Latest

Heavy rains are expected in these parts of Punjab in the coming days

ਪੰਜਾਬ ਦਾ ਮੌਸਮ ਪਿਛਲੇ ਦਿਨਾਂ ਤੋਂ ਲਗਾਤਾਰ ਸਾਫ ਬਣਿਆ ਹੋਇਆ ਹੈ। ਹਾਲਾਂਕਿ ਕੁਝ ਦਿਨਾਂ ਤੋਂ ਠੰਡ ਵਧਦੀ ਦਿਖਾਈ ਦੇ ਰਹੀ ਹੈ । ਸਾਲ ਦਾ ਪਹਿਲਾ ਤਕੜਾ ਪੱਛਮੀ ਸਿਸਟਮ 2 ਤੋਂ 6 ਜਨਵਰੀ ਵਿਚਕਾਰ ਪੰਜਾਬ ਸਮੇਤ ਪੂਰੇ ਉੱਤਰ ਭਾਰਤ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਹੈ,WD ਸਿਸਟਮ ਨੂੰ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਨਮ ਪੂਰਬੀ ਹਵਾਵਾਂ ਦੀ ਚੰਗੀ ਸਹਾਇਤਾ ਹਾਸਿਲ ਹੋਵੇਗੀ, ਜਿਸ ਨਾਲ ਪੰਜਾਬ ਹਰਿਆਣਾ ਅਤੇ ਦਿੱਲੀ ਦੇ ਬਹੁਤੇ ਖੇਤਰਾਂ ਚ ਦਰਮਿਆਨੇ ਮੀਂਹ ਅਤੇ ਕਿਤੇ-ਕਿਤੇ ਭਾਰੀ ਮੀਂਹ ਨਾਲ ਗੜੇਮਾਰੀ ਦੀ ਵੀ ਸੰਭਾਵਣਾ ਹੈ।ਹਾਲਾਂਕਿ ਨਮ ਪੂਰਬੀ ਹਵਾਵਾਂ ਕਰਕੇ ਪੰਜਾਬ ਵਿੱਚ ਕੜਾਕੇ ਦੀ ਠੰਡ ਤੋਂ ਮਿਲੇਗੀ ਰਾਹਤ ਜਰੂਰ ਮਿਲੇਗੀ ।ਅੱਜ ਦਪਿਹਰ ਬਾਅਦ ਤੋਂ ਟੁੱਟਵੀਆਂ ਥਾਵਾਂ ਤੇ ਪੰਜਾਬ ਚ ਹਲਕੇ ਮੀਂਹ ਦੀ ਸੁਰੂਆਤ ਹੋਵੇਗੀ, 3-4 ਅਤੇ 5 ਜਨਵਰੀ ਨੂੰ ਚੱਲਦੇ ਤੇਜ ਪੁਰੇ ਨਾਲ ਕਾਰਵਾਈ ਬਹੁਤੇ ਖੇਤਰਾਂ ਚ’ ਵਧੇਗੀ, ਤੇਜ ਗਰਜ-ਚਮਕ ਵਾਲੇ ਬੱਦਲਾਂ ਨਾਲ ਬਠਿੰਡਾ, ਮਾਨਸਾ, ਬਰਨਾਲਾ, ਫਿਰੋਜਪੁਰ, ਮੁਕਤਸਰ, ਅਬੋਹਰ, ਰਾਮਪੁਰਾ, ਫਰੀਦਕੋਟ, ਗੰਗਾਨਗਰ, ਹਨੂੰਮਾਨਗੜ, ਸਿਰਸਾ, ਦਰਮਿਆਨੇ ਮੀਂਹ ਦੀ ਆਸ ਹੈ,ਜਦ ਕਿ ਸੰਗਰੂਰ, ਪਟਿਆਲਾ, ਫਤਿਹਗੜ ਸਾਹਿਬ, ਚੰਡੀਗੜ, ਮੋਹਾਲੀ, ਅਨੰਦਪੁਰ ਸਾਹਿਬ, ਨਵਾਂਸਹਿਰ, ਅਮ੍ਰਿਤਸਰ, ਤਰਨਤਾਰਨ, ਮੋਗਾ, ਲੁਧਿਆਣਾ, ਜਲੰਧਰ, ਹੁਸਿਆਰਪੁਰ, ਗੁਰਦਾਸਪੁਰ, ਪਠਾਨਕੋਟ ਖੇਤਰਾਂ ਦਰਮਿਆਨੇ ਮੀਂਹ ਨਾਲ ਕਿਤੇ-ਕਿਤੇ ਭਾਰੀ ਫੁਹਾਰਾਂ ਦੀ ਉਮੀਦ ਵੀ ਰਹੇਗੀ, 6 ਜਨਵਰੀ ਨੂੰ ਸਿਸਟਮ ਕਮਜੋਰ ਹੋਣ ਨਾਲ ਹੱਲਚਲ ਘਟੇਗੀ।ਕਿਸਾਨ ਅੰਦੋਲਨ ਮੀਂਹ ਅਲਰਟਕੱਲ ਸਵੇਰ ਤੋਂ ਸਿੰਘੂ, ਕੁੰਡਲੀ, ਅਤੇ ਟਿੱਕਰੀ ਬਾਰਡਰ ਤੇ ਹਲਕੇ ਮੀਂਹ ਦੀ ਸੁਰੂਆਤ ਹੋਵੇਗੀ 3 ਤੋਂ 5 ਜਨਵਰੀ ਦੌਰਾਨ ਤੇਜ ਹਵਾਵਾਂ ਅਤੇ ਗਰਜ-ਚਮਕ ਨਾਲ ਦਰਮਿਆਨੇ ਮੀਂਹ ਅਤੇ ਕਿਤੇ- ਕਿਤੇ ਭਾਰੀ ਫੁਹਾਰਾਂ ਤੋਂ ਵੀ ਇਨਕਾਰ ਨਹੀਂ, ਸੋ ਕਿਸਾਨ ਵੀਰ ਪਹਿਲੋਂ ਹੀ ਪ੍ਰਬੰਧ ਕਰਕੇ ਰੁੱਖਣ।

Related Articles

Back to top button