News

Jagmeet ਤੇ Trudeau ਨੂੰ ਵਧਾਈਆਂ ਦੇਣ ਤੇ ਫਿਰਕੂ ਲੋਕਾਂ ਨੇ ਕੱਢੀਆਂ Sirsa ਨੂੰ ਗਾਲਾਂ !!

ਕਨੇਡਾ ਵਿਚ ਹਾਲ ਹੀ ਵਿਚ ਹੋਈਆਂ ਵੋਟਾਂ ਵਿਚ ਟਰੂਡੋ ਦੀ ਜਿੱਤ ਹੋਈ ਹੈ। ਇਸਦੇ ਨਾਲ ਹੀ ਸਿੱਖ ਜਗਤ ਦਾ ਵੱਡਾ ਚਿਹਰਾ ਸਰਦਾਰ ਜਗਮੀਤ ਸਿੰਘ ਵੀ ਆਪਣੀ ਸੀਟ ਤੋਂ ਜਿੱਤ ਇਲਾਵਾ ਉਸਦੀ ਪਾਰਟੀ NDP ਨੇ ਵੀ 24 ਸੀਟਾਂ ਜਿੱਤੀਆਂ ਹਨ। ਟਰੂਡੋ ਨੂੰ ਭਾਵੇਂ ਬਹੁਮਤ ਨਹੀਂ ਮਿਲੀ ਪਰ ਫਿਰ ਵੀ ਹੋ ਸਕਦਾ ਉਹ ਜਗਮੀਤ ਸਿੰਘ ਦੀ ਪਾਰਟੀ ਨਾਲ ਸਾਂਝ ਪਾ ਕੇ ਸਰਕਾਰ ਬਣਾਉਣ। ਇਸ ਜਿੱਤ ਮਗਰੋਂ ਦਿੱਲੀ ਗੁਰਦਵਾਰਾ ਕਮੇਟੀ ਪ੍ਰਧਾਨ ਮਨਜਿੰਦਰ ਸਿਰਸਾ ਨੇ ਸਰਦਾਰ ਜਗਮੀਤ ਸਿੰਘ ਤੇ ਜਸਟਿਨ ਟਰੂਡੋ ਨੂੰ ਵਧਾਈਆ ਦਿੱਤੀਆ ਪਰ ਇਹ ਵਧਾਈਆਂ ਦੇਣ ਮਗਰੋਂ ਸਿਰਸਾ ਨੂੰ ਉਹਨਾਂ ਫਿਰਕੂ ਲੋਕਾਂ ਦੀ ਨਫਰਤ ਦਾ ਸ਼ਿਕਾਰ ਹੋਣਾ ਪਿਆ ਜੋ ਭਾਰਤੀ ਦੇਸ਼ਭਗਤੀ ਦੀ ਸੋਚ ਰੱਖਦੇ ਹਨ। ਟਵਿੱਟਰ ਤੇ ਸਿਰਸਾ ਵਲੋਂ ਦਿੱਤੀਆਂ ਵਧੀਆਂ ਤੇ ਇਹਨਾਂ ਫਿਰਕੂ ਲੋਕਾਂ ਨੇ ਸਿਰਸਾ ਨੂੰ ਗਾਲਾਂ ਕੱਢੀਆਂ ਤੇ ਜਗਮੀਤ ਨੂੰ ਅੱਤਵਾਦੀ ਲਿਖਿਆ।

ਭਾਜਪਾ ਵਿਧਾਇਕ ਤੇ ਆਪਣੇ ਆਪ ਨੂੰ ਭਾਰਤ ਮਾਂ ਦਾ ਸਪੂਤ ਅਖਵਾਉਣ ਵਾਲੇ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਉਸ ਵੇਲੇ ਬੁਰੀ ਤਰ੍ਹਾਂ ਫਸ ਗਏ ਜਦੋਂ ਉਸ ਨੇ ਜਗਮੀਤ ਸਿੰਘ ਅਤੇ ਜਸਟਿਨ ਟਰੂਡੋ ਨੂੰ ਵਧਾਈਆਂ ਦਿੱਤੀਆਂ।Image result for manjinder sirsa
ਮਨਜਿੰਦਰ ਸਿਰਸਾ ਨੂੰ ਉਸ ਦੇ ਹੀ ਖਾਸਮ ਖਾਸ ਹਿੰਦੂਆਂ ਨੇ ਉਹਨਾਂ ਦੇ ਟਵੀਟ ਥੱਲੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਹਨਾਂ ਫਿਰਕੂ ਲੋਕਾਂ ਨੇ ਜਗਮੀਤ ਸਿੰਘ ਨੂੰ ਖਾਲਿਸਤਾਨੀ ਅੱਤਵਾਦੀ ਤੱਕ ਲਿਖ ਦਿੱਤਾ।Image result for jagmeet singh and trudeau

ਵੱਡੀ ਗੱਲ ਇਹ ਹੈ ਕਿ ਸਿਰਸਾ ਖੁਦ ਵੀ ਖੁਦ ਨੂੰ ਦੇਸ਼ਭਗਤ ਕਹਿੰਦੇ ਹਨ ਤੇ ਖੁਦ ਨੂੰ ਖਾਲਿਸਤਾਨ ਦੇ ਵਿਰੋਧੀ ਦਸਦੇ ਹਨ ਪਰ ਫਿਰ ਵੀ ਉਹਨਾਂ ਵਲੋਂ ਜਗਮੀਤ ਤੇ ਟਰੂਡੋ ਨੂੰ ਦਿੱਤੀਆਂ ਵਧਾਈਆਂ ਕਰਕੇ ਫਿਰਕੂ ਲੋਕਾਂ ਨੇ ਹੀ ਉਹਨਾਂ ਦਾ ਲਿਹਾਜ ਨਹੀਂ ਕੀਤਾ। ਸਿਰਸਾ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਦੇਸ਼ਭਗਤ ਹੋਣ ਨਾਲੋਂ ਜੇਕਰ ਉਹ ਖੁਦ ਨੂੰ ਪਹਿਲਾਂ ਸਿੱਖ ਅਖਵਾਉਂਦੇ ਤਾਂ ਉਹਨਾਂ ਦੀ ਇਹ ਹਾਲਤ ਨਾ ਹੁੰਦੀ। ਕਿਉਂਕਿ ਦੇਸ਼ਭਗਤੀ ਸਿਰਫ ਇੱਕੋ ਦੇਸ਼ ਨਾਲ ਹੋ ਸਕਦਾ ਹੈ ਪਰ ਸਿੱਖ ਕਿਸੇ ਇੱਕ ਦੇਸ਼ ਦਾ ਨਾ ਹੋ ਕੇ ਸਮੁੱਚੀ ਮਾਨਵਤਾ ਦਾ ਭਲਾ ਸੋਚਣ ਵਾਲਾ ਹੁੰਦਾ ਹੈ। ਬਾਕੀ ਤੁਸੀਂ ਕੀ ਸੋਚਦੇ ਹੋ,ਸਿਰਸਾ ਨੂੰ ਕੱਢੀਆਂ ਗਾਲ਼ਾਂ ਦਾ ਮਤਲਬ ਇਹ ਸਮਝਿਆ ਜਾਵੇ ਕਿ ਜਗਮੀਤ ਦੀ ਜਿੱਤ ਭਾਰਤ ਦੀ ਬਹੁਗਿਣਤੀ ਨੂੰ ਰਾਸ ਨਹੀਂ ਆਈ ? ਆਪਣੇ ਵਿਚਾਰ ਕਮੈਂਟ ਵਿਚ ਜਰੂਰ ਦਿਓ।

Related Articles

Back to top button