Latest

India will lose foreign nurses, families and jobs in the wake of the Corona epidemic

ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਭਾਰਤ ਤੱਕ ਮਦਦ ਪਹੁੰਚਾਉਣ ਲਈ ਵਿਦੇਸ਼ੀ ਧਰਤੀ ’ਤੇ ਬੈਠੇ ਭਾਰਤੀ ਅਤੇ ਵਿਦੇਸ਼ੀ ਲੋਕ ਦਿਨ-ਰਾਤ ਕੋਸ਼ਿਸ਼ਾਂ ਕਰ ਰਹੇ ਹਨ। ਇਸ ਦੌਰਾਨ ਅਮਰੀਕਾ ਦੀਆਂ ਨਰਸਾਂ ਵੀ ਕੋਵਿਡ ਪੀੜਤਾਂ ਦੀ ਮਦਦ ਲਈ ਮੈਦਾਨ ਵਿਚ ਨਿੱਤਰੀਆਂ ਹਨ। ਦਰਅਸਲ ਨਰਸਾਂ ਦੇ ਇਕ ਗਰੁੱਪ ਨੇ ਭਾਰਤ ਦੀ ਮਦਦ ਕਰਨ ਲਈ ਅਪਣੀ ਨੌਜਰੀ ਅਤੇ ਪਰਿਵਾਰ ਛੱਡ ਕੇ ਭਾਰਤ ਆਉਣ ਦਾ ਫੈਸਲਾ ਕੀਤਾ ਹੈ।Corona Case100 ਨਰਸਾਂ ਦੇ ਇਸ ਗਰੁੱਪ ਨੂੰ ‘ਅਮੇਰੀਕਨ ਨਰਸ ਆਨ-ਏ-ਮਿਸ਼ਨ’ ਨਾਂਅ ਦਿੱਤਾ ਗਿਆ ਹੈ। ਇਹਨਾਂ ਵਿਚੋਂ 50 ਤੋਂ ਜ਼ਿਆਦਾ ਨਰਸਾਂ ਦਾ ਗਰੁੱਫ ਜੂਨ ਦੇ ਪਹਿਲਾ ਹਫ਼ਤੇ ਭਾਰਤ ਪਹੁੰਚ ਸਕਦਾ ਹੈ। ਇਹ ਸੁਝਆਅ ਵਾਸ਼ਿੰਗਟਨ ਵਿਚ ਰਹਿਣ ਵਾਲੀ ਨਰਸ ਚੇਲਸੀਆ ਵਾਲਸ਼ ਦਾ ਹੈ। ਉਹਨਾਂ ਨੇ ‘ਟ੍ਰੇਵਲਿੰਗ ਨਰਸ’ ਨਾਂਅ ਦੇ ਇਕ ਗਰੁੱਪ ਵਿਚ ਭਾਰਤ ਦੇ ਹਸਪਤਾਲਾਂ ਅਤੇ ਅੰਤਿਮ ਸਸਕਾਰ ਦੀਆਂ ਫੋਟੋਆਂ ਸ਼ੇਅਰ ਕਰਦਿਆਂ ਲਿਖਿਆ, ‘ਇਹ ਸਭ ਦੇਖ ਕੇ ਮੇਰਾ ਮਨ ਦੁਖੀ ਹੈ ਅਤੇ ਮੈਂ ਭਾਰਤ ਜਾਣ ਬਾਰੇ ਸੋਚ ਰਹੀ ਹਾਂ’।Nurseਦੱਸ ਦਈਏ ਕਿ ਵਾਲਸ਼ ਭਾਰਤ ਵਿਚ ਇਕ ਅਨਾਥ ਆਸ਼ਰਮ ਵਿਚ ਵਲੰਟੀਅਰ ਦੇ ਤੌਰ ’ਤੇ ਪਹਿਲਾਂ ਵੀ ਸੇਵਾਵਾਂ ਦੇ ਚੁੱਕੀ ਹੈ। ਨਰਸ ਦੀ ਪੋਸਟ ਤੋਂ ਬਾਅਦ ਅਮਰੀਕਾ ਦੀਆਂ ਅਨੇਕਾਂ ਨਰਸਾਂ ਨੇ ਉਸ ਨਾਲ ਸੰਪਰਕ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਮੁਸ਼ਕਿਲ ਸਮੇਂ ਵਿਚ ਭਾਰਤ ਨੂੰ ਸਾਡੀ ਲੋੜ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਹਰ ਚੁਣੌਤੀ ਮਨਜ਼ੂਰ ਹੈ।coronaਇਕ ਹੋਰ ਨਰਸ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਕੋਵਿਡ ਨਾਲ ਲੋਕਾਂ ਦੀਆਂ ਮੌਤਾਂ ਨੇ ਮੈਨੂੰ ਬਦਲ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਨੌਕਰੀ, ਪਰਿਵਾਰ ਛੱਡ ਕੇ ਦਿੱਲੀ ਜਾ ਰਹੇ ਹਾਂ। ਇੱਥੇ ਉਹ ਛੋਟੇ ਅਸਥਾਈ ਕੋਵਿਡ ਹਸਪਤਾਲਾਂ ਵਿਚ ਕੰਮ ਕਰਨਗੇ। ਇਸੇ ਟੀਮ ਦੀ ਇਕ ਨਰਸ ਹੀਥਰ ਫੋਟੋਗ੍ਰਾਫਰ ਦਾ ਕਹਿਣਾ ਹੈ ਕਿ ਉਹਨਾ ਦੇ ਦੋਸਤਾਂ ਨੇ ਉਸ ਨੂੰ ਭਾਰਤ ਨਾ ਜਾਣ ਦੀ ਸਲਾਹ ਦਿੱਤੀ।Covid Hospitalਹੀਥਰ ਦੋ ਸਾਲ ਪਹਿਲਾਂ ਸੇਵਾ ਮੁਕਤ ਹੋ ਚੁੱਕੀ ਸੀ ਪਰ ਬੀਤੇ ਸਾਲ ਕੋਰੋਨਾ ਮਹਾਂਮਾਰੀ ਦੌਰਾਨ ਉਸ ਨੇ ਕੰਮ ’ਤੇ ਪਰਤਣ ਦਾ ਫੈਸਲਾ ਕੀਤਾ। ਉਦੋਂ ਤੋਂ ਉਹ ਅਮਰੀਕਾ ਦੀਆਂ ਉਹਨਾਂ ਥਾਵਾਂ ’ਤੇ ਜਾ ਰਹੀ ਹੈ, ਜਿੱਥੇ ਨਰਸਾਂ ਦੀ ਕਮੀਂ ਹੈ। ਇਹਨਾਂ ਨਰਸਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਸਾਡੀ ਲੋੜ ਹੈ ਤੇ ਅਜਿਹੇ ਵਿਚ ਅਸੀਂ ਹੱਥਾਂ ’ਤੇ ਹੱਥ ਰੱਖ ਕੇ ਨਹੀਂ ਬੈਠ ਸਕਦੀਆਂ।Corona Caseਖ਼ਾਸ ਗੱਲ ਇਹ ਹੈ ਕਿ ਇਹ ਨਰਸਾਂ ਮਰੀਜ਼ਾਂ ਨੂੰ ਮੁਫ਼ਤ ਸੇਵਾਵਾਂ ਦੇਣਗੀਆਂ ਅਤੇ ਅਪਣਾ ਸਾਰਾ ਖਰਚਾ ਖੁਦ ਚੁੱਕਣਗੀਆਂ। ਇਸ ਦੇ ਲਈ ਉਹਨਾਂ ਨੇ ਹੁਣ ਤੱਕ 12 ਲੱਖ ਰੁਪਏ ਇਕੱਠੇ ਕੀਤੇ ਹਨ। ਟੀਮਾ ਮਕਸਦ 50 ਹਜ਼ਾਰ ਡਾਲਰ (36.6 ਲੱਖ ਰੁਪਏ) ਇਕੱਠੇ ਕਰਨਾ ਹੈ।

Related Articles

Back to top button