Latest

Gurdeep Singh becomes Pakistan’s first turbaned Sikh MP

ਪਾਕਿਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਸਿੱਖ ਯਾਨੀ ਦਸਤਾਰ ਧਾਰੀ ਸਿੱਖ ਨੂੰ ਉਪਰਲੇ ਸਦਨ ਵਿੱਚ ਥਾਂ ਮਿਲੀ ਹੈ।ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਤਹਿਰੀਕ-ਏ-ਇਨਸਾਫ਼ (Tehreek-e-Insaf party) ਦੇ ਗੁਰਦੀਪ ਸਿੰਘ (Gurdeep Singh) ਨੇ ਸ਼ੁਕਰਵਾਰ ਸੈਨੇਟਰ ਵਜੋਂ ਸਹੁੰ ਚੁੱਕੀ।ਉਹ ਇਸ ਨਾਲ ਪਾਕਿਸਤਾਨ ਦੀ ਸੰਸਦ ਦੇ ਉਪਰਲੇ ਸਦਨ ਵਿੱਚ ਦਸਤਾਰ ਧਾਰੀ ਪਹਿਲੇ ਸਿੱਖ ਪ੍ਰਤੀਨਿਧੀ ਬਣ ਗਏ ਹਨ।ਸੈਨੇਟ ਦੇ ਮੈਂਬਰ ਵਜੋਂ ਸਹੁੰ ਚੁੱਕਣ ਤੋਂ ਬਾਅਦ ਗੁਰਦੀਪ ਸਿੰਘ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਕਿਹਾ ਕਿ “ਉਹ ਦੇਸ਼ ਵਿੱਚ ਘੱਟਗਿਣਤੀ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰੇਗਾ। ਉਸਨੂੰ ਪੂਰਾ ਵਿਸ਼ਵਾਸ ਸੀ ਕਿ ਸੈਨੇਟਰ ਬਣਕੇ ਉਸਨੂੰ ਆਪਣੇ ਭਾਈਚਾਰੇ ਦੀ ਬਿਹਤਰ ਤਰੀਕੇ ਨਾਲ ਸੇਵਾ ਕਰਨ ਦਾ ਮੌਕਾ ਮਿਲੇਗਾ।”Gurdeep Singh takes oath as first turban-clad Sikh Senator of Pakistan
ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤੋਂ ਗੁਰਦੀਪ ਸਿੰਘ, 3 ਮਾਰਚ ਨੂੰ ਪਾਕਿਸਤਾਨ ਦੀ ਸੈਨੇਟ ਵਿੱਚ ਖੈਬਰ ਪਖਤੂਨਖਵਾ ਸੂਬੇ ਤੋਂ ਪਹਿਲਾ ਦਸਤਾਰ ਧਾਰੀ ਸਿੱਖ ਨੁਮਾਇੰਦਾ ਬਣਿਆ।ਉਸਨੇ ਸੰਸਦ ਦੇ ਉਪਰਲੇ ਹਾਊਸ ਦੀ ਚੋਣ ਵਿੱਚ ਘੱਟ ਗਿਣਤੀ ਸੀਟ ‘ਤੇ ਵਿਰੋਧੀ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਹਰਾਇਆ ਸੀ।ਗੁਰਦੀਪ ਸਿੰਘ ਨੇ 145 ਦੇ ਸਦਨ ਵਿਚ 103 ਵੋਟਾਂ ਪ੍ਰਾਪਤ ਕੀਤੀਆਂ ਜਦੋਂਕਿ ਜਮੀਅਤ ਉਲੇਮਾ-ਏ-ਇਸਲਾਮ (ਫਜ਼ਲੂਰ) ਦੇ ਉਮੀਦਵਾਰ ਰਣਜੀਤ ਸਿੰਘ ਨੇ ਮਹਿਜ਼ 25 ਵੋਟਾਂ ਪ੍ਰਾਪਤ ਕੀਤੀਆਂ ਅਤੇ ਅਵਾਮੀ ਨੈਸ਼ਨਲ ਪਾਰਟੀ ਦੇ ਆਸਿਫ ਭੱਟੀ ਨੇ 12 ਵੋਟਾਂ ਪ੍ਰਾਪਤ ਕੀਤੀਆਂ ਸਨ। ਇਲ ਦੇ ਨਾਲ 47 ਹੋਰ ਸੈਨੇਟਰਾਂ ਨੇ ਵੀ ਸ਼ੁੱਕਰਵਾਰ ਨੂੰ ਸਹੁੰ ਚੁੱਕੀ ਸੈਨੇਟਰ ਸਈਦ ਮੁਜ਼ੱਫਰ ਹੁਸੈਨ ਸ਼ਾਹ, ਜਿਸ ਨੂੰ ਪ੍ਰੀਜ਼ਾਈਡਿੰਗ ਅਧਿਕਾਰੀ ਨਾਮਜ਼ਦ ਕੀਤਾ ਗਿਆ ਹੈ, ਨੇ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ।ਉਨ੍ਹਾਂ ਨੇ ਛੇ ਸਾਲਾਂ ਦੀ ਮਿਆਦ 2021-27 ਲਈ ਸੈਨੇਟਰ ਨੂੰ ਸਹੁੰ ਚੁੱਕਾਈ ਹੈ।ਸਿੰਘ ਸਵਾਤ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਉਹ ਸੈਨੇਟ ਵਿੱਚ ਇਸ ਸੂਬੇ ਦਾ ਪਹਿਲਾ ਪੱਗੜੀ ਧਾਰੀ ਸਿੱਖ ਨੁਮਾਇੰਦਾ ਵੀ ਹੈ।

Related Articles

Back to top button