Sikh News
Gurdwara Kartarpur Sahib ਵਾਪਰੀ ਅਨੋਖੀ ਘਟਨਾ | ਇੱਕ ਪਾਸੇ ‘ਰਹਿਰਾਸ’,ਦੂਜੇ ਪਾਸੇ ‘ਨਮਾਜ਼’

ਗੁਰਦਵਾਰਾ ਕਰਤਾਰਪੁਰ ਸਾਹਿਬ ਦਾ ਹਾਲ ਹੀ ਵਿਚ ਖੁੱਲੀਆਂ ਲਾਂਘਾ ਤੇ ਸਿੱਖ ਸੰਗਤਾਂ ਹੁਣ ਗੁਰਦਵਾਰਾ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰੇ ਕਰ ਰਹੀਆਂ ਹਨ। ਗੁਰਦਵਾਰਾ ਕਰਤਾਰਪੁਰ ਸਾਹਿਬ ਤੋਂ ਇੱਕ ਵੀਡੀਓ ਆਈ ਹੈ ਜਿਸ ਵਿਚ “ਅਵਲ ਅਲਾਹ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ” ਦਾ ਫੁਰਮਾਨ practical ਹੁੰਦਾ ਦਿਸ ਰਿਹਾ ਹੈ। ਇੱਕ ਪਾਸੇ ਗੁਰਦਵਾਰਾ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਹੋ ਰਿਹਾ ਹੈ ਤੇ ਦੂਜੇ ਪਾਸੇ ਪਰਿਕਰਮਾ ਦੇ ਨਾਲ ਦੇ ਵਰਾਂਡੇ ਦੇ ਅੰਦਰ ਓਥੇ ਡਿਊਟੀ ਤੇ ਤਾਇਨਾਤ ਇੱਕ ਮੁਸਲਮਾਨ ਵੀਰ ਸ਼ਾਮ ਦੀ ਨਮਾਜ਼ ਅਦਾ ਕਰ ਰਿਹਾ ਹੈ।
ਇਹ ਸਿਰਫ ਮਾਨਵਤਾ ਦੇ ਇਕਲੌਤੇ ਰਹਿਬਰ ਗੁਰੂ ਗਰੰਥ ਸਾਹਿਬ ਜੀ ਦਾ ਹੀ ਦਰਬਾਰ ਹੈ ਜਿਥੇ ਕੋਈ ਵੀ ਧਰਮ ਦਾ ਇਨਸਾਨ ਆਪਣੇ ਧਾਰਮਿਕ ਅਕੀਦੇ ਨੂੰ ਨਿਭਾ ਸਕਦਾ ਹੈ ਤੇ ਇਹੀ ਖ਼ੂਬੀ ਹੈ ਗੁਰਸਿੱਖੀ ਦੀ ਜੋ ਹੋਰ ਕਿਸੇ ਧਰਮ ਦੇ ਹਿੱਸੇ ਨਹੀਂ ਆਈ।