Punjab
Guru Gobind Singh ji Father of Sikh’s | Surkhab TV

ਗੁਰੂ ਗੋਬਿੰਦ ਸਿੰਘ ਜੀ ਦੀ ਸਖਸ਼ੀਅਤ ਦੀ ਜੇਕਰ ਦੁਨੀਆਂ ਦੀਆਂ ਸਾਰੀਆਂ ਨਿਆਮਤਾਂ, ਸਾਰੀਆਂ ਵਿਸ਼ੇਸ਼ਤਾਵਾਂ, ਸਾਰੇ ਗੁਣ ਇਕਠੇ ਕਰੀਏ ਤਾਂ ਵੀ ਵਡਿਆਈ ਕਰਨੀ ਔਖੀ ਹੀ ਨਹੀਂ ਬਲਿਕ ਨਾਮੁਮਕਿਨ ਹੈ। ਉਹਨਾ ਦਾ ਬਹੁ–ਪਖੀ ਜੀਵਨ ਨੂੰ ਸਮਝਣਾ ਕਿਸੇ ਇਨਸਾਨ ਦੀ ਕੈਫੀਅਤ ਨਹੀਂ। ਕਿਸੇ ਇਕ ਸ਼ਖਸ਼ੀਅਤ ਵਿਚ ਇਤਨੇ ਗੁਣ ਅਸੰਭਵ ਜਿਹੀ ਗਲ ਜਾਪਦੀ ਹੈ। ਇਤਨੀ ਛੋਟੀ ਉਮਰ ਵਿਚ ਇਤਨੇ ਮਹਾਨ ਕੰਮ ਕਰ ਜਾਣੇ ਕਿਸੇ ਇਨਸਾਨ ਦੀ ਤੋਫੀਕ ਤੋਂ ਬਾਹਰ ਹੈ। ਅਸੀਂ ਉਨਾ ਨੂੰ ਰਬ ਨਾ ਕਹਿਏ ਤਾਂ ਕੀ ਕਹੀਏ ?ਸਾਧੂ ਟੀ ਐਲ ਵਾਸਵਾਨੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸਮੁਚੀ ਸ਼ਖਸ਼ੀਅਤ ਨੂੰ ਸਤ–ਰੰਗੀ ਪੀਂਘ ਨਾਲ ਤੁਲਨਾ ਦਿੰਦੇ ਹਨ। ਉਹ ਲਿਖਦੇ ਹਨ ਗੁਰੂ ਗੋਬਿੰਦ ਸਿੰਘ ਜੀ ਵਿਚ ਪਹਿਲੇ ਹੋਏ ਸਾਰੇ ਪੇਗੰਮਬਰਾਂ ਦੇ ਗੁਣ ਸਨ, ਗੁਰੂ ਨਾਨਕ ਸਾਹਿਬ ਦੀ ਮਿਠਤ–ਨੀਵੀਂ, ਈਸਾ ਦੀ ਮਸੂਮੀਅਤ, ਬੁਧ ਦਾ ਆਤਮ ਗਿਆਨ, ਹਜਰਤ ਮੁਹੰਮਦ ਵਾਲਾ ਕੋਸ਼, ਕ੍ਰਿਸ਼ਨ ਵਾਲਾ ਜਲੋਂ, ਰਾਮ ਵਰਗਾ ਮਰਿਆਦਾ ਪ੍ਰਸ਼ੋਤਮ ਤੇ ਕਿਤਨਾ ਕੁਝ ਹੋਰ ਜੋ ਬਿਆਨ ਨਹੀਂ ਕੀਤਾ ਜਾ ਸਕਦਾ।