Sikh News

Guru Nanak Aaya | 550th Guru Nanak Gurpurab | ਸੁਲਤਾਨਪੁਰ ਲੋਧੀ-ਅੱਜ ਦੀਆਂ ਤਾਜ਼ਾ ਤਸਵੀਰਾਂ

ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪ੍ਰਥਮ ਗੁਰੂ ਸਨ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ (ਜਨਮ) 15 ਅਪਰੈਲ, 1469 ਈ. (ਵੈਸਾਖ ਸੁਦੀ 3, ਸੰਵਤ 1526 ਵਿਕ੍ਰਮੀ) ਵਿੱਚ ਤਲਵੰਡੀ ਰਾਇ ਭੋਇ ਨਾਮਕ ਸਥਾਨ ਉੱਤੇ ਹੋਇਆ। ਸੁਵਿਧਾ ਦੀ ਦ੍ਰਿਸ਼ਟੀ ’ਚ ਗੁਰੂ ਨਾਨਕ ਦਾ ਪ੍ਰਕਾਸ਼ ਉੱਤਸਵ ਕਾਰਤਿਕ ਪੂਰਣਿਮਾ ਨੂੰ ਮਨਾਇਆ ਜਾਂਦਾ ਹੈ। ਤਲਵੰਡੀ ਹੁਣ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਨੂੰ ਸਿੱਖ ਧਰਮ ਦੇ ਅਨੁਆਈ ਗੁਰਪੁਰਬ ਦੇ ਰੂਪ ’ਚ ਮਨਾਉਂਦੇ ਹਨ। ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਬੀੜਾਂ ਦੇ ਸ਼ੁਰੂ ਜਾਂ ਅੰਤ ਉਤੇ ‘ ਚਲਿਤ੍ਰ ਜੋਤੀ ਜੋਤਿ ਸਮਝਣੇ ਕੇ’ ( ਵੇਖੋ ) ਇਹ ਉਕਤੀ ਲਿਖ ਕੇ ਗੁਰੂ ਸਾਹਿਬਾਨ ਦੇ ਮਹਾਪ੍ਰਸਥਾਨ ਦੀਆਂ ਤਿਥੀਆਂ ਅੰਕਿਤ ਕੀਤੀਆਂ ਜਾਂਦੀਆਂ ਸਨ , ਪਰ ਜਨਮ-ਤਿਥੀਆਂ ਦਾ ਕਿਸੇ ਵੀ ਬੀੜ ਵਿਚ ਅੰਕਨ ਹੋਇਆ ਨਹੀਂ ਮਿਲਿਆ ।Image result for ਗੁਰਪੁਰਬ sultanpur lodhi ਇਸ ਤੋਂ ਸੰਕੇਤ ਮਿਲਦਾ ਹੈ ਕਿ ਪਹਿਲਾਂ ਗੁਰੂ-ਸਾਹਿਬਾਨ ਦੇ ਸਮਾਉਣ ਦੇ ਦਿਨ ਹੀ ਮਨਾਏ ਜਾਂਦੇ ਸਨ । ਜਨਮ-ਦਿਨ ਮਨਾਉਣ ਦੀ ਪ੍ਰਵ੍ਰਿਤੀ ਉਨ੍ਹੀਵੀਂ ਸਦੀ ਦੇ ਪਿਛਲੇ ਅੱਧ ਵਿਚ ਵਿਕਸਿਤ ਹੋਈ ਪ੍ਰਤੀਤ ਹੁੰਦੀ ਹੈ । ਸ਼ਾਇਦ ਇਸ ਉਤੇ ਕਿਸੇ ਸੀਮਾ ਤਕ ਪੱਛਮੀ ਪ੍ਰਭਾਵ ਰਿਹਾ ਹੋਵੇ ।ਉਂਜ ਤਾਂ ਹਰ ਗੁਰੂ ਸਾਹਿਬ ਦੇ ਜਨਮ , ਗੱਦੀ- ਨਸ਼ੀਨੀ ਅਤੇ ਸਮਾਉਣ ਦੇ ਦਿਨ ਨੂੰ ਗੁਰਪੁਰਬ ਵਜੋਂ ਮਨਾਇਆ ਜਾ ਸਕਦਾ ਹੈ , ਪਰ ਕੌਮੀ-ਪੱਧਰ’ ਤੇ ਕੁਝ ਕੁ ਪੁਰਬ ਵਿਸ਼ੇਸ਼ ਰੁਚੀ ਨਾਲ ਮਨਾਏ ਜਾਂਦੇ ਹਨ ,Image result for ਗੁਰਪੁਰਬ sultanpur lodhi ਜਿਵੇਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ , ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਨ , ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਵਸ ਅਤੇ ਖ਼ਾਲਸੇ ਦਾ ਸਿਰਜਨਾ-ਦਿਵਸ ( ਵਿਸਾਖੀ ) ਆਦਿ । ਇਨ੍ਹਾਂ ਗੁਰਪੁਰਬਾਂ’ ਤੇ ਗੁਰਦੁਆਰਿਆਂ ਵਿਚ ਅਖੰਡ-ਪਾਠ ਰਖਣ , ਨਗਰ ਕੀਰਤਨ ਕਢਣ , ਵਿਸ਼ਾਲ ਦੀਵਾਨ ਸਜਾਉਣ , ਅੰਮ੍ਰਿਤ ਸੰਚਾਰ ਕਰਨ ਅਤੇ ਗੁਰੂ ਕਾ ਲਿੰਗਰ ਵਰਤਾਉਣ ਦੇ ਉਚੇਚੇ ਉੱਦਮ ਕੀਤੇ ਜਾਂਦੇ ਹਨ । ਇਨ੍ਹਾਂ ਦਿਨਾਂ ਵਿਚ ਗੁਰੂ- ਧਾਮਾਂ ਦੇ ਨੇੜੇ ਮੇਲਿਆਂ ਵਾਲੀ ਰੌਣਕ ਹੋ ਜਾਂਦੀ ਹੈ । ਸ਼ਰਧਾਲੂਆਂ ਵਲੋਂ ਸੰਬੰਧੀਆਂ/ਮਿੱਤਰਾਂ ਨੂੰ ਗੁਰੂ ਸਾਹਿਬਾਨ ਦੇ ਜਨਮ ਦਿਨਾਂ ਦੀਆਂ ਵਧਾਈਆਂ ਦੇ ਕਾਰਡ ਵੀ ਭੇਜੇ ਜਾਂਦੇ

Related Articles

Back to top button