Sikh News

Guru Granth Sahib Ji ਦੇ ਸਰੂਪ ਤੇ ਚੜਿਆ ਬੈਠਾ ਇਹ ਪਾਪੀ | ਦੇਖੋ ਇਹਦੀ ਕਰਤੂਤ | Surkhab TV

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੰਡੀ ਗੋਬੰਦਗੜ ਦੇ ਪਿੰਡ ਤੂਰਾਂ ਤੋਂ ਜਿਥੇ ਇੱਕ ਵਿਅਕਤੀ ਵਲੋਂ ਗੁਰੂ ਗਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਵਾਇਰਲ ਹੋਈ CCTV Footage ਵਿਚ ਇੱਕ ਨੌਜਵਾਨ ਗੁਰੂ ਗਰੰਥ ਸਾਹਿਬ ਜੀ ਦੀ ਬੀੜ ਦੇ ਉੱਪਰ,ਪੀੜ੍ਹੇ ਦੇ ਉੱਪਰ ਚੌਂਕੜੀ ਮਾਰੀ ਬੈਠਾ ਹੈ ਤੇ ਉਸਨੇ ਹੱਥ ਵਿਚ ਗੁਰੂ ਗਰੰਥ ਸਾਹਿਬ ਦੇ ਅੱਗੇ ਸ਼ੁਸ਼ੋਬਿਤ ਕੀਤੇ ਜਾਣ ਵਾਲੇ ਸਸ਼ਤਰ ਸ੍ਰੀ ਸਾਹਿਬ ਫੜੇ ਹੋਏ ਹਨ। ਇਸਤੋਂ ਬਾਅਦ ਇਸਨੇ ਪ੍ਰਕਾਸ਼ ਦੇ ਅੱਗੇ ਜਾ ਕੇ ਸਾਹਮਣੇ ਪਏ ਫੁੱਲਾਂ ਦੇ ਗੁਲਦਸਤੇ ਵੀ ਚਕੂ ਕੇ ਵਗਾਹ ਕੇ ਮਾਰੇ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨੌਜਵਾਨ ਇਸੇ ਪਿੰਡ ਦਾ ਦੱਸਿਆ ਜਾ ਰਿਹਾ ਪਰ ਪਰਿਵਾਰ ਵਲੋਂ ਕਿਹਾ ਜਾ ਰਿਹਾ ਕਿ ਇਹ ਦਿਮਾਗੀ ਤੌਰ ਤੇ ਠੀਕ ਨਹੀਂ ਹੈ। ਜਾਣਕਾਰੀ ਅਨੁਸਾਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾ ਚੁੱਕੀ ਹੈ ਤੇ ਪੁਲਿਸ ਵਲੋਂ ਇਸ ਦੋਸ਼ੀ ਤੇ ਪੁਲਿਸ ਕਾਰਵਾਈ ਦੀ ਗੱਲ ਵੀ ਕਹੀ ਜਾ ਰਹੀ ਹੈ।ਸ਼੍ਰੀ ਗੁਰੂ ਗ੍ਰੰਥ ਸਾਹਿਬ ... | Sri guru granth sahib, Shri guru granth sahib, Guru  granth sahib quotes ਹੈਰਾਨਗੀ ਹੈ ਕਿ ਅਜਿਹੀਆਂ ਘਟਨਾਵਾਂ ਵਿਚ ਦੋਸ਼ੀ ਨੂੰ ਦਿਮਾਗੀ ਤੌਰ ਤੇ ਠੀਕ ਨਾ ਦੱਸਕੇ ਮਾਮਲੇ ਦੱਬ ਲਏ ਜਾਂਦੇ ਹਨ ਜਦੋਂ ਕਿ ਇੱਕ ਨਿੱਕਾ ਨਿਆਣਾ ਵੀ ਹੋਵੇ ਤਾਂ ਉਸਨੂੰ ਵੀ ਪਤਾ ਹੈ ਕਿ ਗੁਰੂ ਗਰੰਥ ਸਾਹਿਬ ਜੀ ਕੀ ਸਤਿਕਾਰ ਰੱਖਦੇ ਹਨ ਤੇ ਜਦੋਂ ਕਿਸੇ ਪਿੰਡ ਚੋਂ ਗੁਰੂ ਗਰੰਥ ਸਾਹਿਬ ਦੀ ਸਵਾਰੀ ਲੰਘੇ ਤਾਂ ਕੋਈ ਭਾਵੇਂ ਸਿੱਖ ਨਾ ਵੀ ਹੋਵੇ,ਤਾਂ ਵੀ ਉਹ ਹੱਥ ਜੋੜਕੇ ਖੜਾ ਹੋ ਜਾਂਦਾ। ਇਸ ਦੋਸ਼ੀ ਨੇ ਸਿਰ ਤੇ ਪਰਨਾ ਵੀ ਬੰਨਿਆ ਹੋਇਆ ਤਾਂ ਕੀ ਇਸਨੂੰ ਨਹੀਂ ਪਤਾ ਕਿ ਜੋ ਉਹ ਕਰ ਰਿਹਾ ਉਹ ਗੁਰੂ ਗਰੰਥ ਸਾਹਿਬ ਦਾ ਨਿਰਾਦਰ ਹੈ !!

Related Articles

Back to top button