Sikh News

How Sikh Kirpan saved life of a soldier | Surkhab TV

ਸੰਸਾਰ ਆਪਣਾ ਕੰਮ ਕਢਵਾਉਂਦਾ ਹੈ ਪਰ ਗੁਰੂ ਸੰਸਾਰ ਤੇ ਆਉਣ ਨੂੰ ਸਫਲ ਕਰਦਾ ਹੈ। ਫੌਜ ‘ਚ ਭਰਤੀ ਹੋਇਆ ਬੰਦਾ ਉਸ ਦੇਸ਼ ਦੀ ਫੌਜ ਲਈ ਇਕ ਕਾਮਾ ਹੈ,ਤਨਖਾਹਦਾਰ ਹੁੰਦਾ ਹੈ। ਇਸ ਦੇ ਬਦਲੇ ਉਸਨੂੰ ਟਰੇਨਿੰਗ, ਹਥਿਆਰ, ਅਨੁਸ਼ਾਸ਼ਨ ਤੇ ਤਨਖਾਹ ਦਿੱਤੀ ਜਾਂਦੀ ਹੈ। ਪਰ ਗੁਰੂ ਦੇ ਕਹਿਣੇ ‘ਚ ਚੱਲ ਰਿਹਾ ਸਿੱਖ ਗੁਰੂ ਪ੍ਰੇਮ ‘ਚ ਹੀ ਇਕ ਅਨੁਸ਼ਾਸ਼ਨ ਵਿੱਚ ਰਹਿੰਦਾ ਹੋਇਆ ਅਤੇ ਗੁਰੂ ਵੱਲੋਂ ਬਖ਼ਸ਼ੇ ਕਕਾਰਾਂ ਨੂੰ ਧਾਰਨ ਕਰਦਾ ਹੋਇਆ ਤਨਖਾਹ ਤੋਂ ਬਗੈਰ ਹੀ ਸੇਵਾ ਕਰਦਾ ਹੈ। ਨਵਾਂ ਵਿਚਾਰ ਕਹਿੰਦਾ ਹੈ ਕਿ ਬੰਦਾ ਓਹੋ ਜਿਹਾ ਬਣ ਜਾਵੇ ਜਿਵੇਂ ਦਾ ਉਸਦਾ ਆਸਾ ਪਾਸਾ ਅਤੇ ਉਸਦਾ ਦੇਸ਼ ਉਸਨੂੰ ਘੜਦਾ ਹੈ। ਪਰ ਗੁਰੂ ਕਿਸੇ ਦੇਸ਼,ਕਿਸੇ ਕਾਲ ਤੇ ਆਸੇ ਪਾਸੇ ਤੋਂ ਸਦੀਵੀਂ ਨਿਰਲੇਪ ਬਖ਼ਸ਼ਿਸ਼ ਹੈ। ਉਸਦੀ ਬਕਸ਼ੀ ਭਗਓਤੀ ਦੀ ਬਖ਼ਸ਼ਿਸ਼ ਅਕਾਲ ਪੁਰਖ ਦੀ ਸ਼ਕਤੀ ਨੂੰ ਨਮਸਕਾਰ ਕਰਦੀ ਹੋਈ ਸਿੱਖ ਨੂੰ ਨਿਰਭੈ ਤੇ ਨਿਰਵੈਰ ਹੋਕੇ ਸ਼੍ਰਿਸ਼ਟ ਉਬਾਰਨ ਵੱਲ ਤੋਰਦੀ ਹੈ। ਖਾਲਸੇ ਦੀ ਕਿਰਪਾਨ ਗੁਰੂ ਦੀ ਮੇਹਰ ਨਾਲ ਓਥੇ ਵੀ ਕੰਮ ਆਉਂਦੀ ਹੈ ਜਿਥੇ ਦੁਨਿਆਵੀ ਗਿਣਤੀਆਂ ਮਿਣਤੀਆਂ ਸਭ ਫੇਲ੍ਹ ਹੋ ਜਾਂਦੀਆਂ ਹਨ। ਸਾਡੇ ਕਈ ਪ੍ਰਚਾਰਕ ਅੱਜ ਕਹਿ ਦਿੰਦੇ ਕਿ ਸ੍ਰੀ ਸਾਹਿਬ ਦੀ ਕੀ ਲੋੜ,ਇਹ ਤਾਂ ਪੁਰਾਣਾ ਹਥਿਆਰ ਹੈ,ਨਾਲ ਇਹ ਵੀ ਮੀਸਣੇ ਜਿਹੇ ਬਣਕੇ ਆਖ ਜਾਂਦੇ ਕਿ ਅੱਜ ਦਾ ਸਮਾਂ ਹਥਿਆਰ ਦਾ ਨਹੀਂ ਵਿਚਾਰ ਦਾ ਹੈ। ਚੀਨ-ਭਾਰਤ ਦਰਮਿਆਨ ਚਲ ਰਹੀ ਕਸ਼ਮਕਸ਼ ਵਿਚ ਇਹਨਾਂ ਸਿੱਖ ਫੌਜੀਆਂ ਨੇ ਜੇ ਗੁਰੂ ਦੀ ਮੰਨੀ ਤਾਂ ਗੁਰੂ ਦੀਆਂ ਬਖ਼ਸ਼ਿਸ਼ਾਂ ਸਦਕਾ ਅੱਜ ਦੁਸ਼ਮਣ ਦੇ ਘੇਰੇ ਚੋਂ ਜਿਉਂਦੇ ਆ ਗਏ। ਜੇ ਗੁਰੂ ਦੀ ਬਕਸ਼ੀ ਸ੍ਰੀ ਸਾਹਿਬ ਨਾ ਹੁੰਦੀ ਤਾਂ ਕਫ਼ਨ ਵਿਚ ਲਾਸ਼ ਆਉਂਦੀ,ਹਥਿਆਰ ਦੀ ਥਾਂ ਵਿਚਾਰ ਕਰਨ ਲਗਦੇ ਤਾਂ ਮੁੜਕੇ ਵਾਪਸ ਨਾ ਆਉਂਦੇ। What about the taiaha?' Winston Peters opposes kirpan change - NZ ...
ਚੀਨੀ ਫੌਜੀਆਂ ਨਾਲ ਝੜਪ ਚੋਂ ਬਚਕੇ ਆਏ ਫੌਜੀ ਸੁਰਿੰਦਰ ਸਿੰਘ ਨੇ ਉਸ ਰਾਤ ਆਪਣੇ ਪਰਿਵਾਰ ਨੂੰ ਹਸਪਤਾਲ ਤੋਂ ਫੋਨ ਕੀਤਾ ਸੀ ਤੇ ਦੱਸਿਆ ਕਿ ਕਿਵੇਂ ਚੀਨ ਦੇ ਫੌਜੀ 2000-2500 ਸਨ ਤੇ ਉਹ ਸਿਰਫ 300-400 ਸਨ ਇਸ ਝੜਪ ਵਿਚ ਸੁਰਿੰਦਰ ਸਿੰਘ ਨੇ ਕਿਵੇਂ ਆਪਣੀ ਸ੍ਰੀ ਸਾਹਿਬ ਨਾਲ ਚੀਨੀ ਫੌਜੀਆਂ ਦਾ ਮੁਕਾਬਲਾ ਕੀਤਾ ਤੇ ਬਚਕੇ ਨਿਕਲਿਆ। ਸੁਰਿੰਦਰ ਸਿੰਘ ਦੇ ਪਿਤਾ ਅਨੁਸਾਰ “ਸੁਰਿੰਦਰ ਦਾ ਫੋਨ ਆਇਆ ਅਚਾਨਕ,ਤੇ ਉਸਨੇ ਦੱਸਿਆ ਕਿ ਉਹ ਜ਼ਖਮੀ ਹੋ ਗਿਆ ਸੀ ਤੇ ਲੇਹ ਦੇ ਹਸਪਤਾਲ ਵਿਚ ਦਾਖਲ ਹੈ। ਸਾਡੇ ਤੇ ਚੀਨੀ ਫੌਜੀਆਂ ਨੇ ਹਮਲਾ ਕਰ ਦਿੱਤਾ ਸੀ ਜਿਨਾਂ ਕੋਲ ਰਾਡਾਂ,ਡੰਡੇ ਸਨ ਤੇ ਉਹਨਾਂ ਨੇ ਸਾਡੇ ਤੇ ਪੱਥਰ ਵੀ ਚਲਾਏ। ਸਾਡੇ ਕੋਲ ਕੁਝ ਨਹੀਂ ਸੀ,ਅਸੀਂ ਖਾਲੀ ਹੱਥ ਸੀ,ਹੱਥੋਪਾਈ ਹੋਈ ਤੇ ਬਚਕੇ ਆਏ ਮਸੀਂ”। ਸੁਰਿੰਦਰ ਸਿੰਘ ਦੀ ਘਰਵਾਲੀ ਨੇ ਦੱਸਿਆ ਕਿ ਸੁਰਿੰਦਰ ਨੇ ਫੋਨ ਤੇ ਦੱਸਿਆ ਕਿ ਗੁਰੂ ਦੀ ਬਕਸ਼ੀ ਸ੍ਰੀ ਸਾਹਿਬ ਨਾਲ ਉਸਨੇ ਟਾਕਰਾ ਕੀਤਾ ਤੇ ਬਚਿਆ। ਵੈਸੇ ਹਥਿਆਰਾਂ ਦੀ ਥਾਂ ਵਿਚਾਰ ਦੀ ਜੰਗ ਕਹਿਣ ਵਾਲੇ ਇਹਨਾਂ ਪ੍ਰਚਾਰਕਾਂ ਨੂੰ ਚੀਨ ਬਾਰਡਰ ਤੇ ਭੇਜਣਾ ਚਾਹੀਦਾ,ਸ਼ਾਇਦ ਵਿਚਾਰ ਨਾਲ ਚੀਨ ਦੀ ਫੌਜ ਨੂੰ ਲੰਮਿਆਂ ਪਾ ਲੈਣ,ਕਿ ਨਹੀਂ ?? ਨਾਲੇ ਪਤਾ ਲੱਗਜੂ ਕਿ ਡੈਮੋਕਰੇਸੀ ਕੰਮ ਆਉਂਦੀ ਕਿ ਅਗਲੇ ਛਿੱਤਰ ਦੀ ਬੋਲੀ ਬੋਲਦੇ। ਇਹ ਸਮਝ ਲਓ,ਇਹ ਸ੍ਰੀ ਸਾਹਿਬ ਗੁਰੂ ਨੇ ਬਕਸ਼ੀ ਹੈ,ਇਹ ਸਦੀਵੀ ਹੈ। “ਯਹੈ ਹਮਾਰੇ ਪੀਰ”

Related Articles

Back to top button