Sikh News

Gurdwara Kartarpur Sahib ਦੇ ਪ੍ਰਬੰਧ ਤੇ ਉੱਠੇ ਸਵਾਲ | ਦੇਖੋ ਅਸਲੀਅਤ | Surkhab Tv

ਕੱਲ ਦੀਆਂ ਕੁਝ ਖਬਰਾਂ ਚੱਲ ਰਹੀਆਂ ਹਨ ਜਿਨਾਂ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਵਿਚਲੇ ਜਿਲਾ ਨਾਰੋਵਾਲ ਦੇ ਗੁਰਦਵਾਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨੇ ਆਪਣੇ ਹੱਥ ਲੈ ਲਿਆ ਹੈ। ਖਬਰਾਂ ਅਨੁਸਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਦੇਖ ਰੇਖ ਹੁਣ ਈਟੀਪੀਬੀ ਯਾਨੀ ਇਵੈਕਯੂਈ ਟ੍ਰਸਟ ਪ੍ਰਾਪਰਟੀ ਬੋਰਡ ਨਾਲ ਜੁੜੇ 9 ਮੈਂਬਰ ਕਰਨਗੇ। ਇਵੈਕਯੂਈ ਟ੍ਰਸਟ ਪ੍ਰਾਪਰਟੀ ਬੋਰਡ ਨੂੰ ਕੰਟ੍ਰੋਲ ਪਾਕਿਸਤਾਨ ਦੀ ਆਈਐਸਆਈ ਕਰਦੀ ਹੈ।MEA summons Pak diplomat over transfer of management of Gurudwara Kartarpur  Sahib to non-Sikh body | India News - Times of India ਇਸ ਬੋਰਡ ਸੰਸਥਾ ਦਾ ਸੀਈਓ ਮੁਹੰਮਦ ਤਾਰਿਕ ਖ਼ਾਨ ਨੂੰ ਬਣਾਇਆ ਗਿਆ ਹੈ। ਦਿੱਲੀ ਕਮੇਟੀ,ਸ਼੍ਰੋਮਣੀ ਕਮੇਟੀ ਵਲੋਂ ਇਸਤੇ ਪ੍ਰਤੀਕਰਮ ਕਰਦੇ ਹੋਏ ਪਾਕਿਸਤਾਨ ਸਰਕਾਰ ਦੇ ਇਸ ਫੈਸਲੇ ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ ਕਿ ਸਰਕਾਰ ਗੁਰਦਵਾਰਾ ਸਹਿਬਾਨ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਰਹੀ ਹੈ। ਇਸ ਮਾਮਲੇ ਤੇ ਪਾਕਿਸਤਾਨ ਤੋਂ ਸਿੱਖ ਆਗੂ ਗੋਪਾਲ ਸਿੰਘ ਚਾਵਲਾ ਨੇ ਸਾਰੇ ਮਾਮਲੇ ਨੂੰ ਵਿਸਥਾਰ ਸਹਿਤ ਦੱਸਿਆ ਹੈ ਕਿ ਅਸਲ ਮਾਮਲਾ ਕੀ ਹੈ।ਇਸ ਮਾਮਲੇ ਤੇ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਇਤਰਾਜ਼ ਕਰਦੇ ਹੋਏ ਇਸ ਫੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਇਹ ਵੀ ਜਰੂਰ ਦੱਸ ਦਈਏ ਕੀ ਭਾਰਤ ਵਿਚਲੀ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਵੀ ਅਸਿਧੇ ਰੂਪ ਵਿਚ ਭਾਰਤ ਸਰਕਾਰ ਦੀ ਦੇਖ ਰੇਖ ਹੇਠ ਆਉਂਦਾ ਹੈ। ਇਥੋਂ ਤੱਕ ਕਿ SGPC ਦੀਆਂ ਚੋਣਾਂ ਦਾ ਫੈਸਲਾ ਵੀ ਸਰਕਾਰ ਲੈਂਦੀ ਹੈ। ਬਾਕੀ SGPC ਦੀ ਆਪਦੀ ਕਾਰਗੁਜਾਰੀ ਵੀ ਅਜਕਲ ਸੁਰਖੀਆਂ ਵਿਚ ਹੈ ਜਿਸਤੇ SGPC ਨੂੰ ਧਿਆਨ ਦੇਣਾ ਚਾਹੀਦਾ ਹੈ।

Related Articles

Back to top button