News

Jagmeet Singh ਨੇ ਦੱਸਿਆ ਆਪਣਾ ਅਗਲਾ ਪਲਾਨ

ਕੈਨੇਡਾ ਵਿੱਚ ਅਕਤੂਬਰ ਮਹੀਨੇ ਵਿੱਚ ਹੋਈਆਂ ਫੈਡਰਲ ਚੋਣਾਂ ਵਿੱਚ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ। ਲਿਬਰਲ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਸਾਹਮਣੇ ਆਈ ਹੈ। ਇਸ ਪਾਰਟੀ ਨੂੰ ਹੋਰ ਪਾਰਟੀਆਂ ਦੇ ਮੁਕਾਬਲੇ ਜ਼ਿਆਦਾ ਸੀਟਾਂ ਮਿਲੀਆਂ ਹਨ। ਜਗਮੀਤ ਸਿੰਘ ਦੀ ਐਨਡੀਪੀ ਦੀ ਕਾਰਗੁਜ਼ਾਰੀ ਵੀ ਸੰਤੋਸ਼ਜਨਕ ਨਹੀਂ ਰਹੀ। ਪਿਛਲੀ ਵਾਰ ਇਸ ਪਾਰਟੀ ਨੂੰ 44 ਸੀਟਾਂ ਮਿਲੀਆਂ ਸਨ। ਪਰ ਇਸ ਵਾਰ ਐਨਡੀਪੀ ਨੂੰ 24 ਸੀਟਾਂ ਤੇ ਹੀ ਸਬਰ ਕਰਨਾ ਪਿਆ ਹੈ। ਭਾਵੇਂ ਜਗਮੀਤ ਸਿੰਘ ਦੀ ਪਾਰਟੀ ਨੂੰ ਬਹੁਤ ਘੱਟ ਸੀਟਾਂ ਮਿਲੀਆਂ ਹਨ। ਪਰ ਉਨ੍ਹਾਂ ਦਾ ਉਦੇਸ਼ ਅਜੇ ਵੀ ਆਪਣੀ ਸਰਕਾਰ ਬਣਾਉਣਾ ਹੈ।ਜਸਟਿਨ ਟਰੂਡੋ 20 ਨਵੰਬਰ ਨੂੰ ਆਪਣੀ ਘੱਟ ਗਿਣਤੀ ਸਰਕਾਰ ਦਾ ਗਠਨ ਕਰਨਗੇ। ਜਗਮੀਤ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜੇਕਰ ਬਹੁਮਤ ਨਾ ਮਿਲਣ ਕਾਰਨ ਜਸਟਿਸ ਟਰੂਡੋ ਦੀ ਸਰਕਾਰ ਡਿੱਗ ਗਈ ਅਤੇ ਦੁਬਾਰਾ ਚੋਣਾਂ ਦਾ ਸਾਹਮਣਾ ਕਰਨਾ ਪਿਆ ਤਾਂ ਉਨ੍ਹਾਂ ਦੀ ਪਾਰਟੀ ਆਰਥਿਕ ਤੌਰ ਤੇ ਦੁਬਾਰਾ ਚੋਣਾਂ ਲੜਨ ਦਾ ਦਮ ਰੱਖਦੀ ਹੈ। ਜਸਟਿਨ ਟਰੂਡੋ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਮਨਿਓਰਿਟੀ ਸਰਕਾਰ ਬਣਾਉਣਾ ਚਾਹੁੰਦੇ ਹਨ। ਅਜਿਹੇ ਵਿੱਚ ਉਨ੍ਹਾਂ ਨੂੰ ਹੋਰ ਪਾਰਟੀਆਂ ਦੇ ਸਹਿਯੋਗ ਦੀ ਜ਼ਰੂਰਤ ਹੋਵੇਗੀ। ਇਸ ਲਈ ਹੀ ਟਰੂਡੋ ਹੋਰ ਵੱਖ ਵੱਖ ਪਾਰਟੀਆਂ ਨਾਲ ਸੰਪਰਕ ਕਰ ਰਹੇ ਹਨ।ਉਨ੍ਹਾਂ ਵੱਲੋਂ ਕੁਝ ਦਿਨ ਤੱਕ ਜਗਮੀਤ ਸਿੰਘ ਨਾਲ ਵੀ ਮੀਟਿੰਗ ਕੀਤੀ ਜਾਂਦੀ ਰਹੀ ਹੈ ਤਾਂ ਕਿ ਵੱਖ ਵੱਖ ਮੁੱਦਿਆਂ ਤੇ ਉਨ੍ਹਾਂ ਤੋਂ ਸਹਿਯੋਗ ਲਿਆ ਜਾ ਸਕੇ। ਕੈਨੇਡਾ ਵਿੱਚ ਸਨ 2006 ਵਿੱਚ ਵੀ ਬਹੁਮਤ ਨਾ ਮਿਲਣ ਕਰਕੇ ਸਟੀਫਨ ਹਾਰਪਰ ਨੇ ਮਨਿਓਰਿਟੀ ਸਰਕਾਰ ਬਣਾਈ ਸੀ। ਭਾਵੇਂ ਇਹ ਸਰਕਾਰ ਦੋ ਸਾਲ ਹੀ ਚੱਲੀ ਸੀ ਅਤੇ ਫੇਰ ਚੋਣਾਂ ਹੋਈਆਂ ਸਨ। ਅਗਲੀ ਵਾਰ ਫਿਰ ਸਟੀਫਨ ਹਾਰਪਰ ਨੇ ਦੂਜੀ ਵਾਰ ਮਨਿਓਰਟੀ ਸਰਕਾਰ ਬਣਾਈ ਸੀ। ਹੁਣ ਜਸਟਿਨ ਟਰੂਡੋ ਬਾਕੀ ਪਾਰਟੀਆਂ ਦੇ ਨਾਲ ਨਾਲ ਜਗਮੀਤ ਸਿੰਘ ਤੋਂ ਵੀ ਵੱਖ ਵੱਖ ਮੁੱਦਿਆਂ ਤੇ ਸਮਰਥਨ ਦੀ ਮੰਗ ਕਰਨਗੇ ਤਾਂ ਕਿ ਸਰਕਾਰ ਦੇ ਜ਼ਰੂਰੀ ਕੰਮਾਂ ਨੂੰ ਨੇਪਰੇ ਚੜ੍ਹਾਇਆ ਜਾ ਸਕੇ।

Related Articles

Back to top button