹਨਾਂ 2 ਤੱਕ ਜਵਾਬ ਦਿੱਤਾ ਕਿ ਇਸ ਵਿਚ ਮੇਰਾ ਕੀ ਕਸੂਰ ਜੇ ਮੈਂ ਉਹਨਾਂ ਦੀ ਭਤੀਜੀ ਹਾਂ।ਪ੍ਰੋ ਬਲਜਿੰਦਰ ਕੌਰ ਦੇ ਇਸ ਬਿਆਨ ਤੇ ਜਵਾਬ ਦਿੰਦੇ ਹੋਏ ਸ਼੍ਰਮੋਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਪ੍ਰੋ ਬਲਜਿੰਦਰ ਕੌਰ ਨੂੰ ਕੁਝ ਸਵਾਲ ਕੀਤੇ ਹਨ ਝੱਬਰ ਨੇ ਆਪਣੇ ਫੇਸਬੁੱਕ ਖਾਤੇ ਉੱਤੇ ਪੋਸਟ ਕੀਤੀ ਜਿਸ ਵਿਚ ਉਹਨਾਂ ਲਿਖਿਆ ਕਿ “ਬੱਬਰ ਖਾਲਸਾ ਦੇ ਚੋਟੀ ਦੇ ਖਾੜਕੂ ਰਹਿ ਚੁੱਕੇ ਭਾਈ ਸੁਖਪਾਲ ਸਿੰਘ ਪਾਲਾ ਜੋ ਖਾਲਿਸਤਾਨ ਦੀ ਪ੍ਰਾਪਤੀ ਲਈ ਸ਼ਹੀਦ ਹੋ ਗਏ ਸਨ, ਦੀ ਸਕੀ ਭਤੀਜੀ ਬਲਜਿੰਦਰ ਕੌਰ ਜੋ ਹੁਣ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਐੱਮ ਐੱਲ ਏ ਹੈ ਦਾ ਕਹਿਣਾ ਹੈ ਕਿ ਉਸਦਾ ਕੀ ਕਸੂਰ ਹੈ ਜੇ ਉਸਦਾ ਜਨਮ ਸ਼ਹੀਦ ਪਰਿਵਾਰ ਦੇ ਘਰ ਹੋਇਆ,ਉਕਤ ਐੱਮ ਐੱਲ ਏ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਖ਼ਾਲਿਸਤਾਨ ਮਿਲਣ ਵਾਲੇ ਬਿਆਨ ਦੀ ਵਿਰੋਧਤਾ ਕੀਤੀ ਹੈ।ਹੁਣ ਸਵਾਲ ਮੇਰਾ ਬੀਬੀ ਬਲਜਿੰਦਰ ਕੌਰ ਨੂੰ ਕਿ ਅਸੀਂ ਮੰਨ ਲੈਂਦੇ ਹਾਂ ਕਿ ਤੁਸੀਂ ਸਹੀ ਹੋ,ਤੁਹਾਡਾ ਚਾਚਾ ਸੁਖਪਾਲ ਸਿੰਘ ਪਾਲਾ ਗਲਤ ਜਿਸਨੇ ਖਾਲਿਸਤਾਨ ਪ੍ਰਾਪਤੀ ਲਈ ਕੁਰਬਾਨੀ ਕੀਤੀ,ਪਰ ਜੇ ਤੁਸੀਂ ਅਤੇ ਤੁਹਾਡਾ ਪਰਿਵਾਰ ਸ਼ਾਂਤੀ ਪਸੰਦ ਹੈ ਜਾਂ ਸੀ ਤਾਂ ਫੇਰ ਤੂਸੀਂ ਪਾਲੇ ਦੀ ਸ਼ਹੀਦੀ ਤੋਂ ਬਾਅਦ ਓਹਦੀ ਬਰਸੀ ਕਿਉਂ ਮਨਾਉਂਦੇ ਰਹੇ?ਕਿਉਂ ਬਰਸੀ ਸਮਾਗਮਾਂ ਤੇ ਸ੍ਰ.ਸਿਮਰਨਜੀਤ ਸਿੰਘ ਮਾਨ ਅਤੇ ਭਾਈ ਦਲਜੀਤ ਸਿੰਘ ਬਿੱਟੂ ਜੋ ਹਮੇਸ਼ਾ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਵਾਲੇ ਆਗੂਆਂ ਨੂੰ ਸੱਦਦੇ ਰਹੇ।ਬਰਸੀ ਮੌਕੇ ਕਿਉਂ ਜੋਰ ਸ਼ੋਰ ਨਾਲ ਤੁਹਾਡੇ ਪਿਤਾ ਦਰਸ਼ਨ ਸਿੰਘ ਆਪਣੇ ਭਰਾ ਸੁਖਪਾਲ ਸਿੰਘ ਪਾਲਾ ਨੂੰ ਖਾਲਿਸਤਾਨੀ ਸੰਘਰਸ਼ ਦਾ ਯੋਧਾ ਕਰਾਰ ਦਿੰਦੇ ਰਹੇ?ਬੀਬਾ ਜੀ ਜਾਂ ਤਾਂ ਤੁਹਾਡੇ ਪਿਤਾ ਜੀ ਗਲਤ ਸਨ ਜਾਂ ਹੁਣ ਤੁਸੀਂ ਗਲਤ ਹੋ,ਫੈਸਲਾ ਕਰੋ ਗਲਤ ਕੌਣ ਹੈ?ਫੇਰ ਤੁਹਾਨੂੰ ਅਗਲਾ ਜਵਾਬ ਦੇਵਾਂਗੇ।”