Latest

Flood of tractors on the roads of Punjab, huge rallies in villages

ਗੁਰਦਾਸਪੁਰ: ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਚਲਾਏ ਅੰਦੋਲਨ ਤੇ ਜਿੱਥੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹਨਉੱਥੇ ਹੀ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ 26 ਜਨਵਰੀ ਨੂੰ ਕੱਢੀ ਜਾਣ ਵਾਲੀ ਟਰੈਕਟਰ ਪਰੇਡ ਵੀ ਚਰਚਾ ਦੀ ਵਿਸ਼ਾ ਹੈ। ਇਸ ਟਰੈਕਟਰ ਪਰੇਡ ਨੂੰ ਲੈ ਕੇ ਪੂਰੇ ਪੰਜਾਬ ਦੇ ਹਰ ਪਿੰਡਕਸਬੇ ਤੇ ਸ਼ਹਿਰ ਵਿੱਚ ਕਿਸਾਨ ਟਰੈਕਟਰ ਪਰੇਡ ਰਿਹਰਸਲ ਮਾਰਚ ਕੱਢ ਰਹੇ ਹਨ।ਇਸ ਦੇ ਚੱਲਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵਡਾਲਾ ਗ੍ਰੰਥੀਆਂ ਵਿੱਚ ਵੀ ਕਿਸਾਨ ਨੇਤਾ ਹਰਵਿੰਦਰ ਸਿੰਘ ਦੀ ਅਗਵਾਈ ਵਿੱਚ ਟਰੈਕਟਰ ਪਰੇਡ ਰਿਹਰਸਲ ਮਾਰਚ ਕੀਤੀ ਗਈ। ਇਸ ਪਰੇਡ ਰਿਹਰਸਲ ਮਾਰਚ ਵਿੱਚ 500 ਤੋਂ ਜ਼ਿਆਦਾ ਟਰੈਕਟਰਾਂ ਨੇ ਸ਼ਮੂਲੀਅਤ ਕੀਤੀ।ਪੰਜਾਬ ਦੀਆਂ ਸੜਕਾਂ 'ਤੇ ਟਰੈਕਟਰਾਂ ਦਾ ਹੜ੍ਹ, ਪਿੰਡ-ਪਿੰਡ ਕੱਢੀਆਂ ਵਿਸ਼ਾਲ ਰੈਲੀਆਂਇਸ ਦੇ ਨਾਲ ਹੀ ਗੁਰਦਾਸਪੁਰ ਦੇ ਨੇੜਲੇ 50 ਵੱਖਵੱਖ ਪਿੰਡਾਂ ਤੇ ਕਸਬਿਆਂ ਵਿੱਚ ਲੰਘਦੇ ਹੋਏ ਕਿਸਾਨਾਂ ਨੇ ਸਥਾਨਕ ਲੋਕਾਂ ਨੂੰ ਜਾਗਰੂਕ ਕੀਤਾ ਤੇ ਕਿਸਾਨ ਅੰਦੋਲਨ ਨੂੰ ਲੈ ਕੇ ਵੱਧ ਚੜ੍ਹ ਕੇ 26 ਜਨਵਰੀ ਨੂੰ ਦਿੱਲੀ ਵੱਲ ਕੂਚ ਕਰ ਟਰੈਕਟਰ ਪਰੇਡ ਵਿੱਚ ਕਿਸਾਨਾਂ ਦਾ ਸਾਥ ਦੇਣ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਖੇਤੀ ਕਾਨੂੰਨ ਕਿਸਾਨਾਂ ਦੇ ਨਾਲਨਾਲ ਹਰ ਵਰਗ ਨੂੰ ਪ੍ਰਭਾਵਿਤ ਕਰਨਗੇ।ਦੱਸ ਦਈਏ ਕਿ ਗੁਰਦਾਸਪੁਰ ਦੇ ਨੌਜਵਾਨਾਂ ਨੇ ਐਲਾਨ ਕੀਤਾ ਕਿ ਉਹ ਆਪਣੇ ਬਜੁਰਗਾਂ ਦਾ ਇਸ ਅੰਦੋਲਨ ਵਿੱਚ ਇਸੇ ਤਰ੍ਹਾਂ ਹੀ ਸਾਥ ਦਿੰਦਾ ਰਹੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ 23 ਜਨਵਰੀ ਨੂੰ ਹਜ਼ਾਰਾਂ ਦੀ ਤਦਾਦ ਚ ਟਰੈਕਟਰਾਂ ਦੇ ਕਾਫਿਲੇ ਦਿੱਲੀ ਲਈ ਰਵਾਨਾ ਹੋਣਗੇ ਤੇ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣਗੇ। ਕਿਸਾਨਾਂ ਨੇ ਕਿਹਾ ਕਿ ਅਗਰ ਦਿੱਲੀ ਪੁਲਿਸ ਨੇ ਸਾਨੂੰ 26 ਜਨਵਰੀ ਵਾਲੇ ਦਿਨ ਪਰੇਡ ਕਰਨ ਤੋਂ ਰੋਕਿਆ ਜਾਂ ਸਾਡੇ ਤੇ ਤਸ਼ੱਦਦ ਕੀਤੀ ਤਾਂ ਅਸੀਂ ਜਵਾਬ ਦੇਣ ਲਈ ਤਿਆਰ ਹਾਂ।

Related Articles

Back to top button