Sikh News

Guru Nanak Sahib Ji ਦੇ ਸਿਧਾਂਤ ਦੇ ਉਲਟ ਉਹਨਾਂ ਦੀਆਂ ਹੀ ਮੂਰਤੀਆਂ !!

ਮੂਰਤਿ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਪ੍ਰਕਰਣ ਅਨੁਸਾਰ ਵੱਖਰੇ-ਵੱਖਰੇ ਅਰਥ ਹਨ, ਜਿਵੇਂ ਬੁੱਤ, ਸਰੀਰ, ਅਕਾਰ, ਵਜ਼ੂਦ, ਸ਼ਕਲ, ਤਸਵੀਰ, ਨਮੂਨਾਂ ਅਤੇ ਹੋਂਦ। ਆਪਾਂ ਜਿਨ੍ਹਾਂ ਮੂਰਤਾਂ ਫੋਟੋਆਂ ਬਾਰੇ ਵਿਚਾਰ ਕਰ ਰਹੇ ਹਾਂ ਉਹ ਹਨ ਮਿੱਟੀ, ਪੱਥਰ, ਲਕੜੀ, ਕਪੜਾ, ਕਾਗਜ਼ ਅਤੇ ਅੱਜ ਕੱਲ੍ਹ ਪਲਾਸਟਿਕ ਆਦਿਕ ਦੀਆਂ ਬਣਾਈਆਂ ਮਨੋ ਕਲਪਿਤ ਫੋਟੋਆਂ-ਤਸਵੀਰਾਂ-ਮੂਰਤੀਆਂ ਜਿਨ੍ਹਾਂ ਦੀ ਪੂਜਾ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਿੱਖ ਰਹਿਤ ਮਰਯਾਦਾ ਵਿੱਚ ਭਰਵਾਂ ਖੰਡਨ ਕੀਤਾ ਗਿਆ ਹੈ। ਪਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਨਗਰੀ ਸੁਲਤਾਨਪੁਰ ਲੋਧੀ ਜਿਥੇ ਇਹਨਾਂ ਦਿਨਾਂ ਵਿਚ ਗੁਰੂ ਨਾਨਕ ਪਾਤਸ਼ਾਹ ਜੀ ਦਾ 550 ਸਾਲਾ ਪ੍ਰਕਾਸ਼ ਗੁਰਪੁਰਬ ਮਨਾਇਆ ਜਾ ਰਿਹਾ ਹੈ ਓਸੇ ਹੀ ਧਰਤੀ ਤੇ ਬੇਬੇ ਨਾਨਕੀ ਜੀ ਦੇ ਘਰ ਵਿਚ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੁਕਮਾਂ ਦੇ ਉਲਟ ਗੁਰੂ ਸਾਹਿਬ ਦੀ ਹੀ ਇਹ ਮੂਰਤੀ ਲੱਗੀ ਹੋਈ ਸੀ। ਇਹ ਸਿੰਘ ਜਦੋਂ ਓਥੇ ਦਰਸ਼ਨ ਕਰਨ ਗਏ ਤਾਂ ਇਹਨਾਂ ਨੇ ਇਹ ਮੂਰਤੀ ਪੱਟ ਲਿਆਂਦੀ।Image result for ਮੂਰਤੀ ਪੂਜਾ

ਦੱਸਦੇ ਜਾਈਏ ਕਿ ਬੇਬੇ ਨਾਨਕੀ ਦਾ ਜੋ ਇਹ ਜੱਦੀ ਘਰ ਦੱਸਿਆ ਜਾ ਰਿਹਾ ਹੈ ਇਹ ਵੀ ਅਸਲ ਵਿਚ ਓਸੇ ਥਾਂ ਨਹੀਂ ਹੈ ਜਿਥੇ ਅਸਲ ਵਿਚ ਬੇਬੇ ਨਾਨਕ ਦਾ ਘਰ ਹੁੰਦਾ ਸੀ। ਜਾਣਕਾਰੀ ਅਨੁਸਾਰ ਕਾਰ ਸੇਵਾ ਵਾਲੇ ਬਾਬਿਆਂ ਨੇ ਇਸ ਘਰ ਨੂੰ ਨਵੀਂ ਥਾਂ ਬਣਾਇਆ ਹੈ ਪਰ ਜੱਦੀ ਘਰ ਕਹਿਕੇ ਪ੍ਰਚਾਰਿਆ ਜਾਂਦਾ ਹੈ। 1991 ‘ਚ ਕਾਰਸੇਵਾ ਵਾਲਿਆਂ ਬਾਬਿਆਂ ਚੋਂ ਕਿਸੇ ਬਾਬੇ ਦੇ ਸੁਪਨੇ ਦੇ ਅਧਾਰ ਤੇ ਬੇਬੇ ਨਾਨਕੀ ਦਾ ਇਹ ਘਰ ਪ੍ਰਗਟ ਕੀਤਾ ਸੀ ਜਿਹੜਾ ਕਿ ਸਥਾਨਕ ਖੱਤਰੀਆਂ ਦੇ ਘਰਾਂ ਤੋਂ ਵੀ ਦੂਰ ਹੈ। ਇਹ ਥਾਂ ਬਾਬਿਆਂ ਨੇ ਤਿੰਨ ਪਰਿਵਾਰਾਂ ਤੋਂ ਮੁੱਲ ਲੈ ਕੇ ਫਿਰ ਉੱਥੇ ਪੁਰਾਤਨ ਤਰੀਕੇ ਦਾ ਘਰ ਕਾਇਮ ਕੀਤਾ। ਦੇਖਣ ਨੂੰ ਨਿੱਕੀ ਇੱਟ ਦਾ ਹੈ ਪਰ ਸਾਰੀ ਨਵੀਂ ਸਥਾਪਤ ਟਾਈਲ ਹੈ। ਸੋ ਕੁਝ ਕੁ ਕਾਰ ਸੇਵਾ ਵਾਲੇ ਬਾਬੇ ਗੁਰਮਤਿ ਸਿਧਾਂਤਾਂ ਦੀ ਵੀ ਖਿੱਲੀ ਉਡਾ ਰਹੇ ਹਨ ਓਥੇ ਹੀ ਇਤਿਹਾਸਿਕ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚ ਕੇ ਇਤਿਹਾਸਿਕ ਸਰਮਾਏ ਨੂੰ ਖਤਮ ਕਰਨ ਲੱਗੇ ਹੋਏ ਹਨ। ਸੰਗਤ ਨੂੰ ਇਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ।

Related Articles

Back to top button