Sikh News

France ਵਿਚ ਬਣਿਆ ਪਹਿਲਾ ਦਸਤਾਰਧਾਰੀ ਸਿੱਖ Deputy Mayor | Surkhab Tv

ਫਰਾਂਸ ਜਿੱਥੇ ਸਕੂਲਾਂ ਤੇ ਕਾਲਜਾਂ ਚ ਕੋਈ ਵੀ ਧਾਰਮਿਕ ਚਿੱਨ ਲੈ ਕੇ ਜਾਣ, ਜਿਨ੍ਹਾਂ ਵਿੱਚ ਸਿੱਖਾਂ ਦੀ ਦਸਤਾਰ ਸ਼ਾਮਿਲ ਕੀਤੀ ਗਈ ਸੀ, ਤੇ ਪਾਬੰਦੀ ਲਗਾਈ ਹੋਈ ਹੈ। ਦਸਤਾਰ ਤੇ ਪਾਬੰਦੀ ਕਾਰਨ 2004 ਵਿੱਚ ਜਿਹੜੇ ਬੱਚੇ ਸਰਕਾਰੀ ਕਾਲਜ ਵਿੱਚੋਂ ਕੱਢੇ ਗਏ ਸਨ। ਉਨ੍ਹਾਂ ਵਿੱਚੋਂ ਸਰਦਾਰ ਰਣਜੀਤ ਸਿੰਘ ਸਪੁੱਤਰ ਸਰਦਾਰ ਚੈਨ ਸਿੰਘ ਵੀ ਇੱਕ ਸੀ। ਸਰਦਾਰ ਰਣਜੀਤ ਸਿੰਘ ਨੇ ਪ੍ਰਾਈਵੇਟ ਕਾਲਜ ਵਿੱਚ ਦਸਤਾਰ ਸਜਾ ਕੇ ਆਪਣੀ ਪੜ੍ਹਾਈ ਕੀਤੀ ਤੇ ਬਾਅਦ ਵਿੱਚ ਫਰਾਂਸ ਦੀ ਮਸ਼ਹੂਰ ਯੂਨੀਵਰਸਿਟੀ ਸੌਰਬਨ ਤੋਂ ਕਾਨੂੰਨ ਤੇ ਇਕਾਨਮੀ ਵਿੱਚ ਮਾਸਟਰ ਡਿਗਰੀ ਕੀਤੀ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਰਦਾਰ ਰਣਜੀਤ ਸਿੰਘ ਸਪੁੱਤਰ ਸਰਦਾਰ ਚੈਨ ਸਿੰਘ ਜਿਸ ਨੂੰ 2004 ਵਿੱਚ ਦਸਤਾਰ ਪਹਿਨਣ ਦੇ ਕਾਰਨ ਸਰਕਾਰੀ ਕਾਲਜ ਵਿੱਚੋਂ ਕੱਢ ਦਿੱਤਾ ਗਿਆ ਸੀ। ਉਹ ਫਰਾਂਸ ਦੇ ਸ਼ਹਿਰ ਬੋਬੀਨੀ ਦੇ ਪਹਿਲੇ ਦਸਤਾਰਧਾਰੀ ਸਿੱਖ ਡਿਪਟੀ ਮੇਅਰ ਚੁਣੇ ਗਏ ਹਨ। ਫਰਾਂਸ ਦੇ ਸ਼ਹਿਰ ਬੋਬਿਨੀ ਵਿੱਚ ਸ੍ਰ ਰਣਜੀਤ ਸਿੰਘ ਵਲੋਂ ਇਤਿਹਾਸ ਰਚਿਆ ਗਿਆ। ਪਿਛਲੇ ਦਿਨੀਂ ਸ੍ਰ ਰਣਜੀਤ ਸਿੰਘ ਵਲੋਂ ਬੋਬਿਨੀ ਸ਼ਹਿਰ ਦੀਆਂ ਹੋਈਆਂ ਚੋਣਾਂ ਵਿੱਚ ਭਾਗ ਲਿਆ ਗਿਆ। ਉਥੋਂ ਦੇ ਸਥਾਨਕ ਲੋਕਾਂ ਵਲੋਂ ਅਤੇ ਸਿੱਖ, ਮੁਸਲਮ ਤੇ ਹਿੰਦੂ ਭਾਈਚਾਰੇ ਵਲੋਂ ਇਨਾਂ ਚੋਣਾਂ ਵਿੱਚ ਸ੍ਰ ਰਣਜੀਤ ਸਿੰਘ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ।France orders lockdown to slow COVID-19 spread | CIDRAP ਜਿਸ ਦੇ ਤਹਿਤ ਉਨਾਂ ਨੂੰ ਜਿੱਤ ਪ੍ਰਾਪਤ ਹੋਈ ਅਤੇ ਉਹ ਡਿਪਟੀ ਮੈਅਰ ਚੁਣੇ ਗਏ। ਇਸ ਨੌਜਵਾਨ ਤੇ ਇਨਾਂ ਦੇ ਸਾਥੀਆਂ ਨੇ ਉਥੋਂ ਦੇ ਕਾਲੇ ਕਾਨੂੰਨ ਅਗੇ ਗੋਡੇ ਨਹੀਂ ਟੇਕੇ ਤੇ ਪ੍ਰਾਈਵੇਟ ਪੜਾਈ ਕਰਕੇ ਉਚ ਡਿਗਰੀਆਂ ਪ੍ਰਾਪਤ ਕੀਤੀਆਂ। ਅੱਜ ਉਸੇ ਦਸਤਾਰ ਦਾ ਮਾਣ ਵਧਾਉਂਦਿਆਂ ਡਿਪਟੀ ਮੇਅਰ ਬਣ ਗਏ। ਫਰਾਂਸ ਦੇ ਸ਼ਹਿਰ ਬੋਬਿਨੀ ਵਿੱਚ ਸ੍ਰ ਰਣਜੀਤ ਸਿੰਘ ਵਲੋਂ ਇਹ ਇੱਕ ਇਤਿਹਾਸ ਰਚਿਆ ਗਿਆ ਹੈ।ਦੱਸ ਦਈਏ ਕਿ ਇਹ ਸਭ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪ੍ਰੇਰਨਾ ਸਦਕਾ ਹੋ ਸਕਿਆ। 2004 ਵਿੱਚ ਜਦ ਫਰਾਂਸ ਵਿੱਚ ਦਸਤਾਰ ਤੇ ਪਾਬੰਦੀ ਲੱਗੀ ਤਾਂ ਉਸ ਵਕਤ ਫਰਾਂਸ ਦੇ ਸਿੱਖਾਂ ਨੇ ਫਰਾਂਸ ਵਿੱਚ ਰੋਸ਼ ਮੁਜ਼ਾਹਰਾ ਕੀਤਾ ਤਾਂ ਉਸ ਵਕਤ ਸਰਦਾਰ ਸਿਮਰਨਜੀਤ ਸਿੰਘ ਮਾਨ ਜੋ ਉਸ ਵਕਤ ਮੈਂਬਰ ਪਾਰਲੀਮੈਂਟ ਸਨ,ਉਹ ਖਾਸ ਕਰਕੇ ਮੁਜ਼ਾਹਰੇ ਦੀ ਅਗਵਾਈ ਕਰਨ ਵਾਸਤੇ ਭਾਰਤ ਤੋਂ ਫਰਾਂਸ ਪਹੁੰਚੇ। ਉਨ੍ਹਾਂ ਜਿੱਥੇ ਮੁਜ਼ਾਹਰੇ ਵਿੱਚ ਸ਼ਾਮਲ ਹੋ ਕੇ ਫਰਾਂਸ ਸਰਕਾਰ ਨਾਲ ਰੋਸ ਜ਼ਾਹਰ ਕੀਤਾ। ਉੱਥੇ ਹੀ ਫਰਾਂਸ ਦੇ ਜੰਮਪਲ ਨੌਜਵਾਨਾਂ ਨੂੰ ਪ੍ਰੇਰਨਾ ਦਿੱਤੀ ਕਿ ਤੁਸੀਂ ਫਰਾਂਸ ਵਿੱਚ ਵੱਧ ਤੋਂ ਵੱਧ ਪੜ੍ਹਾਈ ਕਰੋ ਤੇ ਨਾਲ ਹੀ ਫਰਾਂਸ ਦੀ ਸਿਆਸਤ ਵਿੱਚ ਹਿੱਸਾ ਲਓ ਤੇ ਇਨ੍ਹਾਂ ਦੀ ਸਰਕਾਰ ਵਿੱਚ ਰਾਬਤਾ ਬਣਾ ਕੇ ਆਪਣੀ ਸਿੱਖਾਂ ਦੀ ਪਹਿਚਾਣ ਤੋਂ ਇਨ੍ਹਾਂ ਨੂੰ ਜਾਣੂ ਕਰਵਾਓ। ਇਥੇ ਇਹ ਵੀ ਦੱਸਣਾਂ ਜਾਰੂਰੀ ਹੈ ਕਿ ਡਿਪਟੀ ਮੇਅਰ ਚੁਣੇ ਗਏ ਸ.ਰਣਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੋਰਪ ਦੇ ਕਨਵੀਨਰ ਸ੍ਰ ਚੈਨ ਸਿੰਘ ਫਰਾਂਸ ਦੇ ਸਪੁੱਤਰ ਹਨ। ਕਦੇ ਜਿਸ ਸਿੱਖ ਨੌਜਵਾਨ ਨੂੰ ਦਸਤਾਰ ਸਜਾਉਣ ਤੋਂ ਕਾਲਜ ਚੋਂ ਕੱਢਿਆ ਗਿਆ ਸੀ,ਓਸੇ ਮੁਲਕ ਚ ਓਹੀ ਨੌਜਵਾਨ ਅੱਜ ਦਸਤਾਰ ਸਜਾਕੇ ਡਿਪਟੀ ਮੇਅਰ ਚੁਣਿਆ ਗਿਆ ਹੈ।

Related Articles

Back to top button