News

Have you ever thought ਜਹਾਜ ਰੰਗ ਬਿਰੰਗੇ ਕਿਉਂ ਨਹੀਂ ਹੁੰਦੇ, ਜਹਾਜਾਂ ਨੂੰ ਹਮੇਸ਼ਾ ਸਫੇਦ ਰੰਗ ਹੀ ਕਿਉਂ ਕੀਤਾ ਜਾਂਦਾ ਹੈ, ਪੜ੍ਹੋ ਜਾਣਕਾਰੀ

ਅਕਸਰ ਹੀ ਸਵਾਲ ਕੀਤਾ ਜਾਂਦਾ ਹੈ ਕਿ ਸਾਰੇ ਹਵਾਈ ਜਹਾਜ਼ ਸਫੇਦ ਰੰਗ ਦੇ ਹੀ ਕਿਉਂ ਹੁੰਦੇ ਹਨ। ਹਵਾਈ ਜਹਾਜ਼ਾਂ ਦੇ ਰੰਗ ਭੜਕੀਲੇ ਕਿਉਂ ਨਹੀਂ ਹੁੰਦੇ। ਜਦ ਕਿ ਕਾਰਾਂ ਆਦਿ ਤਾਂ ਕਈ ਰੰਗਾਂ ਵਿੱਚ ਆਉਂਦੀਆਂ ਹਨ। ਹਵਾਈ ਜਹਾਜ਼ ਵਿੱਚ ਵੀ ਯਾਤਰੀ ਹੀ ਬੈਠਦੇ ਹਨ ਅਤੇ ਕਾਰਾਂ ਵਿੱਚ ਵੀ ਯਾਤਰੀ ਹੀ ਬੈਠਦੇ ਹਨ। ਫਿਰ ਹਵਾਈ ਜਹਾਜ਼ ਜਿਆਦਾਤਰ ਸਫੈਦ ਰੰਗ ਦੇ ਹੀ ਕਿਉਂ ਹੁੰਦੇ ਹਨ। ਅਸੀਂ ਦੇਖਦੇ ਹਾਂ ਕਿ ਸਰਦੀ ਦੀ ਸੁਰੰਗ ਵਰਗੇ ਕੱਪੜੇ ਜ਼ਿਆਦਾ ਪਾਉਂਦੇ ਹਨ। ਕਿਉਂਕਿ ਭੜਕੀਲੇ ਰੰਗ ਸੂਰਜ ਦੀ ਗਰਮੀ ਨੂੰ ਜ਼ਿਆਦਾ ਸੋਖਦੇ ਹਨ। ਜਦ ਕਿ ਸਫੈਦ ਰੰਗ ਗਰਮੀ ਨੂੰ ਘੱਟ ਸਕਦਾ ਹੈ।ਹਵਾਈ ਜਹਾਜ਼ ਆਸਮਾਨ ਵਿੱਚ ਉੱਡਦੇ ਹਨ। ਉਹ ਕਾਰਾਂ ਦੀ ਬਜਾਏ ਸੂਰਜ ਦੇ ਜ਼ਿਆਦਾ ਨੇੜੇ ਹੁੰਦੇ ਹਨ। ਜੇਕਰ ਇਨ੍ਹਾਂ ਦਾ ਰੰਗ ਸਫ਼ੇਦ ਨਾ ਹੋਵੇ ਤਾਂ ਜਹਾਜ਼ਾਂ ਦੇ ਅੰਦਰਲੇ ਤਾਪਮਾਨ ਨੂੰ ਸਹੀ ਮਾਤਰਾ ਵਿੱਚ ਰੱਖਣ ਲਈ ਹੋਰ ਜ਼ਿਆਦਾ ਖਰਚਾ ਆਵੇਗਾ। ਇਸ ਲਈ ਹੀ ਜਹਾਜ਼ਾਂ ਦਾ ਰੰਗ ਸਫੈਦ ਰੱਖਿਆ ਜਾਂਦਾ ਹੈ। ਇਸ ਤੋਂ ਬਿਨਾਂ ਸਫ਼ੈਦ ਰੰਗ ਸਸਤਾ ਵੀ ਪੈਂਦਾ ਹੈ। ਇੱਕ ਆਮ ਜਹਾਜ਼ ਨੂੰ 65 ਗੇਲਨ ਜਾਂ 245 ਲੀਟਰ ਰੰਗ ਦੀ ਜ਼ਰੂਰਤ ਪੈਂਦੀ ਹੈ।ਇੰਨੀ ਮਾਤਰਾ ਵਿੱਚ ਕੀਤੇ ਜਾਣ ਵਾਲੇ ਰੰਗ ਨਾਲ ਕਾਫੀ ਜ਼ਿਆਦਾ ਵਧ ਜਾਂਦਾ ਹੈ। ਇਸ ਕਰਕੇ ਸਫੈਦ ਰੰਗ ਕਰਨ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ। ਅਸਮਾਨ ਵਿੱਚ ਉੱਡ ਰਹੀਆਂ ਚਿੜੀਆਂ ਜੇਕਰ ਜਹਾਜ਼ ਨਾਲ ਟਕਰਾ ਜਾਣ ਤਾਂ ਇਹ ਹਾਦਸਾ ਵਾਪਰ ਸਕਦਾ ਹੈ। ਇਹ ਚਿੜੀਆਂ ਚਿੱਟੇ ਰੰਗ ਨੂੰ ਜਲਦੀ ਪਛਾਣ ਲੈਂਦੀਆਂ ਹਨ ਅਤੇ ਜਹਾਜ਼ ਤੋਂ ਦੂਰ ਹੱਟ ਜਾਂਦੀਆਂ ਹਨ। ਜੇਕਰ ਜਹਾਜ਼ ਦਾ ਰੰਗ ਹੋਰ ਹੋਵੇ ਤਾਂ ਉਹ ਇਸ ਨਾਲ ਟਕਰਾ ਸਕਦੀਆਂ ਹਨ।ਆਮ ਲੋਕਾਂ ਦਾ ਇਹ ਵੀ ਵਿਚਾਰ ਹੈ ਕਿ ਸਫੈਦ ਰੰਗ ਦਾ ਵਾਹਨ ਦੁਬਾਰਾ ਵੀ ਵਿਕ ਜਾਂਦਾ ਹੈ। ਜਦਕਿ ਹੋਰ ਰੰਗਾਂ ਦੇ ਵਾਹਨ ਦੁਬਾਰਾ ਘੱਟ ਵਿਕਦੇ ਹਨ। ਜਹਾਜ਼ ਭਾਵੇਂ ਰੀ ਸੇਲ ਨਹੀਂ ਹੁੰਦੇ ਪਰ ਇਹ ਫੈਕਟਰ ਕੰਮ ਜ਼ਰੂਰ ਕਰਦਾ ਹੈ। ਜਦੋਂ ਵੀ ਜਹਾਜ਼ ਟੇਕਆਫ ਜਾਂ ਲੈਂਡਿੰਗ ਕਰਦਾ ਹੈ ਤਾਂ ਏਅਰ ਹੋਸਟਸ ਦੁਆਰਾ ਯਾਤਰੀਆਂ ਨੂੰ ਵਿੰਡੋ ਫਲੈਪ ਖੋਲ੍ਹਣ ਨੂੰ ਕਿਹਾ ਜਾਂਦਾ ਹੈ ਤਾਂ ਕਿ ਜੇਕਰ ਕੋਈ ਕ੍ਰੈਕ ਜਾਂ ਸਪਾਰਕ ਹੋਵੇ ਤਾਂ ਇਹ ਸਫੈਦ ਪਰਤ ਤੇ ਤੁਰੰਤ ਨਜ਼ਰ ਆ ਜਾਵੇਗਾ। ਇਸ ਲਈ ਇਸ ਪੱਖੋਂ ਵੀ ਸਫੈਦ ਰੰਗ ਲਾਭਦਾਇਕ ਹੈ।

Related Articles

Back to top button