Sikh News

Gurbani Kirtan ਨੇ ਬਦਲੀ ਗੋਰੇ ਦੀ ਜਿੰਦਗੀ | Surkhab TV

ਸਰਦਾਰ ਸਤਪਾਲ ਸਿੰਘ ਪੁਰੇਵਾਲ ਅਨੁਸਾਰ “ਵੇਸੈ ਮੈਂ ਇਹ ਗੱਲ ਪਹਿਲਾਂ ਵੀ ਫੇਸਬੁੱਕ ਅਤੇ ਰੇਡਿਓ ਤੇ ਦੱਸ ਚੁੱਕਾ ਹਾਂ ਪਰ ਅੱਜ ਇਸ ਦੀ ਫਿਰ ਲੋੜ ਮਹਿਸੂਸ ਹੋਈ ਹੈ ਤਾਂ ਲਿਖ ਰਿਹਾ ਹਾਂ। ਮੈਂ ਸਿਆਟਲ ਵਿਚ ਕਾਫ਼ੀ ਸਾਲ ਟੈਕਸੀ ਚਲਾਈ ਹੈ। ਇੱਕ ਦਿਨ ਇੱਕ ਗੋਰੇ ਨੂੰ ਹਵਾਈ ਅੱਡੇ ਤੋਂ ਚੁਕਿਆ ਜੋ ਕਿ ਸਿੱਖ ਬਣਿਆ ਹੋਇਆ ਸੀ। ਹੋਟਲ ਦਾ ਰਸਤਾ ਕੋਈ 20-22 ਮਿੰਟ ਦਾ ਸੀ। ਗੱਲਬਾਤ ਚੱਲ ਪਈ ਤੇ ਮੈਂ ਉਸ ਨੂੰ ਪੁਛਿਆ ਕਿ ਤੂੰ ਸਿਖ ਧਰਮ ਵਿਚ ਆਉਣ ਦਾ ਫੈਸਲਾ ਕਿਵੇਂ ਕੀਤਾ ? ਤੈਂਨੂੰ ਕਿਸ ਗੱਲ ਨੇ ਪ੍ਰਭਾਵਤ ਕੀਤਾ ?ਉਸ ਨੇ ਇੱਕ ਸ਼ਬਦ ਵਿਚ ਹੀ ਗੱਲ ਮੁਕਾ ਦਿੱਤੀ ਕਿ “ਕੀਰਤਨ”। ਉਹ ਦੇ ਇਸ ਜਵਾਬ ਤੋਂ ਹੈਰਾਨ ਹੋ ਕੇ ਤਾਂ ਮੈਂ ਅਗਲਾ ਸੁਆਲ ਕਰ ਦਿੱਤਾ ਕਿ ਉਹ ਕਿਵੇਂ ? ਕਹਿੰਦਾ ਕਿ “ ਮੈਂ ਇੱਕ ਵਾਰ ਬਾਜਾਰ ਵਿਚੋਂ ਦੀ ਗੁਜਰ ਰਿਹਾ ਸੀ ਤੇ ਮੇਰੇ ਕੰਨੀ ਇੱਕ ਮਿਊਜਿਕ ਪਿਆ। ਮੈਂ ਬਹੁਤ ਸਾਰੇ ਗਾਣੇ ਸੁਣਦਾ ਹੁੰਦਾ ਸੀ ਪਰ ਅਜਿਹਾ ਸੰਗੀਤ ਮੈਂ ਪਹਿਲੀ ਵਾਰ ਸੁਣਿਆਂ ਜਿਸ ਨੇ ਮੈਂਨੂੰ ਆਪਣੇ ਵੱਲ ਖਿਚਿਆ। ਮੈਂ ਦੁਕਾਨ ਦੇ ਅੰਦਰ ਇਸ ਬਾਰੇ ਪਤਾ ਕਰਨ ਲਈ ਗਿਆ ਕਿ ਇਹ ਕਿਹੜਾ ਮਿਊਜਿਕ ਹੈ ? ਕੌਣ ਗਾ ਰਿਹਾ ਹੈ ? ਤਾਂ ਪਤਾ ਲੱਗਾ ਕਿ ਇਹ ਗੁਰਬਾਣੀ ਕੀਰਤਨ ਹੈ। ਇੱਥੋਂ ਮੇਰੀ ਖੋਜ ਸ਼ੁਰੂ ਹੋਈ। ਮੈਂ ਜਦ ਪੂਰੀ ਡੁੰਘਾਈ ਤੱਕ ਗਿਆ ਤਾਂ ਪਤਾ ਲੱਗਾ ਕਿ ਸੱਚ ਤਾਂ ਇੱਧਰ ਹੈ ਮੈਂ ਕਿੱਥੇ ਭਾਲ ਰਿਹਾ ਹਾਂ !! ਬੱਸ ਫਿਰ ਮੈਂ ਸਿੱਖ ਧਰਮ ਅਪਣਾ ਲਿਆ ”।

Related Articles

Back to top button