Sikh News

Gurpatwant Pannu ਬਾਰੇ ਬੋਲੇ Simarjit Bains | ‘ਕਿਹਾ ਗੱਲ ਤਾਂ ਸੁਣੋ’ | Surkhab Tv

ਭਾਰਤ ਸਰਕਾਰ ਵਲੋਂ ਖਾਲਿਸਤਾਨ ਸਮਰਥਕ 9 ਸਿੱਖਾਂ ਨੂੰ ‘ਅੱਤਵਾਦੀਆਂ’ ਦੀ ਸੂਚੀ ਚ ਸ਼ਾਮਿਲ ਕਰਨ ਤੇ ਲੋਕ ਇਨਸਾਫ ਪਾਰਟੀ ਵਿਧਾਇਕ ਸਿਮਰਜੀਤ ਬੈਂਸ ਨੇ ਸਵਾਲ ਚੁੱਕੇ ਹਨ। ਨਾਲ ਹੀ ਬੈਂਸ ਨੇ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਬਾਰੇ ਬੋਲਦਿਆਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜੇਕਰ ਪਰਿਵਾਰ ਦਾ ਕੋਈ ਮੈਂਬਰ ਨਿਰਾਸ਼ ਹੋ ਜਾਵੇ, ਤਾਂ ਪਰਿਵਾਰ ਦੇ ਮੁਖੀ ਦਾ ਫਰਜ਼ ਹੁੰਦਾ ਹੈ ਉਸਦਾ ਦੁੱਖ ਦਰਦ ਸੁਣਨਾ। ਪਰ ਜੇਕਰ ਉਸਦੀ ਗਲਦੀ ਜਾਂ ਸ਼ਿਕਾਇਤ ਬਦਲੇ ਜੇ ਉਸਨੂੰ ਘਰੋਂ ਕੱਢ ਦੇਈਏ ਤਾਂ ਇਸਨੂੰ ਗਲਤ ਕਿਹਾ ਜਾਵੇਗਾ। ਉਹਨਾਂ ਕਿਹਾ ਕਿ ਗੁਰਪਤਵੰਤ ਸਿੰਘ ਪੰਨੂੰ ਵਰਗੇ ਕਿਉਂ ਇਸ ਰਸਤੇ ਤੇ ਤੁਰੇ ਹਨ, ਸਾਨੂੰ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਬੈਂਸ ਨੇ ਕਿਹਾ ਕਿ ਪੰਜਾਬ ਵਿੱਚ ਕਾਲੇ ਦੌਰ ਦੌਰਾਨ ਪੰਜਾਬੀਆਂ ਦਾ ਖੂਨ ਡੁੱਲ੍ਹਿਆ ਹੈ ਅਤੇ ਬਹੁਤ ਸਾਰੀਆਂ ਕੁਰਬਾਨੀਆਂ ਤੋਂ ਬਾਅਦ ਪੰਜਾਬ ਵਿੱਚ ਸਾਂਤੀ ਦਾ ਮਾਹੌਲ ਪੈਦਾ ਹੋਇਆ ਹੈ।Post remark, Simarjit Bains' guards to be replaced ਉਹਨਾਂ ਕਿਹਾ ਕਿ ਪੰਨੂੰ ਵਰਗੇ ਲੋਕ ਜਿਸ ਰਸਤੇ ‘ਤੇ ਤੁਰੇ ਹਨ, ਉਨ੍ਹਾਂ ਦੀ ਬੈਠਕੇ ਗੱਲ ਜ਼ਰੂਰ ਸੁਣ ਲੈਣੀ ਚਾਹੀਦੀ ਹੈ। ਉਹ ਵੀ ਸਾਡੇ ਪਰਿਵਾਰ ਦੇ ਮੈਂਬਰ ਹਨ।ਬੈਂਸ ਨੇ ਕਿਹਾ ਕਿ ਪੰਨੂੰ ਹੁਣਾਂ ਦੀ ਗੱਲ ਸੁਣ ਕੇ ਕੋਈ ਨਾ ਕੋਈ ਹੱਲ ਜ਼ਰੂਰ ਕੱਢਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਦੋਨਾਂ ਹੱਥਾਂ ਵਿੱਚ ਲੱਡੂ ਹਨ, ਇੱਕ ਪਾਸੇ ਤਾਂ ਅਕਾਲੀ ਦਲ ਕੇਂਦਰ ਵਿੱਚ ਵਜੀਰੀ ਭੋਗ ਰਿਹਾ ਅਤੇ ਦੂਸਰੇ ਪਾਸੇ ਪੰਨੂੰ ਹੁਣਾਂ ਨੂੰ ਕੇਂਦਰ ਵੱਲੋਂ ਬਲੈਕ ਲਿਸਟ ਕੀਤੇ ਜਾਣ ਵਾਲੇ ਫੈਸਲੇ ਦਾ ਵਿਰੋਧ ਕਰ ਰਿਹਾ ਹੈ। After Punjab Police, now Haryana Police book SFJ's Gurpatwant ...ਸੋ ਬਾਦਲ ਆਪਣੀ ਕੈਬਨਿਟ ਵਜੀਰੀ ਬਚਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥ-ਕੰਡੇ ਅਪਣਾ ਰਹੇ ਹਨ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਦੱਸ ਦਈਏ ਕਿ ਭਾਰਤ ਸਰਕਾਰ ਨੇ ਖਾਲਿਸਤਾਨ ਦਾ ਸਮਰਥਨ ਕਰਨ ਵਾਲੇ ਵਿਦੇਸ਼ਾਂ ਵਿਚ ਰਹਿੰਦੇ 9 ਸਿੱਖਾਂ ਨੂੰ ਅੱਤਵਾਦੀਆਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਹੈ ਤੇ ਇਹਨਾਂ ਨਾਵਾਂ ਵਿਚ ਨਵੇਂ ਨਾਮ ਵਜੋਂ ਗੁਰਪਤਵੰਤ ਪੰਨੂ ਦਾ ਨਾਮ ਵੀ ਸ਼ਾਮਿਲ ਹੈ ਜੋ ਰਾਏਸ਼ੁਮਾਰੀ ਕਰਵਾਕੇ ਖਾਲਿਸਤਾਨ ਦਾ ਸਮਰਥਨ ਕਰਦੇ ਹਨ। ਬੈਂਸ ਦੇ ਇਸ ਵਿਚਾਰ ਤੇ ਤੁਹਾਡੀ ਕੀ ਰਾਏ ਹੈ ? ਆਪਣੇ ਵਿਚਾਰ ਜਰੂਰ ਲਿਖੋ।

Related Articles

Back to top button