News

Jagmeet Singh Canada ਦੇ ਚਾਹੁਣ ਵਾਲਿਆਂ ਲਈ ਵੱਡੀ ਖੁਸ਼ਖਬਰੀ

ਪ੍ਰਸਿੱਧ ਪੌਪ ਗਾਇਕਾ ਰਿਹਾਨਾ ਨੇ ਕੈਨੇਡਾ ਦੇ ਐਨਡੀਪੀ ਮੁਖੀ ਜਗਮੀਤ ਸਿੰਘ ਨੂੰ ਫਾਲੋ ਕੀਤਾ ਹੈ। ਰਿਹਾਨਾ ਦਾ ਇੰਸਟਾਗ੍ਰਾਮ ਤੇ ਅਕਾਊਂਟ ਹੈ। ਰਿਹਾਨਾ ਦੇ ਅਨੇਕਾਂ ਹੀ ਪ੍ਰਸ਼ੰਸਕ ਹਨ। ਜਦ ਕਿ ਰਿਹਾਨਾ ਹੁਣ ਜਗਮੀਤ ਸਿੰਘ ਦੀ ਪ੍ਰਸ਼ੰਸਕ ਬਣ ਗਈ ਹੈ। ਪੌਪ ਗਾਇਕਾ ਰਿਹਾਨਾ ਦੇ ਜਗਮੀਤ ਸਿੰਘ ਦੇ ਫਾਲੋਅਰ ਬਣਨ ਨਾਲ ਜਗਮੀਤ ਸਿੰਘ ਦੇ ਪ੍ਰਸ਼ੰਸਕ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ। ਕੈਨੇਡਾ ਵਿੱਚ ਚੋਣਾਂ ਹੋ ਰਹੀਆਂ ਹਨ। ਸਾਰੀਆਂ ਪਾਰਟੀਆਂ ਦਾ ਵੱਕਾਰ ਦਾਅ ਤੇ ਲੱਗਾ ਹੋਇਆ ਹੈ। ਹਰ ਪਾਰਟੀ ਜਿੱਥੇ ਆਪਣੀ ਜਿੱਤ ਦੇ ਦਾਅਵੇ ਕਰ ਰਹੀ ਹੈ। ਉਥੇ ਹੀ ਵੋਟਾਂ ਪ੍ਰਾਪਤ ਕਰਨ ਦੇ ਮੌਕੇ ਵੀ ਲੱਭੇ ਜਾ ਰਹੇ ਹਨ।ਜਦੋਂ ਪ੍ਰਸਿੱਧ ਪੌਪ ਗਾਇਕਾ ਰਿਹਾਨਾ ਨੇ ਜਗਮੀਤ ਸਿੰਘ ਨੂੰ ਫਾਲੋ ਕੀਤਾ ਤਾਂ ਜਗਮੀਤ ਸਿੰਘ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਦੱਸਣਯੋਗ ਹੈ ਕਿ ਰਿਹਾਨਾ ਨੂੰ ਦੁਨੀਆਂ ਭਰ ਵਿੱਚ ਸੁਣਿਆ ਜਾਂਦਾ ਹੈ। ਇੱਕ ਸਿੱਖ ਲੀਡਰ ਨੂੰ ਫਾਲੋ ਕਰਨ ਦੇ ਨਾਲ ਇਸ ਦਾ ਫਾਇਦਾ ਸਿੱਖਾਂ ਨੂੰ ਵੀ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਸਿਰਫ ਜਸਟਿਨ ਟਰੂਡੋ ਨੂੰ ਫਾਲੋ ਕੀਤਾ ਹੋਇਆ ਸੀ। ਜਦਕਿ ਹੁਣ ਉਨ੍ਹਾਂ ਨੇ ਜਗਮੀਤ ਸਿੰਘ ਨੂੰ ਫਾਲੋ ਕੀਤਾ ਹੈ। ਹੋਰ ਕਿਸੇ ਕੈਨੇਡੀਆਂ ਨੇ ਤਾਂ ਉਨ੍ਹਾਂ ਨੂੰ ਫਾਲੋ ਨਹੀਂ ਕੀਤਾ।ਰਿਹਾਨਾ ਨੇ ਫਰਾਂਸ ਦੇ ਰਾਸ਼ਟਰਪਤੀ ਅਮੈਨੁਅਲ ਮਕਰੈਨੋ ਅਤੇ ਕਮਲਾ ਹੈਰਿਸ ਨੂੰ ਫਾਲੋ ਕੀਤਾ ਹੋਇਆ ਹੈ। ਹੁਣ ਜਗਮੀਤ ਸਿੰਘ ਨੂੰ ਫਾਲੋ ਕਰਨ ਨਾਲ ਉਨ੍ਹਾਂ ਨੂੰ ਵੋਟਾਂ ਵਿੱਚ ਲਾਭ ਮਿਲ ਸਕਦਾ ਹੈ। ਕਿਉਂਕਿ ਰਿਹਾਨਾ ਦੀ ਫੈਨ ਫਾਲੋਇੰਗ ਬਹੁਤ ਜਿਆਦਾ ਹੈ। ਭਾਵੇਂ ਰਿਹਾਨਾ ਨੇ ਜਗਮੀਤ ਸਿੰਘ ਨੂੰ ਚੋਣਾਂ ਵਿੱਚ ਸਮਰਥਨ ਦੇਣ ਦੀ ਕੋਈ ਗੱਲ ਨਹੀਂ ਆਖੀ। ਪਰ ਜਗਮੀਤ ਸਿੰਘ ਦੇ ਪ੍ਰਸ਼ੰਸਕਾਂ ਨੂੰ ਇੰਨੀ ਹੀ ਖੁਸ਼ੀ ਬਹੁਤ ਹੈ ਕਿ ਰਿਹਾਨਾ ਦੇ ਬਹੁਤ ਜ਼ਿਆਦਾ ਪ੍ਰਸ਼ੰਸਕ ਹਨ ਅਤੇ ਉਹ ਖ਼ੁਦ ਜਗਮੀਤ ਸਿੰਘ ਨੂੰ ਫਾਲੋ ਕਰਦੇ ਹਨ।ਜਗਮੀਤ ਸਿੰਘ ਨੂੰ ਫਾਲੋ ਕਰਨ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਦਾ ਗੱਲਬਾਤ ਕਰਨ ਦਾ ਤਰੀਕਾ ਹੈ। ਜਦੋਂ ਇਕ ਗੋਰੇ ਨੇ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਵਾਲ ਕਟਾਉਣ ਅਤੇ ਦਸਤਾਰ ਉਤਾਰ ਦੇਣ ਦੀ ਗੱਲ ਆਖੀ ਸੀ ਤਾਂ ਜਗਮੀਤ ਸਿੰਘ ਨੇ ਉਸ ਗੋਰੇ ਨੂੰ ਬਹੁਤ ਹੀ ਦਲੀਲ ਨਾਲ ਅਤੇ ਜਵਾਬ ਦਿੱਤਾ ਸੀ। ਜਿਸ ਨੂੰ ਸੁਣ ਕੇ ਗੋਰਾ ਚੁੱਪ ਹੋ ਗਿਆ ਸੀ। ਇਸ ਪੂਰੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਚਰਚਾ ਵਿੱਚ ਆਈ ਸੀ ਅਤੇ ਦੁਨੀਆਂ ਭਰ ਦੇ ਵਿੱਚ ਇਸ ਵੀਡੀਓ ਨੂੰ ਵੇਖਿਆ ਗਿਆ ਹੈ।

Related Articles

Back to top button