Health

GuruNanak Modikhana ਨੇ ਹਿਲਾ ਦਿੱਤਾ ਮੈਡੀਕਲ ਅਮਲਾ | Generic vs Ethical Medicine | Jaspreet Kaur

ਮੋਦੀ ਖਾਨਾ ਸ਼ਬਦ ਕੋਈ ਨਵਾਂ ਨਹੀਂ ਪਰ ਇਹੀ ਦਿਨੀ ਇਹ ਬਹੁਤ ਚਰਚਾ ਵਿੱਚ ਹੈ ਹਰ ਇਨਸਾਨ ਇਹੀ ਗੱਲ ਕਹਿ ਰਿਹਾ ਹੈ ਕਿ ਸਾਡੇ ਸ਼ਹਿਰ ਵਿੱਚ ਵੀ ਅਜਿਹਾ ਮੋਦੀਖਾਨਾ ਖੁੱਲੇ ਜਿੱਥੇ ਘੱਟ ਰੇਟਾਂ ਤੇ ਦਵਾਈਆਂ ਜਾਂ ਹੋਰ ਜਰੂਰਤ ਦੀਆਂ ਵਸਤਾਂ ਮਿਲ ਸਕਣ, ਅੱਜ ਇਸ ਮਸਲੇ ਤੇ ਤਹਾਨੂੰ ਖਾਸ ਜਾਣਕਾਰੀ ਦੇਵਾਂਗੇ .. ਹਾਲ ਹੀ ਵਿੱਚ ਲੁਧਿਆਣਾ ਵਿੱਚ ਖੁੱਲੇ ਗੁਰੂ ਨਾਨਕ ਮੋਦੀ ਖਾਨਾ ਨੂੰ ਲੈ ਕੇ ਇੱਕ ਵੱਡੀ ਚਰਚਾ ਛਿੜ ਗਈ ਹੈ, ਬਹੁਤ ਮੈਡੀਕਲ ਖਿੱਤੇ ਦੇ ਲੋਕਾਂ ਨੇ ਇਸਦਾ ਵਿਰੋਧ ਵੀ ਕੀਤਾ ਹੈ ਕਿ ਗੁਰੂ ਨਾਨਕ ਮੋਦੀਖਾਨੇ ਵਾਲੇ ਬਲਜਿੰਦਰ ਸਿੰਘ ਜਿੰਦੂ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ, ਮੈਡੀਕਲ ਵਾਲਿਆਂ ਨੇ ਨਵਾਂ ਕਾਰਨ ਇਹ ਦੱਸਿਆ ਹੈ ਕਿ ਦਵਾਈਆਂ ਦੋ ਤਰਾਂ ਦੀਆਂ ਹੁੰਦੀਆਂ ਹਨ generic ਅਤੇ ethical, ਮੈਡੀਕਲ ਵਾਲੀਆਂ ਤੇ ਕੁੱਝ ਡਾਕਟਰਾਂ ਦਾ ਕਹਿਣਾ ਹੈ ਕਿ ਗੁਰੂ ਨਾਨਕ ਮੋਦੀਖਾਨਾ ਵਾਲਾ generic ਦਵਾਈਆਂ ਬਾਰੇ ਦੱਸ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਤੇ ਮੈਡੀਕਲ ਖਿੱਤੇ ਵਾਲੇ ਲੋਕਾਂ ਨੂੰ ਬਦਨਾਮ ਕਰ ਰਹੇ ਹਨ..ਹੁਣ ਬਹੁਤ ਲੋਕਾਂ ਦੇ ਮਨ ਵਿੱਚ ਸਵਾਲ ਹੈ ਕਿ generic ਅਤੇ ethical ਦਵਾਈ ਵਿੱਚ ਕਿ ਫਰਕ ਹੈ ? ਕਿਹੜੀ ਦਵਾਈ,ਵਰਤਨੀ ਚਾਹਿਦੀ generic ਅਤੇ ethical ਦਵਾਈਆਂ ਦੇ ਫਾਈਦੇ ਨੁਕਸਾਨ ਵੱਖੋ ਵੱਖਰੇ ਹਨ ਜਾਂ ਕੋਈ ਫਰਕ ਨਹੀਂ, ਅੱਜ ਇਸ ਬਾਰੇ ਤਹਾਨੂੰ ਸਾਰੀ ਜਾਣਕਾਰੀ ਦੇਵਾਂਗੇ .. ਲੋਕਾਂ ਦਾ ਪਹਿਲਾ ਸਵਾਲ ਹੈ ਕਿ ..generic ਅਤੇ ethical ਵਿੱਚ ਮੁੱਖ ਫਰਕ ਕੀ ਹੈ ?ਪਹਿਲਾਂ ਗੱਲ ਕਰਦੇ ਹਾਂ ethical ਮੇਡੀਸਨ ਦੀ ਜਿਸ ਨੂੰ ਬਰਾਂਡੈਂਡ ਮੈਡੀਸਨ ਵੀ ਆਖ ਦਿੰਦੁੇ ਹਾਂ ..ethical ਮੈਡੀਸਨ ਨੂੰinnovator drug ਵੀ ਕਿਹਾ ਜਾਂਦਾ ਹੈ ਜਾਂ ਮੈਡੀਕਲ ਖੇਤਰ ਵਿੱਚ ਰਿਸਰਚ ਮਾਲੀਕਿਊਲ ਵੀ ਕਹਿੰਦੇ ਹਨ ਮਤਲਬ ਕਿ ਇਸ ਨੂੰ ਜਿਸ ਕੰਪਨੀ ਜਾਂ ਬਰਾਂਡ ਨੇ ਖੋਜੀਆ ਹੁੰਦਾ ਹੈ ਪਹਿਲਾਂ ਉਹੀ ਇਸ ਨੂੰ ਵੇਚਦਾ ਹੈ ਤੇ ਇਸ ਦਾ ਪੇਟੈਂਟ ਕਰਵਾਊਂਦਾ ਹੈ ..ਕਿਸੇ ਦਵਾਈ ਦਾ ਪੇਟੇਂਟ ੫ ਸਾਲ ਕਿਸੇ ਦਾ ੧੦ ਸਾਲ ਜਾਂ ੨੦ ਸਾਲ ਵੀ ਹੋ ਸਕਦਾ ਹੈ ਮਤਲਬ ਕਿ ਇਸ ਪੇਟੈਂਟ ਪੀਰੀਅਡ ਦੌਰਾਨ ਕੋਈ ਹੋਰ ਕੰਪਨਿ ਇਸ ਦਵਾਈ ਜਾਂ ਇਸ ਰਸਾਇਣਿਕ ਫਾਰਮੂਲੇ ਨੂੰ ਨਹੀਂ ਵਰਤ ਸਕਦੀ ..ਦੂਜੇ ਪਾਸੇ ਗੱਲ ਕਰੀ generic ਮੈਡੀਸਨ ਦੀ ਤਾਂ ਇਹ ਮੈਡੀਸਨ ਬਰਾਂਡੈਡ ਮੈਡੀਸਨ ਜਾਂ ਜਿਸ ਨੰ ethical ਕਹਿਮਦੇ ਨੇ ਉਸ ਦੀ ਨਕਲ ਹੁਮਦੀ ਹੈ .. ਮਤਲਬ ਕਿ generic ਮੈਡੀਸਨ ਤਦ ਹੀ ਬਣਦੀ ਹੈ ਜਦ ਕਿਸੇ ਕੰਪਨੀ ਦੇ ਬਰਾਂਡ ਦਾ ਪੇਟੈਂਟ ਐਕਸਪਾਈਰ ਹੋ ਜਾਂਦਾ ਹੈ ਜਾਂ ਉ ਕਿਸੇ ਹੋਰ ਨੂਮ ਇਸ ਦੀ ਵਰਤੋਂ ਦੀ ਆਗਿਆਂ ਦਿੰਦੇ ਹਨ ਜਾਂ ਵੇਚਦੇ ਹਨ ..ਹੁਣ ਇੱਥੇ ਦੂਜਾ ਸਵਾਲ ਹੈ ਕਿ generic ਅਤੇ ethical ਦਵਾਈ ਵਿੱਚ ਕੀ ਕੀ ਸਮਾਨਤਾਵਾਂ ਨੇ ?ਤਹਾਨੂੰ ਦੱਸ ਦਈਏ ਕਿ ਦੋਹਾਂ ਵਿੱਚ ਪਾਅਆ ਜਾਣ ਵਾਲਾ ਐਕਟਿਵ ਮਾਲੀਕਿਉ਼ਲ ਸੇਮ ਹੁੰਦਾ ਹੈ , ਦੋਹਾਂ ਦੇ ਸਾਈਡ ਅਫੈਕਿਟ, ਫਾਈਦੇ ਨੁਕਸਾਨ , ਇੱਕੋ ਜਿੰਨੇ ਹੋਣਦਗੇ ,, ਕਿਉਂ ਕਿ ਦੋਹਾਂ ਵਿੱਚ ਇੱਕੋ ਮਾਤਰਾ ਇੱਕੋ ਅਂਨੁਪਾਤ ਵਿੱਚ ਹੀ ਰਸਾਇਣਿਕ ਪਤਾਰਥ , ਦੋਹਾਂ ਦੀ ਬਾਇਉ ਅਵੈਲੀਬਿਲਟੀ ਵੀ ਬਰਾਬਰ ਹੁੰਦੀ ਹੈ ,It's time to bring generic drug manufacturing back to the U.S. - STAT,generic medicine is the same as a brand-name medicine in dosage, safety, effectiveness, strength, stability, and quality, as well as in the way it is taken and should be used..ਬਾਕੀ ਇੱਕ ਗੱਲ ਖਾਸ ਧਿਆਨ ਦੇਣ ਵਾਲੀ ਹੈ ਕਿ ਜੈਨਰਿਕ ਦਵਾਈਆਂ ਵਿੱਚ ਪਾਏ ਜਾਣ ਵਾਲੇ active ingredient ਤਾਂ ਐਥੀਕਲ ਨਾਲ ਦੇ ਸੇਮ ਹੰਦੇ ਨੇ ..ਪਰ ਜੋ inactive ingredient ਨੇ ਉਹਨਾਂ ਵਿੱਚ ਅੰਤਰ ਹੋ ਸਕਦਾ ਹੈ ਤੇ ਇਹੀ ਕਾਰਨ ਹੈ ਹੈ ਕਿ ਕਈ ਵਾਰ ਕੁੱਝ ਦਵਾਈਆਂ ਤੋਂ ਕਿਸੇ ਕਿਸੇ ਨੂੰ ਅੇਲਰਜੀ ਹੋ ਜਾਂਦੀ ਹੈ ਜਾਂ ਆਮ ਹੀ ਦੇਖਿਆ ਹੋਵੇਗਾ ਕਿ ਕਈ ਵਾਰ ਡਾਕਟਰ ਸਵਾਲ ਕਰ ਲੈਂਦੇ ਨੇ ਕਿ ਕਿਸੇ ਦਵਾਈ ਤੋਂ ਐਲਰਜੀ ਤਾ ਨਹੀਂ .— inactive ingredient ਉਹ ਪਦਾਰਥ ਨੇ ਜਿਹਾਨਂ ਦਾ ਉਪਯੋਗ ਦਵਾਈ ਬਨਾਉਣ ਵੇਲੇ ਕੀਤਾ ਜਾਂਦਾ ਹੈ ..ਦਵਾਈ ਦਾ ਰੰਗ, ਮਹਿਕ, ਸਵਾਦ ਅਤੇ ਕਈ ਹੋਰ ਗੁਣ ਸਭ ਇਹਨਾਂ ਕਰਕੇ ਹੁੰਦਾ ਹੈਤੀਜੀ ਗੱਲ ਕਿ generic ਅਤੇ ethical ਦਵਾਈਆਂ ਦੇ ਰੰਗ , ਸ਼ੇਪ, ਵੱਖੋ ਵੱਖਰੇ ਹੋ ਸਕਦੇ ਹਨ ਵੱਖਰੀਆਂ ਕੰਪਂਨੀਆਂ ਦੇ ਨਾਮ ਹੋ ਸਕਦੇ ਨੇ ਕੁੱਝ ਲੋਕਲ ਡਾਕਟਰ ਖੁੱਲੇ ਡੱਬਿਆਂ ਵਿੱਚ ਵੀ ਰੱਖਦੇ ਨੇ ਇਹ ਦਵਾਈਆਂ.. ਜੋ ਆਮ ਕਰਕੇ ਦੇਖਿਆ ਹੋਵੇਗਾ ਕਿ ਮਰੀਜ ਨੂੰ ਕਾਗਜ ਵਿੱਚ ਲਪੇਟ ਕੇ ਦੇ ਦਿੰਦੇ ਨੇ .. ਇਹ ਸਭ ਜੈਨਰਿਕ ਦਵਾਈਆਂ ਐਥੀਕਲ ਤੋਂ ਬਹੁਤ ਸਸਤੀਆਂ ਮਿਲਦੀਆਂ ਹਨ ..ਦੇਸੀ ਭਾਸ਼ਾ ਵਿੱਚ ਕਹਿ ਲਵੋ ਤੁਸੀਂ ਕਈ ਬਰਾਂਡ ਦੇ ਬਿਸਕੁਟ ਖਾਦੇ ਹੋਣਗੇ ਜਿਵੇਂ ਪਾਰਲੇਜੀ, ਆਰੀਉ, ਬਰਟਾਨੀਆਂ ਆਦਿ ਇਹ ਸਭ ਬਣਦੇ ਤਾਂ ਆਟੇ ਤੋਂ ਹੀ ਨੇ ਤੇ ਦੂਜੇ ਪਾਸੇ ਖੁੱਲੇ ਬਿਸਕੁੱਟਾਂ ਦੀ ਉਦਾਹਰਨ ਲੇ ਲਵੋ ਬਣਦੇ ਉਹ ਵੀ ਪ੍ਰਮੁੱਖ ਤੌਰ ਤੇ ਆਟੇ ਤੋਂ ਨੇ ਤੇ ਉਹਨਾਂ ਦੇ ਰੇਟ ਵਿੱਚ ਬਹੁਤ ਅੰਤਰ ਹੁੰਦਾ ਹੈ..ਹੁਣ ਚੌਥੀ ਗੱਲ ਕਿ ਇਹਾਨਂ ਦੇ ਮੁੱਲ ਵਿੱਚ ਇੰਨਾ ਅੰਤਰ ਕਿਉਂ ਹੈ ..ਜੈਨਰਿਕ ਮੈਡਿਸਨ ਬਨਾਉਣ ਵਾਲਅੀਾਂ ਕੰਪਨੀਆਂ ਇਸਦੀ ਖੋਜ ਰਿਸਰਚ ਤੇ ਕੋਈ ਖਰਚ ਨਹੀਂ ਕਰਦੀਆਂ ਪਰ ਬਰੈਂਡਡ ਮੈਡੀਸਨ ਨੇ ਲੰਮਾ ਸਮਾਂ ਇਸਦੀ ਖੋਜ ਕਿਤੀ ਹੁੰਦੀ Cheap generic vs costly branded: Issues in picking right drug in ...ਤੇ ਇਸ ਤੇ ਕਈ ਅਕਸਪੇਰੀਮੈਨਟ ਕੀਤੇ ਹੁੰਦੇ ਫਿਰ ਜਾ ਕੇ ਦਵਾਈ ਤਿਆਰ ਹੁੰਦੀ ਹੈ..ਤੇ ਜੈਨਰਿਕ ਮੈਡਿਸਨ ਨੇ ਤਾਂ ਬਣੇ ਬਣਾਏ ਫਾਰਮੂਲੇ ਤੇ ਦਵਾਈ ਤਿਆਰ ਕਰ ਦੇਣੀ ਹੁੰਦੀ ਇਸ ਲਈ ਵੱਡੀ ਗਿਣਤੀ ਵਿੱਚ ਕੰਪਨੀਆਂ ਜੈਨਰਿਕ ਦਵਾਈ ਤਿਆਰ ਕਰਦੀਆਂ ਹਨ ਤੇ ਇਸੇ ਕਲਰਕੇ ਇਹਾਨਂ ਦੇ ਰੇਟ ਵਿੱਚ ਅੰਤਰ ਪਾਇਆਂ ਜਾਂਦਾ ਹੈ ..ਇਸ ਤੋਂ ਇਲਾਵਾ ਬਰਾਂਡੈਡ ਕਮਪਂਅੀਾਂ ਕਰੋੜਾੜ ਰੁਪਏ ਮਸ਼ਹੂਰੀ ਤੇ ਲਗਾਉਂਦੀਆਂ ਹਨ, ਤੇ ਆਪਣੇ ਮਾਰਕਿਟਿੰਗ ਵਾਲੀਾਂ ਰਾਂਹੀਂ ਵੱਡੇ ਡਾਕਟਰਾਂ ਨੂੰ ਕਮਿਸ਼ਨ ਵੀ ਦਿੱਤੇ ਜਾਂਦੇ ਹਨ ਜਿਸ ਕਰਕੇ ਬਹੁਤੇ ਡਾਕਟਰ ਐਥੀਕਲ ਦਵਾਈਆਂ ਹੀ ਲਿਖਦੇ ਹਨ ਕਈ ਵਾਰ ਇਹ ਮਸਲਾ ਵੀ ਉੱਠਦਾ ਰਿਹਾ ਹੈ ਕਿ ਡਾਕਟਰ ਦਵਾਈ ਦਾ ਸਾਲਟ ਲਿਖਿਆ ਕਰਨ ਦਵਾਈ ਦਾ ਜਾਂ ਕੰਪਨੀ ਦਾ ਨਾਮ ਨਾ ਲਿਖ਼ਣ .. ਪਰ ਇਸ ਲਈ ਤਾਂ ਸਰਕਾਰ ਨੂੰ ਹੀ ਖਾਸ ਉਪਰਾਲੇ ਕਰਨ ਦੀ ਲੋੜ ਹੈ …ਹੁਣ ਕਈ ਲੋਕ ਸਮਝਦੇ ਹਨ ਕਿ ਜੈਨਰਿਕ ਤੇ ਐਥੀਕਲ ਦਵਾਈਆਂ ਦਾ ਸਰੀਸ ਤੇ ਅਸਰ ਕਰਨ ਜਾਂ ਕਿਸੇ ਬਿਮਾਰੀ ਨੂਮ ਠੀਕ ਕਰਨ ਦੀ ਸਮਰੱਥਆ ਦਾ ਫਰਕ ਹੈ , ਤਹਾਨੂੰ ਦੱਸ ਦਈਏ ਕਿ ਅਜਿਹਾ ਕੁੱਝ ਨਹੀਂ ਹੈ .. ਜੈਨਰਿਕ ਅਤੇ ਐਥਿਕਸ ਦੋਨੇ ਕਿਸਮ ਦੀਆਂ ਦਵਾਈਆਂ ਸਰਕਾਰ ਤੋਂ ਮਾਨਤਾ ਲੈ ਕੇ ਹੀ ਬਜਾਰ ਵਿੱਚ ਵਿਕਰੀ ਲਈ ਆਉਂਦੀਆਂ ਹਨ ..ਤਹਾਂਨੂੰ ਇੱਕ ਅਹਿਮ ਜਾਣਕਾਰੀ ਇਹ ਵਿ ਦੱਸ ਦਈਏ ਕਿ ਬਿਤੇ ਕੁੱਝ ਸਾਲਾਂ ਤੋਂ ਸਰਕਾਰ ਵੱਲੋਂ ਸ਼ਹਿਰਾਂ ਵਿੱਚ pradhan mantri jan aushadhi kendra ਖੋਲੇ ਗਏ ਹਨ ਜਿੱਥੇ ਜੈਨਰਿਕ ਦਵਾਇਆਂ ਬਹੁਤ ਘੱਟ ਰੇਟਾਂ ਤੇ ਉਪਲਬਧ ਹਨ, ਇਸ ਤੋਂ ਇਲਾਵਾ ਹੁਣ ਮੁੱਖ ਮੁੱਦਾ ਇਹ ਹੈ ਕਿ ਜੈਨਰਿਕ ਦਵਾਈਆਂ ਜੇ ਇਤਨੀਆਂ ਸਸਤੀਆਂ ਹਨ ਤਾਂ ਇਹਨਾਂ ਦੇ MRP ਬਹੁਤ ਜਿਆਦਾ ਕਿਉਂ ਲਿਖੇ ਜਾਂਦੇ ਹਨ , ਸਰਕਾਰ ਇਸ ਪਾਸੇ ਧਿਆਨ ਕਿਉਂ ਨਹੀਂ ਦਿੰਦੀ, ਆਮ ਲੋਕਾਂ ਦੀ ਹੋਰ ਰਹੀ ਲੁੱਟ ਤੋਂ ਬਚਾਉਣ ਲਈ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ,,,ਲੁਧਿਆਣਾ ਦੇ ਗੁਰੂ ਨਾਨਕ ਮੋਦੀ ਖਾਨੇ ਵਰਗੇ ਪ੍ਰੋਜੈਕਟ ਦੇਖ ਕੇ ਕੇ ਵੱਡੀ ਗਿਣਤੀ ਵਿੱਚ ਲੋਕ ਕਹਿ ਰਹੇ ਹਨ ਕਿ ਹਰ ਸ਼ਹਿਰ ਅਜਿਹੀਆਂ ਦੁਕਾਨਾਂ ਖੁੱਲਣ ਦੀ ਲੋੜ ਹੈ .. ਤੁਹਾਡਾ ਕੀ ਵਿਚਾਰ ਕਿ ਮੋਦੀ ਖਾਨਾ ਪ੍ਰੋਜੈਕਟ ਕਵਿੈਂ ਦੇ ਹੋਣੇ ਚਾਹਿਦੇ ਹਨ ਦਵਾਇਆਂ ਦੇ ਨਾਲ ਨਾਲ ਹੋਰ ਵਸਤਾਂ ਦੇ ਵੀ ਅਜਿਹੇ ਸਟੋਰ ਖੁੱਲਣ ਦੀ ਲੋੜ ਹੈ ਜਾਂ ਨਹੀਨ ਆਪਣੇ ਸੁਝਾਅ ਅਤੇ ਵਿਚਾਰ ਜਰੂ੍ਰ ਸਾਂਝੇ ਕਰਿਉ ਜੀ

Related Articles

Back to top button