Punjab

Handicapped ਕ੍ਰਿਕਟ ਦਾ ਖਿਡਾਰੀ,ਦੁੱਧ ਵੇਚਕੇ ਕਰਦਾ ਹੈ ਗੁਜਾਰਾ | Wheelchair Cricketer | Surkhab Tv

ਮੋਗੇ ਜਿਲੇ ਵਿਚ ਪਿੰਡ ਪੈਂਦਾ ਹੈ ਮਹਿਰੋਂ ਜਿਥੋਂ ਦਾ 47 ਸਾਲ ਦਾ ਨੌਜਵਾਨ ਹੈ ਨਿਰਮਲ ਸਿੰਘ। ਬਚਪਨ ਤੋਂ ਹੀ ਨਿਰਮਲ ਪੋਲੀਓ ਦਾ ਸ਼ਿਕਾਰ ਹੋਣ ਕਰਕੇ ਅੰਗਹੀਣ ਹੋ ਗਿਆ ਪਰ ਉਸਨੇ ਜਿੰਦਗੀ ਨੂੰ ਅੰਗਹੀਣ ਨਹੀਂ ਹੋਣ ਦਿੱਤਾ। ਬਾਰਵੀਂ ਕੀਤੀ ਤੇ ਛੋਟੇ ਮੋਟੇ ਕੱਮ ਕਰ ਕੀਤੇ। ਸੋਸ਼ਲ ਮੀਡੀਆ ਤੇ ਆਪਣੇ ਵਰਗੇ ਅੰਗਹੀਣ ਦੇਖੇ ਜੋ wheelchair ਤੇ ਬੈਠਕੇ Cricket ਖੇਡਦੇ ਸਨ ਤੇ ਓਹਨਾ ਨੂੰ ਦੇਖਕੇ ਨਿਰਮਲ ਦੇ ਮਨ ਵਿਚ ਵੀ ਕ੍ਰਿਕਟ ਖੇਡਣ ਦਾ ਫੁਰਨਾ ਫੁਰਿਆ। Wheelchair Cricket Association ਨਾਲ ਸੰਪਰਕ ਕਰਕੇ ਚੰਡੀਗੜ ਪਹੁੰਚ ਗਿਆ ਜਿਥੇ ਜਾ ਕੇ ਉਸਨੇ ਟਰੇਨਿੰਗ ਕੀਤੀ। ਇਸਤੋਂ ਬਾਅਦ ਨਿਰਮਲ 2019 ਵਿਚ ਪੰਜਾਬ ਵਿਚ ਟੀਮ ਵਲੋਂ ਪਹਿਲਾ ਮੈਚ ਖੇਡਿਆ https://www.india.com/news/agencies/shimla-1-dead-7-injured-after ...ਜਿਸ ਵਿਚ ਪੰਜਾਬ ਨੇ ਉੱਤਰ ਪ੍ਰਦੇਸ਼ ਨੂੰ ਹਰਾਇਆ ਤੇ ਇਸ ਮੈਚ ਵਿਚ ਉਸਨੂੰ Man Of The Match ਵੀ ਮਿਲਿਆ। ਭਾਵੇਂ ਕਿ ਹੁਣ ਤੱਕ ਨਿਰਮਲ ਸਿੰਘ ਪੰਜਾਬ ਵਲੋਂ ਕਈ ਮੈਚ ਖੇਡ ਚੁੱਕਿਆ ਪਰ ਹਾਲ ਇਹ ਹਨ ਕਿ ਦੁੱਧ ਵੇਚਕੇ ਉਸਨੂੰ ਘਰ ਦਾ ਗੁਜਰ ਕਰਨਾ ਪੈ ਰਿਹਾ ਹੈ।ਨਿਰਮਲ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਸਦਾ ਘਰਵਾਲਾ ਵਿਦੇਸ਼ ਗਏ ਸਨ ਜਿਥੇ ਕਿਸੇ ਮਾਮਲੇ ਵਿਚ ਕੈਦ ਹੋ ਗਈ। ਏਧਰ ਘਰ ਵਿਚ ਗਰੀਬੀ ਹੋਣ ਕਰਕੇ ਘਰ ਦਾ ਗੁਜਾਰਾ ਕਰਨ ਲਈ ਦੁੱਧ ਵੇਚ ਰਹੇ ਹਨ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੀ ਕੋਈ ਸਹਾਇਤਾ ਕੀਤੀ ਜਾਵੇ।ਸੋ ਅਜਿਹੇ ਕਈ ਨੌਜਵਾਨ ਹਨ ਜੋ ਆਪਣੇ ਸਿਰ ਤੇ ਵੱਡਿਆ ਮੱਲਾਂ ਮਾਰ ਰਹੇ ਹਨ ਪਰ ਇਹ ਪੰਜਾਬ ਦੀ ਤ੍ਰਾਸਦੀ ਹੈ ਕਿ ਇਥੇ ਪੜੇ ਲਿਖਿਆਂ ਨੂੰ ਵੀ ਨੌਕਰੀ ਨਹੀਂ ਮਿਲਦੀ ਅਜਿਹੇ ਹੋਣਹਾਰ ਨੌਜਵਾਨਾਂ ਦੀ ਮਿਹਨਤ ਦਾ ਮੁੱਲ ਕਿਸਨੇ ਪਾਉਣਾ ?

Related Articles

Back to top button