Gurdwara Kartarpur Sahib ਪਏ ਇਸ ਅਣ-ਚੱਲੇ Bombਦਾ ਇਤਿਹਾਸ ??

ਕਰਤਾਰਪੁਰ ਲਾਂਘਾ ਤਾਂ ਖੁੱਲ ਚੁੱਕਾ ਹੈ ਤੇ ਨਾਲ ਹੀ ਇੱਕ ਅਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਗੁਰਦਵਾਰਾ ਕਰਤਾਰਪੁਰ ਸਾਹਿਬ ਨਾਲ ਜੁੜੀ ਹੋਈ ਹੈ। ਦਰਅਸਲ ਗੁਰਦਵਾਰਾ ਕਰਤਾਰਪੁਰ ਸਾਹਿਬ ਵਿਚ ਇੱਕ ਸ਼ੀਸ਼ੇ ਵਿਚ ਜੜਿਆ ਹੋਇਆ ਹੈ ਇੱਕ ਅਣਚੱਲਿਆ ਬੰਬ। ਇਸ ਬੰਬ ਬਾਰੇ ਮਿਲੀ ਜਾਣਕਾਰੀ ਅਨੁਸਾਰ ਭਾਰਤ ਪਾਕਿਸਤਾਨ ਵਿਚ 1971 ਦੀ ਜੰਗ ਸਮੇਂ ਭਾਰਤੀ ਹਵਾਈ ਜਹਾਜਾਂ ਨੇ ਇੱਕ ਬੰਬ ਗੁਰਦਵਾਰਾ ਕਰਤਾਰਪੁਰ ਸਾਹਿਬ ਤੇ ਸੁੱਟਿਆ ਸੀ ਜੋ ਕਿ ਓਥੇ ਮੌਜੂਦ ਖੂਹ ਵਿਚ ਡਿੱਗ ਗਿਆ ਤੇ ਫੱਟ ਨਹੀਂ ਸਕਿਆ। ਇਹ ਖੂਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਣਵਾਇਆ ਹੋਇਆ ਹੈ ਤੇ ਮਾਨਤਾ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਹ ਬੰਬ ਨਹੀਂ ਫਟਿਆ। ਇਸਤੋਂ ਬਾਅਦ ਇਸ ਬੰਬ ਨੂੰ ਪਾਕਿਸਤਾਨੀ ਸਿੱਖਾਂ ਨੇ ਗੁਰਦਵਾਰਾ ਸਾਹਿਬ ਦੇ ਕੋਲ ਸ਼ੀਸ਼ੇ ਵਿਚ ਜੜਾ ਕੇ ਰੱਖਿਆ ਹੋਇਆ ਹੈ ਤੇ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਨ ਗਈਆਂ ਸੰਗਤਾਂ ਇਸ ਬੰਬ ਨੂੰ ਵੀ ਦੇਖਦੀਆਂ ਹਨ।
ਉਸ ਬੰਬ ਦੇ ਨਾਲ ਬਾਕਾਇਦਾ ਇੱਕ ਬੋਰਡ ਉੱਤੇ ਜਾਣਕਾਰੀ ਦਿੱਤੀ ਗਈ ਹੈ। ਉਸ ਬੋਰਡ ਦਾ ਸਿਰਲੇਖ ਹੈ – ਅਕਾਲ ਪੁਰਖ ਵਾਹਿਗੁਰੂ ਜੀ ਦੀ ਸੱਚੀ ਕਰਾਮਾਤ। ਇੱਥੇ ਦਿੱਤੀ ਗਈ ਜਾਣਕਾਰੀ ਵਿੱਚ ਲਿਖਿਆ ਗਿਆ ਹੈ ਕਿ – ‘1971 ’ਚ ਭਾਰਤੀ ਹਵਾਈ ਫ਼ੌਜ ਨੇ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਉੱਤੇ ਬੰਬ ਸੁੱਟਿਆ ਸੀ। ਪਰ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਗੁਰਦੁਆਰਾ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਭਾਰਤੀ ਹਵਾਈ ਫ਼ੌਜ ਦਾ ਬੰਬ ਸ੍ਰੀ ਖੂਹ ਸਾਹਿਬ (ਪਵਿੱਤਰ ਖੂਹ) ਵਿੱਚ ਡਿੱਗਿਆ ਸੀ ਪਰ ਕੋਈ ਨੁਕਸਾਨ ਨਹੀਂ ਹੋਇਆ। ਇਹ ਉਹੀ ਪਵਿੱਤਰ ਖੂਹ ਹੈ, ਜਿੱਥੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਖੇਤਾਂ ਨੂੰ ਸਿੰਜਣ ਲਈ ਪਾਣੀ ਲੈਂਦੇ ਸਨ।’ ਇਸ ਲਾਂਘੇ ਦੀ ਉਸਾਰੀ ਸਮੇਂ ਭਾਰਤ ਵਲੋਂ ਪਾਕਿਸਤਾਨ ਸਰਕਾਰ ਅੱਗੇ ਇਸ ਬੰਬ ਨੂੰ ਇਥੋਂ ਹਟਾਉਣ ਦੀ ਮੰਗ ਰੱਖੀ ਗਈ ਸੀ।